channel punjabi
Canada International News North America

ਵੈਨਕੂਵਰ ਦੇ ਸਕੂਲ ਸਮਾਗਮਾਂ ਚ ਹੁਣ ਨਹੀਂ ਸ਼ਾਮਿਲ ਹੋਵੇਗੀ ਆਰਸੀਐਮਪੀ ਪੁਲਿਸ

ਵਿਕਟੋਰੀਆ: ਵੈਨਕੂਵਰ ਦੇ ਸਕੂਲ ਸਮਾਗਮਾਂ ਚ ਹੁਣ ਨਹੀਂ ਸ਼ਾਮਿਲ ਹੋਵੇਗੀ ਵੀਪੀਡੀ ਤੇ ਆਰਸੀਐਮਪੀ ਪੁਲਿਸ। ਜੀ ਹਾਂ ਐਲੀਮੈਂਟਰੀ ਸਕੂਲ ਦੇ ਅਧਿਆਪਕ ਐਸੋਸੀਏਸ਼ਨ ਵਲੋਂ ਸਮਾਗਮਾਂ ਚ ਇਨਾਂ ਅਧਿਕਾਰੀਆਂ ਦੇ ਸ਼ਾਮਿਲ ਹੋਣ ਖਿਲਾਫ ਮੋਸ਼ਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਮੌਜੁਦਾ ਪੁਲਿਸ ਪ੍ਰਣਾਲੀ ਦੇ ਖਿਲਾਫ ਇਹ ਮੰਗ ਹੁਣ ਜ਼ੋਰ ਫੜਨ ਲੱਗੀ ਹੈ। ਇਸ ਦੇ ਨਾਲ ਹੀ ਵੈਸਟਾ ਨੇ ਸੰਗਠਨ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨਾਂ ਸਮਾਗਮਾਂ ਚ ਹਿੱਸਾ ਨਾ ਲੈਣ ਜਿੱਥੇ ਪੁਲਿਸ ਵਾਲੇ ਮੌਜੂਦ ਹੋਣ। ਸੰਗਠਨ ਨੇ ਕਿਹਾ ਹੈ ਕਿ ਜਦੋਂ ਤੱਕ ਪੁਲਿਸ ਨਸਲਵਾਦੀ ਤੇ ਸਥਾਨਕ ਲੋਕਾਂ ਨਾਲ ਵਿਵਹਾਰ ਬਦਲਣ ਲਈ ਸਪਸ਼ਟ ਕਦਮ ਨਹੀਂ ਚੁਕੇਗੀ ਉਦੋਂ ਤੱਕ ਇਹ ਮੁਹਿੰਮ ਚੱਲਦੀ ਰਹੇਗੀ। ਸੰਗਠਨ ਨੇ ਕਿਹਾ ਹੈ ਕਿ ਉਹ ਸਵੀਕਾਰ ਕਰਦੇ ਨੇ ਕਿ ਇਹ ਨਸਲਵਾਦ ਕੋਈ ਨਵਾਂ ਨਹੀਂ ਹੈ ਪਰ ਹਾਲ ਹੀ ਦੀਆਂ ਘਟਨਾਵਾਂ ਕਾਰਨ ਹੁਣ ਸਿਸਟਮ ਚ ਸੁਧਾਰ ਦੀ ਜ਼ਰੂਰਤ ਹੈ। ਟੀਚਰਜ ਸੰਗਠਨ ਦੇ ਇਸ ਕਦਮ ਤੇ ਵੈਨਕੂਵਰ ਸਕੂਲ ਬੋਰਡ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਤੋਂ ਵਾਕਿਫ ਹੈ। ਉੱਥੇ ਹੀ ਬੀਸੀ ਰਾਇਲ ਕੈਨੇਡੀਅਨ ਮਾਊਟੇਂਡ ਪੁਲਿਸ ਯਾਨੀ ਆਰਸੀਐਮਪੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਤੇ ਇਸ ਲਈ ਉਹ ਕੋਈ ਟਿਪਣੀ ਇਸ ਤੇ ਨਹੀਂ ਕਰਨਾ ਚਾਹੁੰਦੇ। ਇਸ ਵਿਚਕਾਰ ਸਿਖਿਆ ਮੰਤਰਾਲੇ ਨੇ ਵੀ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਚ ਨਸਲਵਾਦ,ਵਿਤਕਰੇ ਤੇ ਅਸਹਿਣਸ਼ੀਲਤਾ ਦੀ ਕੋਈ ਥਾਂ ਨਹੀਂ ਹੈ। ਦੱਸ ਦਈਏ ਕਿ ਜੋਰਜ ਫਲੋਇਡ ਦੀ ਮੌਤ ਤੋਂ ਸ਼ੁਰੂ ਹੋਈ ਇਹ ਅੱਗ ਹੁਣ ਹਰ ਦੇਸ਼ ਵਿੱਚ ਫੈਲ ਰਹੀ ਹੈ। ਵੈਨਕੂਵਰ ਸਕੂਲ ਬੋਰਡ ਦੀ ਚੇਅਰ ਜੈਨੇਟ ਫਰੇਜ਼ਰ ਨੇ ਕਿਹਾ ਕਿ ਤਿੰਨ ਟਰਸਟੀ ਸੋਮਵਾਰ ਨੂੰ ਅਗਲੀ ਬੋਰਡ ਦੀ ਬੈਠਕ ਲਈ ਪ੍ਰਸਤਾਵ ਦਾ ਖਰੜਾ ਤਿਆਰ ਕਰਨ ਦੀ ਤਿਆਰੀ ਵਿੱਚ ਨੇ ਜੋ ਸਕੂਲਾਂ ਵਿੱਚ ਵੈਨਕੂਵਰ ਪੁਲਿਸ ਵਿਭਾਗ ਤੇ ਆਰਸੀਐਮਪੀ ਦੀ ਭੂਮਿਕਾ ਨੂੰ ਵੇਖਣਗੇ। ਕਿਰਾਗਾ ਅਫਰੀਕੀ ਮੂਲ ਦੇ ਸੁਸਾਇਟੀ ਬੀਸੀ ਦੇ ਸਹਿ ਸੰਸਥਾਪਕ ਹਨ। ਉਨਾਂ ਕਿਹਾ ਕਿ ਜਦੋਂ ਸਕੂਲ ਵਿੱਚ ਪੁਲਿਸ ਸਮਾਗਮਾਂ ਚ ਸ਼ਾਮਿਲ ਹੁੰਦੀ ਹੈ ਤਾਂ ਵਿਦਿਆਰਥੀਆਂ ਲਈ ਤਣਾਅ ਤੇ ਚਿੰਤਾ ਦਾ ਕਾਰਨ ਬਣਦਾ ਹੈ ਜੋ ਕਿ ਪਹਿਲਾਂ ਹੀ ਸਦਮੇ ਚ ਹਨ। ਖਾਸ ਕਰਕੇ ਜਦੋਂ ਦੇ ਜੌਰਜ ਫਲੋਇਡ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਹੋਏ ਹਨ।

 

Related News

TDSB ਨੇ ਕੋਵਿਡ 19 ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਫਰੇਜ਼ਰ ਮਸਟਰਡ ਅਰਲੀ ਲਰਨਿੰਗ ਅਕੈਡਮੀ ਨੂੰ 14 ਦਸੰਬਰ ਤੱਕ ਬੰਦ ਕਰਨ ਦਾ ਲਿਆ ਫੈਸਲਾ

Rajneet Kaur

ਗੁਰੂ ਨਾਨਕ ਦੇਵ ਅਕਾਦਮਿਕ ਚੇਅਰ ਕੈਨੇਡਾ ਦੀ ਕੌਨਕੋਰਡੀਆ ਯੂਨੀਵਰਸਿਟੀ ‘ਚ ਕੀਤੀ ਗਈ ਸਥਾਪਿਤ

Rajneet Kaur

ਅਮਰੀਕਾ ‘ਚ ਹਿੰਸਕ ਪ੍ਰਦਰਸ਼ਨ,ਪ੍ਰਦਰਸ਼ਨਕਾਰੀਆਂ ਨੇ ਲਿੰਕਨ ਤੇ ਰੂਜ਼ਵੈਲਟ ਦੀਆਂ ਮੂਰਤੀਆਂ ਤੋੜੀਆਂ

Vivek Sharma

Leave a Comment