channel punjabi
Canada International News North America

ਕੋਰੋਨਾ ਵੈਕਸੀਨ ਦਾ ਫਾਈਨਲ ਟ੍ਰਾਇਲ ਅੱਜ ਤੋਂ ਸ਼ੁਰੂ, ਅਮਰੀਕੀ ਸਰਕਾਰ ਨੇ ਦੁੱਗਣਾ ਕੀਤਾ ਨਿਵੇਸ਼

ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਨਜਿਠਣ ਲਈ ਕਈ  ਵਿਗਿਆਨੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕਾ ਨੇ ਮੋਡਰਨਾ ਵੱਲੋਂ ਬਣਾਈ ਜਾ ਰਹੀ ਵੈਕਸੀਨ ‘ਚ ਆਪਣਾ ਨਿਵੇਸ਼ ਵਧਾ ਕੇ ਇੱਕ ਬਿਲੀਅਨ ਡਾਲਰ  ਯਾਨੀ ਕਿ 74 ਅਰਬ ਰੁਪਏ ਲੱਗਭਗ ਪਹਿਲਾਂ ਤੋਂ ਹੀ ਦੁੱਗਣਾ ਕਰ ਦਿੱਤਾ ਹੈ। ਮੌਡਰਨਾ ਕੰਪਨੀ ਨੂੰ ਵਾਧੂ 472 ਮਿਲੀਅਨ ਡਾਲਰ ਦਿੱਤੇ ਗਏ ਹਨ। ਮੌਡਰਨਾ ਦੀ ਵੈਕਸੀਨ ਦਾ ਸੋਮਵਾਰ ਤੋਂ ਫਾਈਨਲ ਸਟੇਜ ਦਾ ਟ੍ਰਾਇਲ ਸ਼ੁਰੂ ਹੋਣ ਵਾਲਾ ਹੈ।

ਮੌਡਰਨਾ ਨੇ ਕਿਹਾ, ਇਸ ਵਾਧੂ ਪੈਸੇ ਨਾਲ ਵੈਕਸੀਨ ਡਿਵੈਲਪ ਕਰਨ ‘ਚ ਮਦਦ ਮਿਲੇਗੀ, ਇਸ ‘ਚ ਵੈਕਸੀਨ ਦੇ ਫਾਈਨਲ ਸਟੇਜ ਦੇ ਟ੍ਰਾਇਲ ਦਾ ਖਰਚਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ ਅਪ੍ਰੈਲ ‘ਚ ਅਮਰੀਕੀ ਸਰਕਾਰ ਤੋਂ 483 ਮਿਲੀਅਨ ਡਾਲਰ ਮਿਲੇ ਸਨ। ਕਰੀਬ 30 ਹਜ਼ਾਰ ਲੋਕਾਂ ‘ਤੇ ਇਹ ਪਤਾ ਲਾਉਣ ਲਈ ਸੋਧ ਹੋਵੇਗੀ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਅ ‘ਚ ਕਿੰਨੀ ਪ੍ਰਭਾਵਸ਼ਾਲੀ ਹੈ।

ਸ਼ੋਮਵਾਰ ਨੂੰ ਸ਼ੁਰੂ ਹੋਣ ਵਾਲੇ ਵੈਕਸੀਨ ਦੇ ਟ੍ਰਾਇਲ ‘ਚ 30,000 ਮਰੀਜ਼ਾਂ ਵਿਚੋਂ ਅੱਧੇ ਮਰੀਜ਼ਾਂ ਨੂੰ 100 ਮਾਈਕ੍ਰੋਗ੍ਰਾਮ ਵੈਕਸੀਨ ਦੀ ਡੋਜ਼ ਮਿਲੇਗੀ ਅਤੇ  ਬਾਕੀ ਮਰੀਜ਼ਾਂ ਨੂੰ ਪਲੇਸਬੋ ਦਿੱਤੀ ਜਾਵੇਗੀ।

ਅਮਰੀਕਾ ‘ਚ ਕੋਰੋਨਾ ਦੀ ਜਿਸ ਪਹਿਲੀ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਹੈ ਉਹ ਵਿਗਿਆਨੀਆਂ ਦੀ ਉਮੀਦ ਮੁਤਾਬਕ ਲੋਕਾਂ ਦੀ ਇਮਿਊਨਿਟੀ ਸਮਰੱਥਾ ਵਧਾਉਂਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਸਾਲ ਦੇ ਅੰਤ ਤਕ ਸਾਹਮਣੇ ਆ ਜਾਣਗੇ। ਇਸ ਵੈਕਸੀਨ ਦੀ ਇਕ ਮਹੀਨੇ ਦੇ ਫਰਕ ਨਾਲ ਦੋ ਖੁਰਾਕਾਂ ਦੇਣੀਆਂ ਜ਼ਰੂਰੀ ਹਨ।

ਇਹ ਮੋਡਰਨਾ ਦਾ ਆਖਰੀ ਪੜਾਅ ਹੋਵੇਗਾ ਜਿਸ ‘ਚ ਵੈਕਸੀਨ ਦੇ ਅਸਰਦਾਰ ਅਤੇ ਸੁਰੱਖਿਅਤ ਹੋਣ ਬਾਰੇ ਪਤਾ ਲੱਗ ਸਕੇਗਾ। ਮੋਡਰਨਾ ਦਾ ਕਹਿਣਾ ਹੈ ਕਿ ਉਹ ਹਰੇਕ ਸਾਲ ਕੋਰੋਨਾ ਵੈਕਸੀਨ ਦੀਆਂ 50 ਕਰੋੜ ਡੋਜ਼ ਤਿਆਰ ਕਰ ਸਕਦੀ ਹੈ।

Related News

AIR CANADA ਨੇ ਮੁਲਾਜ਼ਮਾਂ ਦੀ ਗਿਣਤੀ ‘ਚ ਕਟੌਤੀ ਕਰਨ ਦਾ ਕੀਤਾ ਐਲਾਨ,25 ਫ਼ੀਸਦੀ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ

Vivek Sharma

ਕੈਨੇਡਾ ਵਿੱਚ 22 ਸਾਲਾਂ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

team punjabi

ਓਂਟਾਰੀਓ ‘ਚ ਕੋਵਿਡ 19 ਦੇ 99 ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment