channel punjabi
Canada International News North America

ਵਿਸ਼ਵ ਸਿਹਤ ਸੰਗਠਨ ਵੱਲੋਂ ਲੋਕਾਂ ਨੂੰ ਚਿਤਾਵਨੀ , ਕੋਰੋਨਾ ਵਾਇਰਸ ਕੋਈ ਮੌਸਮੀ ਬਿਮਾਰੀ ਨਹੀਂ

ਕੋਰੋਨਾ ਵਾਇਰਸ ‘ਤੇ ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਲੋਕਾਂ ਨੂੰ ਫਿਰ ਚਿਤਾਵਨੀ ਦਿੱਤੀ ਹੈ । WHO ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਗਲਤਫਹਿਮੀ ‘ਚ ਨਹੀਂ ਰਹਿਣਾ ਚਾਹੀਦਾ ਕਿ ਕੋਰੋਨਾ ਵਾਇਰਸ ਇਕ ਮੌਸਮੀ ਬੀਮਾਰੀ ਹੈ ਜੋ ਮੌਸਮ ਬਦਲਣ ਦੇ ਨਾਲ ਘੱਟ ਹੋ ਜਾਵੇਗੀ।

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਇਕ ਵਰਚੂਅਲ ਬ੍ਰੀਫਿੰਗ ‘ਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਇਕ ਵੱਡੀ ਲਹਿਰ ਹੈ।

ਹੈਰਿਸ ਨੇ ਉੱਤਰੀ ਗੋਲਾਧਰ ‘ਚ ਗਰਮੀ ਦੇ ਮੌਸਮ ‘ਚ ਇਸ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਹੈਰਿਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਿਸੇ ਆਮ ਇਨਫਲੂਏਜਾ ਵਾਂਗ ਨਹੀਂ ਹੈ ਜੋ ਮੌਸਮ ਬਦਲਣ ਦੇ ਨਾਲ ਘੱਟ ਹੋ ਜਾਵੇਗੀ ।

ਹੈਰਿਸ ਨੇ ਕਿਹਾ ਕਿ ਅਸੀਂ ਹੁਣ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਨਾਲ ਜੂਝ ਰਹੇ ਹਨ। ਇਹ ਇਕ ਵੱਡੀ ਲਹਿਰ ਬਣਨ ਵਾਲੀ ਹੈ ਜੋ ਉੱਪਰ ਹੇਠਾਂ ਜਾ ਰਹੀ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਇਸ ਕਰਵ ਨੂੰ ਫਲੈਟ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ COVID-19 ਦਾ ਮੁਕਾਬਲਾ ਕਰਨ ਲਈ ਉਸ ਚੀਜ਼ ਦੀ ਜ਼ਰੂਰਤ ਹੈ ਜੋ ਕੰਮ ਕਰਨ ਲਈ ਜਾਣੀ ਜਾਂਦੀ ਹੈ: “ਸਮਾਜਕ ਦੂਰੀ, ਹੱਥ ਧੋਣਾ, ਸਰੋਤ ਦੀ ਰੱਖਿਆ ਕਰਨਾ” ਅਤੇ ਖੰਘ ਦੇ ਦੌਰਾਨ ਮੁੰਹ ਢੱਕ ਕੇ ਰਖਣਾ, ਬਾਹਰ ਨਿਕਲਣ ਸਮੇਂ ਮੁੰਹ ਤੇ ਮਾਸਕ ਪਾਉਣਾ।

ਹੈਰਿਸ ਨੇ ਕਿਹਾ ਕਿ ਲੋਕ ਕੋਵਿਡ 19 ਨੂੰ ਮੌਸਮੀ ਬਿਮਾਰੀ ਵਾਂਗ ਦੇਖ ਰਹੇ ਹਨ। ਸਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਇਕ ਨਵਾਂ ਵਾਇਰਸ ਹੈ ਜੋ ਵੱਖਰੇ ਢੰਗ ਨਾਲ ਵਿਵਹਾਰ ਕਰ ਰਿਹਾ ਹੈ ਅਤੇ ਇਹ ਵਾਇਰਸ ਹਰ ਮੌਸਮ ‘ਚ ਰਹਿਣ ਵਾਲਾ ਹੈ।

Related News

ਰਾਸ਼ਟਰਪਤੀ ਚੋਣ : ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ : ਡੋਨਾਲਡ ਟਰੰਪ

Vivek Sharma

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

Rajneet Kaur

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

Vivek Sharma

Leave a Comment