channel punjabi
Canada International North America

ਨਿਊਜ਼ੀਲੈਂਡ :51 ਲੋਕਾਂ ਦਾ ਹੱਤਿਆਰਾ ਆਪਣੀ ਸਜ਼ਾ ਦੀ ਖ਼ੁਦ ਕਰੇਗਾ ਪੈਰਵੀ, ਵਕੀਲਾਂ ਨੂੰ ਹੱਟਣ ਦੇ ਦਿੱਤੇ ਨਿਰਦੇਸ਼

ਨਿਊਜ਼ੀਲੈਂਡ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਚ ਸਮੂਹਿਕ ਗੋਲੀਬਾਰੀ’ ਚ 51 ਲੋਕਾਂ ਦੀ ਹੱਤਿਆ ਕਰਨ ਵਾਲੇ ਆਸਟਰੇਲੀਆਈ ਵਿਅਕਤੀ ਨੇ ਆਪਣੇ ਵਕੀਲਾਂ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਅਗਲੇ ਮਹੀਨੇ ਉਹ ਅਦਾਲਤ ‘ਚ ਆਪਣੀ ਪ੍ਰਤੀਨਿਧਤਾ ਖੁਦ ਕਰੇਗਾ। ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਮਾਰਚ ਵਿੱਚ 51 ਲੋਕਾਂ ਦੀ ਹੱਤਿਆ, 40 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਅਤੇ ਕ੍ਰਾਈਸਟ ਚਰਚ ਵਿਖੇ 2019 ਵਿੱਚ ਅੱਤਵਾਦੀ ਗਤੀਵਿਧੀਆਂ ਦੇ ਤਹਿਤ ਫਾਇਰ ਕਰਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਕੋਰੋਨਾ ਮਹਾਂਮਾਰੀ ਦੇ ਕਾਰਨ ਉਸਨੂੰ ਸਜ਼ਾ ਸੁਣਾਉਣ ਵਾਲੀ ਸੁਣਵਾਈ ‘ਚ ਦੇਰੀ ਹੋ ਗਈ ਹੈ। ਹੁਣ 24 ਅਗਸਤ ਨੂੰ ਉਸ ਦੀ ਸਜ਼ਾ ਸੁਣਵਾਈ ਕ੍ਰਾਈਸਟਚਰਚ ਵਿਚ ਸ਼ੁਰੂ ਹੋਵੇਗੀ, ਜੋ ਤਿੰਨ ਦਿਨਾਂ ਤੱਕ ਚੱਲ ਸਕਦੀ ਹੈ। ਤਾਰੀਖ ਦੀ ਪੁਸ਼ਟੀ ਸੋਮਵਾਰ ਨੂੰ ਕ੍ਰਾਈਸਟਚਰਚ ਵਿੱਚ ਇੱਕ ਹਾਈ ਕੋਰਟ ਦੇ ਸੈਸ਼ਨ ਵਿੱਚ ਕੀਤੀ ਗਈ ਸੀ।

ਟਾਰੇਂਟ ਦੇ ਵਕੀਲਾਂ ,ਸ਼ੇਨ ਟਾਈਟ ਅਤੇ ਜੋਨਾਥਨ ਹਡਸਨ ਨੇ ਸੋਮਵਾਰ ਦੀ ਸੁਣਵਾਈ ਦੌਰਾਨ ਕੇਸ ਵਿੱਚ ਵਕੀਲ ਵਜੋਂ ਆਪਣੇ ਨਾਮ ਵਾਪਸ ਲੈਣ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟਾਰੇਂਟ ਖੁਦ ਹੀ ਆਪਣੀ ਨੁਮਾਇੰਦਗੀ ਕਰਨ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ।

ਟਾਰੇਂਟ ਨੇ ਆਪਣੀ ਆਕਲੈਂਡ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸੋਮਵਾਰ ਦੀ ਕਾਰਵਾਈ ਵਿੱਚ ਹਿਸਾ ਲਿਆ । ਜਸਟਿਸ ਕੈਮਰਨ ਮੰਡੇਰ ਨੇ ਟਾਰੇਂਟ ਵੱਲੋਂ ਆਪਣੇ ਵਕੀਲਾਂ ਨੂੰ ਬਰਖਾਸਤ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਸਲਾਹਕਾਰ ਨੂੰ ਸਲਾਹ ਦੇਣ ਲਈ ਅਜੇ ਵੀ ਇੱਕ ਵਕੀਲ ਨਿਯੁਕਤ ਕੀਤਾ ਗਿਆ ਹੈ।

Related News

ਅਮਰੀਕਾ ਦੀ ਨਵੀਂ ਸਰਕਾਰ ਦੇ ਕੈਨੇਡਾ ਨਾਲ ਬਹਿਤਰ ਸਬੰਧਾਂ ਦੀ ਆਸ,ਕੀਸਟੋਨ ਪ੍ਰੋਜੈਕਟ ਮੁੱਦਾ ਸੁਲਝਾਉਣਾ ਰਹੇਗਾ ਸਭ ਤੋਂ ਅਹਿਮ:ਰਾਜਦੂਤ ਕਰਸਟਨ ਹਿੱਲਮੈਨ

Vivek Sharma

ਜਿਨਸੀ ਸ਼ੋਸ਼ਣ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ‌ ‘ਚ ਵਿਰੋਧੀ ਧਿਰਾਂ ਨੇ ਹੋਟਲ ਕੁਆਰੰਟੀਨ ਨੀਤੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ

Vivek Sharma

ਕੈਨੇਡਾ ਨੇ ਯਾਤਰਾ ਪਾਬੰਦੀਆਂ ਨੂੰ ਮੁੜ ਤੋਂ ਵਧਾਇਆ, 21 ਅਪ੍ਰੈਲ ਤੱਕ ਵਧਾਈ ਪਾਬੰਦੀਆਂ ਦੀ ਹੱਦ

Vivek Sharma

Leave a Comment