channel punjabi
International News North America Sticky

ਕੈਲੀਫੋਰਨੀਆਂ ਦੀਆਂ ਸੰਗਤਾਂ ਨੂੰ ਗੁਰੁਦੁਆਰਾ ਸਾਹਿਬ ਨਾ ਆਉਣ ਦੀ ਕੀਤੀ ਅਪੀਲ

ਸੈਨਹੋਜੇ: ਕੈਲੀਫੋਨੀਆਂ ਦੇ ਸੈਨਹੋਜੇ ਗੁਰਦੁਆਰਾ ਸਾਹਿਬ ਨੂੰ ਕੁਝ ਦਿਨ੍ਹਾਂ ਲਈ ਬੰਦ ਕਰ ਦਿਤਾ ਗਿਆ ਹੈ।ਇਹ ਫੈਸਲਾ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਚਲਦਿਆ ਲਿਆ ਗਿਆ ਹੈ। ਦੱਸ ਦਈਏ ਗੁਦੁਆਰਾ ਸਾਹਿਬ ਦੇ ਕੁਝ ਸੇਵਾਦਾਰਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਕੋਰੋਨਾ ਪੀੜਿਤ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਉਸ ਦੇ ਸੰਪਰਕ ‘ਚ ਰਹਿਣ ਵਾਲੇ ਸਾਰੇ ਸਾਥੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ।

ਗੁਰੁਦੁਆਰਾ ਕਮੇਟੀ ਦਾ ਸੰਗਤ ਨੂੰ ਕਹਿਣਾ ਹੈ ਕਿ ਉਹ ਗੁਰੁਦੁਆਰਾ ਸਾਹਿਬ ਤੋਂ ਚੱਲ ਰਹੀਆਂ ਧਾਰਮਿਕ ਸੇਵਾਵਾਂ ਨਾਲ ਗੁਰਦੁਆਰਾ ਸਾਹਿਬ ਦੀ ਐਪ ਰਾਹੀਂ ਜੁੜਨ। ਗੁਰੁਦੁਆਰਾ ਸਾਹਿਬ ਦੀ ਇਮਾਰਤ ਵਿੱਚ ਡਿਸਇਨਫੈਕਟੈਂਟ ਦਾ ਛਿੜਕਾਅ ਕੀਤਾ ਗਿਆ ਹੈ।ਗੁਰੁਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਕੁਝ ਸਮੇਂ ਲਈ ਗੁਰੁਦੁਆਰਾ ਸਾਹਿਬ ਨਾ ਆਉਣ ਦੀ ਅਪੀਲ ਕੀਤੀ ਹੈ।

Related News

ਟੋਰਾਂਟੋ : ਪਤਨੀ ਦੀ ਹੱਤਿਆ ਕਰ ਪਤੀ ਹੋਗਿਆ ਸੀ ਫਰਾਰ, 14 ਸਾਲ ਬਾਅਦ ਮੈਕਸੀਕੋ ‘ਚੋਂ ਕੀਤਾ ਗ੍ਰਿਫਤਾਰ

Rajneet Kaur

ਮਿਸੀਸਾਗਾ ‘ਚ ਛੁਰਾ ਮਾਰ ਕੇ ਮਾਰੇ ਗਏ 20 ਸਾਲਾ ਵਿਅਕਤੀ ਦੀ ਪੁਲਿਸ ਨੇ ਕੀਤੀ ਪਛਾਣ

Rajneet Kaur

ਭਾਰਤੀ ਮੂਲ ਦੀ ਮਹਿਲਾ ਡਾਕਟਰ ਨੂੰ ਟਵੀਟ ਕਰਨਾ ਪਿਆ ਮਹਿੰਗਾ ! ਸਾਥੀ ਡਾਕਟਰ ਹੀ ਬੇੜੀ ‘ਚ ਬੱਟੇ ਲੱਗੇ ਪਾਉਣ

Vivek Sharma

Leave a Comment