channel punjabi
Canada International News North America

TDSB ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਨਵੇਂ ਸਕੂਲ ਵਰ੍ਹੇ ਦੇ ਸ਼ੁਰੂ ਹੋਣ ਤੋਂ ਢਾਈ ਹਫਤੇ ਪਹਲਿਾਂ ਟੋਰਾਂਟੋ ਸਕੂਲ ਡਸਿਟ੍ਰਕਿਟ ਬੋਰਡ ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਕਮੇਟੀ ਵਲੋਂ ਤਿੰਨ ਵੱਖ-ਵੱਖ ਪ੍ਰਸਤਾਵਾਂ ਉੱਤੇ ਵਿਚਾਰ ਕੀਤਾ ਗਿਆ । ਇਨ੍ਹਾਂ ਸਾਰਿਆਂ ਵਿੱਚ 400 ਹੋਰ ਅਮਲਾ ਮੈਂਬਰਾਂ ਨੂੰ ਮੁੜ ਤਾਇਨਾਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਤੋ ਇਲਾਵਾ ਰਿਜ਼ਰਵ ਫਡਿੰਗ ਦੀ ਵਰਤੋਂ ਕਰਨ ਤੇ ਵਾਧੂ ਅਧਿਆਪਕਾਂ ਦੀ ਭਰਤੀ ਕਰਨ ਉੱਤੇ ਵੀ ਹੋਰ ਖਰਚਾ ਕਰਨ ਦੀ ਪੈਰਵੀ ਕੀਤੀ ਗਈ ਸੀ। ਪਰ ਕਮੇਟੀ ਵਲੋਂ 280 ਹੋਰ ਅਧਿਆਪਕਾਂ ਦੀਆਂ ਸੇਵਾਵਾਂ ਲੈਣ ਲਈ ਹਾਮੀ ਭਰੀ ਗਈ ਹੈ।

ਸਿੱਖਿਆ ਮੰਤਰਾਲੇ ਵਲੋਂ 89 ਹੋਰ ਅਧਆਿਪਕਾਂ ਲਈ ਫੰਡ ਮੁਹੱਈਆ ਕਰਵਾਇਆ ਜਾਵੇਗਾ। ਕਲਾਸਾਂ ਦਾ ਆਕਾਰ ਘਟਾਉਣਾ ਯਕੀਨੀ ਬਣਾਉਣ ਲਈ 766 ਐਲੀਮੈਂਟਰੀ ਟੀਚਰਜ਼ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਇਨ੍ਹਾਂ ਸਾਰੇ ਮਨਜ਼ੂਰ ਕੀਤੇ ਗਏ ਬਦਲਾਂ ਦੇ ਬਾਵਜੂਦ 34 ਐਲੀਮੈਂਟਰੀ ਸਕੂਲ ਅਜਿਹੇ ਹਨ ਜਿਹੜੇ ਭਾਵੇਂ ਆਪਣੇ ਸਕੂਲ ਦੀਆਂ ਕਲਾਸਾਂ, ਜਿਮ , ਲਾਇਬ੍ਰੇਰੀਜ਼, ਕੈਫੇਟੇਰੀਆਜ਼ ਤੇ ਲੰਚਰੂਮਜ਼ ਦੀ ਵਰਤੋਂ ਕਰ ਲੈਣ, ਉਨ੍ਹਾਂ ਕੋਲ ਸਪੇਸ ਦਾ ਮੁੱਦਾ ਜਿਉਂ ਦਾ ਤਿਉਂ ਬਣਿਆ ਰਹੇਗਾ। ਉਹ 100 ਫੀਸਦੀ ਵਿਦਿਆਰਥੀਆਂ ਲਈ ਨਵੇਂ ਨਿਯਮਾਂ ਮੁਤਾਬਕ ਥਾਂ ਨਹੀਂ ਬਣਾ ਸਕਣਗੇ।

ਬੋਰਡ ਨਾਲ ਸਪੈਸ਼ਲ ਮੀਟਿੰਗ ਵਿੱਚ ਐਗਜ਼ੈਕਟਿਵ ਸੁਪਰਡੈਂਟ ਵਲੋਂ ਟਰਸਟੀਜ਼ ਨੂੰ ਦਸਿਆ ਗਿਆ ਕਿ ਕਲਾਸਾਂ 15 ਸਤੰਬਰ ਤੋਂ ਸ਼ੁਰੂ ਹੋ ਸਕਣਗੀਆਂ। ਰੀਮੋਟ ਲਰਨਿੰਗ ਵੀ ਉਦੋਂ ਤੋਂ ਹੀ ਸ਼ੁਰੂ ਹੋਵੇਗੀ। ਵਿਦਿਆਰਥੀਆਂ ਲਈ ਮਾਸਕ ਪਾਉਣੇ ਵੀ ਲਾਜ਼ਮੀ ਕੀਤੇ ਜਾਣ।

Related News

ਜੂਨੀਅਰ ਹਾਕੀ ਟੀਮ ਕੋਰੋਨਾ ਪਾਜ਼ਿਟਿਵ, ਪੂਰੀ ਟੀਮ ਨੂੰ ਕੀਤਾ ਕੁਆਰੰਟੀਨ!

Vivek Sharma

ਬੀ.ਸੀ. ‘ਚ ਮੰਗਲਵਾਰ ਨੂੰ ਕੋਵੀਡ -19 ਦੇ ਚਾਰ ਦਿਨਾਂ ਵਿੱਚ 549 ਨਵੇਂ ਕੇਸਾਂ ਅਤੇ ਪੰਜ ਮੌਤਾਂ ਦੀ ਪੁਸ਼ਟੀ

Rajneet Kaur

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

Leave a Comment