channel punjabi
Canada International News North America

ਸਰੀ ‘ਚ 11 ਮਹੀਨੇ ਦੇ ਬੱਚੇ ਨੂੰ ਭਿਆਨਕ ਬਿਮਾਰੀ ਨੇ ਜਕੜਿਆ, ਲਗਭਗ 3 ਮਿਲੀਅਨ ਡਾਲਰ ਦਾ ਹੋਵੇਗਾ ਖਰਚਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਸਰੀ: ਕਲਪਨਾ ਕਰੋ ਕਿ ਇੱਥੇ ਕੋਈ ਦਵਾਈ ਹੈ ਜੋ ਤੁਹਾਡੇ ਬਿਮਾਰ ਬੱਚੇ ਦੀ ਜ਼ਿੰਦਗੀ ਨੂੰ ਇੱਕ ਖੁਰਾਕ ਵਿੱਚ ਬਚਾ ਸਕਦੀ ਹੈ। ਫਿਰ ਕਲਪਨਾ ਕਰੋ ਕਿ ਉਸ ਦਵਾਈ ਦੀ ਇਕ ਖੁਰਾਕ ਦੀ ਕੀਮਤ ਲਗਭਗ 3 ਮਿਲੀਅਨ ਡਾਲਰ  ਹੈ।

ਸਰੀ ਦੇ ਹਰਪ੍ਰੀਤ ਅਤੇ ਗਗਨਪ੍ਰੀਤ ਦਿਓਲ ਇਸ ਬੁਰੇ ਸੁਪਨੇ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਜੋੜੇ ਨੇ ਮਦਦ ਲਈ ਅਪੀਲ ਕੀਤੀ ਹੈ। ਉਨ੍ਹਾਂ ਦਾ 11 ਮਹੀਨੇ ਦਾ ਬੱਚਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ, ਪਰ ਉਨਾਂ ਕੋਲ ਹੁਣ ਤੱਕ ਸਿਰਫ਼ 68 ਹਜ਼ਾਰ ਡਾਲਰ ਹੀ ਇਕੱਠਾ ਹੋਇਆ ਹੈ।

ਦੱਸ ਦੇਈਏ ਕਿ ਆਰਿਅਨ ਦਿਓਲ ਸਪਾਈਨਲ ਮਸਕਿਉਲਰ ਐਟੂਫ਼ੀ (ਐਸਐਮਏ) ਨਾਮ ਦੀ ਬਿਮਾਰੀ ਨਾਲ ਪੀੜਤ ਹੈ। ਇਸ ਬਿਮਾਰੀ ਨਾਲ ਮਾਸਪੇਸ਼ੀਆਂ ਅਤੇ ਰੀੜ ਦੀ ਹੱਡੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ‘ਤੇ ਇਲਾਜ ਨਾ ਹੋਵੇ ਤਾਂ ਮੌਤ ਤੱਕ ਹੋ ਜਾਂਦੀ ਹੈ।

ਹਰਪ੍ਰੀਤ ਦਿਓਲ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰਿਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੇ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰਿਅਨ ਨੂੰ ‘ਸਪਾਈਨਲ ਮਸਕਿਉਲਰ ਐਟੂਫ਼ੀ ਬਿਮਾਰੀ ਹੈ, ਜੋ ਪਹਿਲੀ ਸਟੇਜ ਤੇ ਹੈ।

ਡਾਕਟਰਾਂ ਨੇ ਦੱਸਿਆ ਕਿ ਆਰਿਅਨ ਦੇ ਇਲਾਜ ਤੇ ਲਗਭਗ 3 ਮਿਲੀਅਨ ਡਾਲਰ (30 ਲੱਖ ਡਾਲਰ) ਖਰਚ ਆਵੇਗਾ। ਆਰਿਅਨ ਦੇ ਪਿਤਾ ਗਗਨਪ੍ਰੀਤ ਸਿੰਘ ਦਿਓਲ ਇੱਕ ਟਰੱਕ ਡਰਾਈਵਰ ਹਨ, ਜੋ ਕਿ ਆਪਣੇ ਬੱਚੇ ਦੇ ਇਲਾਜ਼ ਲਈ ਪੈਸਾ ਇਕੱਠਾ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

ਪੰਜਾਬੀ ਜੋੜੇ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾ ਦੇ ਬੱਚੇ ਦੀ ਜਾਨ ਬਚ ਜਾਵੇ।

ਦਿਓਲ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਭਾਈਚਾਰਾ ਉਨਾਂ ਦੀ ਮਦਦ ਲਈ ਜ਼ਰੂਰ ਅਗੇ ਆਵੇਗਾ ਅਤੇ ਉਨਾਂ ਦਾ ਬੱਚਾ ਮੁੜ ਸਿਹਤਮੰਦ ਹੋ ਜਾਵੇਗਾ।

Related News

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਜਾਰੀ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹੋਰ ਸਖਤੀ ਦੇ ਦਿੱਤੇ ਸੰਕੇਤ

Vivek Sharma

ਮਾਂ ਅਤੇ ਉਸਦੀਆਂ 3 ਧੀਆਂ ਦੇ ਦੋਸ਼ੀ ਨੂੰ ਨਹੀਂ ਮਿੱਲੀ ਜ਼ਮਾਨਤ

Rajneet Kaur

ਹਿੰਦੂ ਫ਼ੋਰਮ ਕੈਨੇਡਾ ਨੇ ਧਾਰਮਿਕ ਭਜਣ ਚਲਾਉਣ ਲਈ ਮੰਗੀ ਇਜਾਜ਼ਤ

Vivek Sharma

Leave a Comment