channel punjabi
Canada International News North America

ਟੋਰਾਂਟੋ ‘ਚ ਇਕ ਵਿਅਕਤੀ ਵਲੋਂ ਪੁਲਿਸ ‘ਤੇ ਹਮਲਾ, ਮੌਕੇ ਤੇ ਕੀਤਾ ਕਾਬੂ

ਟੋਰਾਂਟੋ: ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਏ ਟੋਰਾਂਟੋ ਦੇ ਪੁਲਿਸ ਅਧਿਕਾਰੀ ਨੂੰ ਜ਼ਖ਼ਮੀ ਹੋਣ ਮਗਰੋਂ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਯੌਰਕਡੇਲ ਇਲਾਕੇ ਵਿੱਚ ਡਫਰਿਨ ਸਟਰੀਟ ਤੇ ਮੈਕੈਅਡਮ ਐਵਨਿਊ ਨੇੜੇ ਇਹ ਘਟਨਾ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਲੋਕਾਂ ਨੇ ਫੋਨ ਕਰਕੇ ਦੱਸਿਆ ਕਿ ਇੱਕ ਵਿਅਕਤੀ ਹੱਥ ਵਿੱਚ ਚਾਕੂ ਲਈ ਘੁੰਮ ਰਿਹਾ ਹੈ ਤੇ ਉਹ ਕਿਸੇ ਨੂੰ ਜ਼ਖ਼ਮੀ ਕਰਨ ਦਾ ਇਰਾਦਾ ਰੱਖਦਾ ਹੈ।

ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਕੋਲੋਂ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਅਧਿਕਾਰੀ ਨੇ ਕੋਸਿ਼ਸ਼ ਸ਼ੁਰੂ ਕੀਤੀ ਤਾਂ ਉਸ ਵਿਅਕਤੀ ਨੇ ਉਸ ਅਧਿਕਾਰੀ ਉੱਤੇ ਹੀ ਹਮਲਾ ਕਰ ਦਿੱਤਾ ਤੇ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਕਿ ਉਹ ਇਸ ਇਲਾਕੇ ਵਿੱਚੋਂ ਇੱਕ ਵਿਅਕਤੀ ਨੂੰ ਮਾਮੂਲੀ ਜ਼ਖ਼ਮਾਂ ਨਾਲ ਹਸਪਤਾਲ ਲੈ ਕੇ ਗਏ। ਇਸ ਮਾਮਲੇ ਵਿੱਚ ਹੋਰ ਜਾਣਕਾਰੀ ਹਾਲ ਦੀ ਘੜੀ ਨਹੀਂ ਮਿਲ ਸਕੀ।

Related News

ਵਿਦੇਸ਼ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਨਵੀਆਂ ਪਾਬੰਦੀਆਂ 22 ਫਰਵਰੀ ਤੋਂ ਹੋਣਗੀਆਂ ਲਾਗੂ, ਪਾਬੰਦੀਆਂ ਅਧੀਨ ਹੋਟਲ ਕੁਆਰੰਟੀਨ ਲਾਜ਼ਮੀ : PM ਟਰੂਡੋ

Vivek Sharma

ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ : ਪੀਲ ਰੀਜ਼ਨ, ਟੋਰਾਂਟੋ ਅਤੇ ਓਟਾਵਾ ਵਿੱਚ ਇਨਡੋਰ ਡਾਇਨ, ਜਿਮ ਅਤੇ ਬਾਰ ਕੀਤੇ ਗਏ ਬੰਦ

Vivek Sharma

ਓਨਟਾਰੀਓ ਪਾਰਕਸ ਦੀਆਂ ਰਿਪੋਰਟਾਂ ਅਨੁਸਾਰ ਕੈਂਪ ਵਾਲੀਆਂ ਸਾਈਟਾਂ ਲਈ ਰਿਜ਼ਰਵੇਸ਼ਨ 2020 ਤੋਂ ਹੋਏ ਦੁੱਗਣੇ

Rajneet Kaur

Leave a Comment