channel punjabi
Canada International News North America

ਸਰੀ ਆਰਸੀਐਮਪੀ ਗੁੰਮਸ਼ੁਦਾ ਪਰਵਿੰਦਰ ਢਿੱਲੋਂ ਦੀ ਭਾਲ ‘ਚ ਜੁਟੀ

ਸਰੀ ਆਰਸੀਐਮਪੀ ਨੇ  ਗੁੰਮਸ਼ੁਦਾ ਪਰਵਿੰਦਰ ਢਿੱਲੋਂ ਦੀ ਭਾਲ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਰਵਿੰਦਰ ਢੀਲੋਂ ਨੂੰ ਆਖਰੀ ਵਾਰ 15 ਅਗਸਤ ਨੂੰ 56 ਐਵੇਨਿਊ ਦੇ 15200 ਬਲਾਕ ‘ਚ ਰਾਤ 11.00 ਵਜੇ ਵੇਖਿਆ ਗਿਆ ਸੀ।

ਪੁਲਿਸ ਨੇ ਪਹਿਚਾਣ ਜਾਰੀ ਕਰਦੇ ਦਸਿਆ ਕਿ 64 ਸਾਲਾ ਪਰਵਿੰਦਰ ਢਿੱਲੋਂ ਦੱਖਣੀ ਏਸ਼ੀਆਈ ਦਾ ਵਿਅਕਤੀ ਹੈ, ਜਿਸਦਾ ਕੱਦ 5 ਫੁੱਟ 8 ਇੰਚ ਹੈ। ਉਸਨੂੰ ਆਖਰੀ ਵਾਰ ਲਾਲ ਪਗੜੀ, ਹਲਕੇ ਨੀਲੇ ਰੰਗ ਦੇ ਬਟਨ-ਅਪ ਕਮੀਜ਼ ਅਤੇ ਕਾਲੀ ਪੈਂਟ ਪਹਿਨੇ ਵੇਖਿਆ ਗਿਆ ਸੀ।

ਪੁਲਿਸ ਨੇ ਨੰਬਰ ਜਾਰੀ 604-599-0502 ਕਰਦਿਆਂ ਕਿਹਾ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਪਰਵਿੰਦਰ ਢਿੱਲੋਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਸਰੀ ਆਰ ਸੀ ਐਮ ਪੀ ਨੂੰ ਦਸ ਸਕਦੇ ਹਨ।

ਜਾਂ ਫਿਰ ਜੋ ਅਗਿਆਤ ਰਹਿਣਾ ਚਾਹੁੰਦੇ ਹਨ ਉਹ  1-800-222-8477 ਜਾਂ http://www.solvecrime.ca, ਫਾਈਲ ਨੰਬਰ ਦੇ ਹਵਾਲੇ  2020-126412 ਜਾਣਕਾਰੀ ਦੇ ਸਕਦੇ ਹਨ।

Related News

ਨਿਊਜ਼ੀਲੈਂਡ ਮਸਜਿਦ ਹਮਲਾ ਮਾਮਲੇ ‘ਚ ਬ੍ਰੈਂਟਨ ਟੈਰੇਂਟ ਨੂੰ ਹੋਈ ਉਮਰਕੈਦ

Rajneet Kaur

ਕੋਵਿਡ -19 ਕਾਰਨ ਕੈਨੇਡਾ ‘ਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂ

team punjabi

Fire in Navy Vessel : ਸੈਨ ਡਿਏਗੋ ਸਮੁੰਦਰੀ ਜਹਾਜ਼ ਦੇ ਧਮਾਕੇ ‘ਚ 17 ਮਲਾਹਾਂ ਸਮੇਤ 21 ਲੋਕ ਜ਼ਖਮੀ,

Rajneet Kaur

Leave a Comment