channel punjabi
Canada International News North America

RCMP ਨੇ ਓਲੀਵਰ ਬੀ.ਸੀ ਦੀ ਲਾਪਤਾ ਔਰਤ ਨੂੰ ਲੱਭਣ ਲਈ ਲੋਕਾਂ ਤੋਂ ਕੀਤੀ ਮਦਦ ਦੀ ਮੰਗ

RCMP ਇਕ ਓਲੀਵਰ ਬੀ.ਸੀ ਦੀ ਵਸਨੀਕ ਕਰੀ ਲਿਨ ਕਾਮਿਸ ਜੋ ਕਿ ਹਫਤਾ ਪਹਿਲਾਂ ਤੋਂ ਲਾਪਤਾ ਹੈ ਉਸਨੂੰ ਲੱਭਣ ‘ਚ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ।

65 ਸਾਲਾ ਕਾਮਿਸ ਨੂੰ 18 ਸਤੰਬਰ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਪਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਪਤਾ ਹੋਣ ਦੀ ਰਿਪੋਰਟ 22 ਸਤੰਬਰ ਨੂੰ ਮਿਲੀ। ਪੁਲਿਸ ਨੇ ਦਸਿਆ ਕਿ ਕਮਿਸ ਮੈਡੀਕਲ ਹਾਲਤ ‘ਚ ਹੈ ਅਤੇ ਉਹ ਉਲਝਣ ‘ਚ ਜਾਂ ਅਵਿਸ਼ਵਾਸੀ ਦਿਖਾਈ ਦੇ ਸਕਦੀ ਹੈ।

RCMP ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕਮਿਸ ਪੈਨਟੀਕਟਨ ਜਾਂ ਓਲੀਵਰ ‘ਚ ਹੈ। ਹਾਲਾਂਕਿ, ਉਨ੍ਹਾਂ ਨੂੰ ਕਈ ਲੀਡਾਂ ਦਾ ਪਾਲਣ ਕਰਨ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।

ਪੁਲਿਸ ਨੇ ਦਸਿਆ ਕਿ ਕਾਮਿਸ ਲਗਭਗ 70 ਕਿਲੋ ਅਤੇ 157 ਸੈਂਟੀਮੀਟਰ ਲੰਬੀ ਹੈ ਅਤੇ ਉਸਦੇ ਸੁਨਹਿਰੀ ਵਾਲ ਅਤੇ ਨੀਲੀਆ ਅਖਾਂ ਹਨ।

ਪੁਲਿਸ ਨੇ ਨੰਬਰ Crime Stoppers at 1-800-222-8477 ਜਾਰੀ ਕਰਦਿਆ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਜਾਣਕਾਰੀ ਹੋਵੇ ਤਾਂ ਉਹ ਸਥਾਨਕ ਪੁਲਿਸ ਜਾਂ ਫਿਰ Crime Stoppers ਨਾਲ ਸਪੰਰਕ ਕਰਨ।

Related News

ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਵਿਦੇਸ਼ਾਂ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲ ਰਹੀ ਹਮਾਇਤ

Vivek Sharma

ਕੈਨੇਡਾ ਹੁਣ ਪੁਲਾੜ ‘ਚ ਲਿਖੇਗਾ ਨਵੀਂ ਇਬਾਰਤ, ‘ਚੰਦਰ ਗੇਟਵੇ ਪ੍ਰਾਜੈਕਟ’ ਲਈ 1.9 ਬਿਲੀਅਨ ਦਾ ਬਜਟ

Vivek Sharma

BIG NEWS : ਬ੍ਰਿਟਿਸ਼ ਕੋਲੰਬੀਆ (B.C.) ਨੇ ਸਮਾਜਿਕ ਇਕੱਠਾਂ ਅਤੇ ਪ੍ਰੋਗਰਾਮਾਂ ‘ਤੇ ਪਾਬੰਦੀ ਅਗਲੇ ਹੁਕਮਾਂ ਤੱਕ ਵਧਾਈ

Vivek Sharma

Leave a Comment