channel punjabi
Canada International News North America

ਪ੍ਰਧਾਨ ਮੰਤਰੀ ਟਰੂਡੋ ਨੇ ਬਿਲ ਮੌਰਨਿਊ ਦਾ ਅਹੁਦਾ ਬਰਕਰਾਰ ਰੱਖਣ ਦਾ ਕੀਤਾ ਸਮਰਥਨ

ਪ੍ਰਧਾਨ ਮੰਤਰੀ ਟਰੂਡੋ ਨੇ ਬਿਲ ਮੌਰਨਿਊ ਦਾ ਅਹੁਦਾ ਬਰਕਰਾਰ ਰੱਖਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਮੈਨੂੰ ਵਿੱਤ ਮੰਤਰੀ ਬਿਲ ਮੁਰਨੋ ਤੇ ਪੂਰਾ ਭਰੋਸਾ ਹੈ, ਬੇਸ਼ਕ ਉਨ੍ਹਾਂ ਦੇ ਅਸਤੀਫੇ ਦੀ ਮੰਗ ਤੇਜ਼ ਹੋ ਰਹੀ ਹੈ ਤੇ ਕੈਬਨਿਟ ‘ਚ ਉਨਾਂ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ। ਇਹ ਉਨ੍ਹਾਂ ਇਸ ਲਈ ਕਿਹਾ ਕਿਉਂਕਿ WE ਚੈਰਿਟੀ ਵਿਵਾਦ ਦੇ ਵਿੱਚ ਲਗਾਤਾਰ ਵਿੱਤ ਮੰਤਰੀ ਬਿਲ ਮੌਰਨਿਊ ਦੇ ਅਸਤੀਫੇ ਦੀ ਮੰਗ ਜ਼ੋਰ ਫੜ ਰਹੀ ਹੈ।

ਮੌਰਨਿਊ ਦੀ ਹਮਾਇਤ ਦਾ ਇਹ ਦਾਅਵਾ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਇੱਕ ਬਿਆਨ ਵਿਚ ਸਾਹਮਣੇ ਆਇਆ।  ਜਿਸ ਵਿਚ ਕੈਬਨਿਟ ਚ ਫੇਰਬਦਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿਉਕਿ ਲਗਾਤਾਰ WE ਚੈਰਿਟੀ ਵਿਵਾਦ ਸੰਸਦ ਹਿੱਲ ਵਿਚ ਪਨਪ ਰਿਹਾ ਹੈ। ਪੀਐਮਓ ਦੇ ਬੁਲਾਰੇ ਐਲੈਕਸ ਵੈਲਸਟੈਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਵਿੱਤ ਮੰਤਰੀ ਵਿੱਚ ਪੂਰਾ ਭਰੋਸਾ ਹੈ ਤੇ ਇਸ ਸਬੰਧ ਵਿੱਚ ਕੋਈ ਵੀ ਹੋਰ ਬਿਆਨ ਗਲਤ ਹੈ। ਬਿਆਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਮੰਤਰੀ ਮੌਰਨਿਊ ਤੇ ਕੈਬਨਿਟ ਮੰਤਰੀਆਂ ਦੀ ਸਮੁੱਚੀ ਟੀਮ ਕੈਨੇਡੀਅਨਾਂ ਨੂੰ ਮਹਾਂਮਾਰੀ ਵਿੱਚੋਂ ਸਹੀ ਸਲਾਮਤ ਬਾਹਰ ਕੱਢਣ ਵਿੱਚ ਲੱਗੀ ਹੋਈ ਹੈ।

ਸੋਮਵਾਰ ਨੂੰ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਵਿੱਚ ਇਸ ਗਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਹਾਂਮਾਰੀ ਵਿੱਚੋਂ ਕੈਨੇਡੀਅਨ ਅਰਥਚਾਰੇ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਟਰੂਡੋ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਤੋਂ ਸਲਾਹ ਲੈ ਰਹੇ ਹਨ। ਦੂਜੇ ਪਾਸੇ WE ਚੈਰਿਟੀ ਵਿਵਾਦ ਦੇ ਸਬੰਧ ਵਿੱਚ ਐਥਿਕਸ ਕਮੇਟੀ ਸਾਹਮਣੇ 22 ਜੁਲਾਈ ਨੂੰ ਪੇਸ਼ ਹੋਣ ਤੋਂ ਬਾਅਦ ਮੌਰਨਿਊ ਸੱਭ ਦੇ ਸਾਹਮਣੇ ਘੱਟ ਹੀ ਆ ਰਹੇ ਹਨ।

ਹਾਲਾਂਕਿ  ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨੇ ਕੈਬਨਿਟ ‘ਚ ਕੋਈ ਵੀ ਫੇਰਬਦਲ ਹੋਣ ਦੀਆਂ ਅਟਕਲਾਂ ਤੇ ਵਿਰਾਮ ਚਿੰਨ ਲਗਾ ਦਿੱਤਾ ਹੈ।

Related News

ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ, ਸੰਘੀ ਸਰਕਾਰ ਮਦਦ ਲਈ ਤਿਆਰ : ਟਰੂਡੋ

Vivek Sharma

ਗਰਭਵਤੀ ਔਰਤਾਂ ਜਲਦੀ ਹੀ ਕੋਵਿਡ -19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ :ਸੂਤਰ

Rajneet Kaur

ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫਾਇਰਿੰਗ, 9 ਲੋਕਾਂ ਦੀ ਮੌਤ,

Vivek Sharma

Leave a Comment