channel punjabi
Canada International News

19 ਜੂਨ ਤੋਂ ਖੋਲ੍ਹੇ ਜਾਣਗੇ ਓਂਟਾਰੀਓ ਦੇ ਕਈ ਖੇਤਰ

ਓਂਟਾਰੀਓ: ਕੋਰੋਨਾ ਵਾਇਰਸ ਇਕ ਅਜਿਹੀ ਬਿਮਾਰੀ ਆਈ ਹੈ ਜਿੰਨੇ੍ ਸਾਰੇ ਦੇਸ਼ਾਂ ਦੀ ਰਫਤਾਰ ਇਕਦਮ ਧੀਮੀ ਕਰ ਦਿੱਤੀ ਹੈ।ਜਿਥੇ ਸਾਰੇ ਕੰਮਕਾਰ ਛੱਡ ਕੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹੋ ਗਏ ਸਨ।ਹੁਣ ਇਕ ਵਾਰ ਫਿਰ ਤੋਂ ਸਾਰੇ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਹਨ, ਤੇ ਕਾਰੋਬਾਰ ਵੀ ਮੁੜ ਲੀਹ ਤੇ ਆਉਣਾ ਸ਼ੁਰੂ ਹੋ ਗਿਆ ਹੈ। ਓਂਟਾਰੀਓ ਲਈ ਵੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜਿਥੇ ਓਂਟਾਰੀਓ ਦੇ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਟੋਰਾਂਟੋ ਅਤੇ ਪੀਲ ਖੇਤਰਾਂ ਨੂੰ ਛੱਡ ਕੇ ਬਾਕੀ ਗਰੇਟਰ ਟੋਰਾਂਟੋ ਅਤੇ ਹਮਿਲਟਨ ਖੇਤਰ 19 ਜੂਨ ਤੋਂ ਖੋਲ੍ਹੇ ਜਾਣਗੇ।ਜਿਸ ਵਿੱਚ ਰੈਸਟੋਰੈਂਟ,ਹੇਅਰ ਸੈਲੂਨ,ਸ਼ਾਪਿੰਗ ਮਾਲ ਅਤੇ ਕੋਈ ਹੋਰ ਵਪਾਰਕ ਅਧਾਰਿਆਂ ਨੂੰ ਖੋਲਣ ਦੀ ਸਹਿਮਤੀ ਮਿਲ ਗਈ ਹੈ। ਪੀਲ ਤੇ ਵਿੰਡਸਰ ਵਰਗੇ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਬਾਕੀ ਇਲਾਕੇ ਨਾਲੋਂ ਵਧੇਰੇ ਹੋਣ ਕਾਰਨ ਅਜੇ ਖੋਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਓਂਟਾਰੀਓ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਲੋਕ ਦੁਬਾਰਾ ਆਪਣੇ ਕੰਮ ਕਾਰ ਸ਼ੁਰੂ ਕਰ ਸਕਦੇ ਹਨ। ਡਾਕਟਰ ਇਸਾਕ ਬੋਗੇਚ ਦਾ ਕਹਿਣਾ ਹੈ ਕਿ ਟੋਰਾਂਟੋ ਵਰਗੇ ਖੇਤਰ ਨੂੰ ਬਾਕੀ ਇਲਾਕਿਆਂ ਦੇ ਖੋਲਣ ਦੇ ਇਕ ਹਫਤੇ ਬਾਅਦ ਖੋਲ੍ਹਿਆ ਜਾਵੇ।

ਓਂਟਾਰੀਓ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 181 ਮਾਮਲੇ ਦਰਜ ਕੀਤੇ ਗਏ ਹਨ। ਜਿੰਨ੍ਹਾਂ ਵਿਚੋਂ 134 ਟੋਰਾਂਟੋ,ਵਿੰਡਸਰ ਤੇ ਪੀਲ ਖੇਤਰ ਦੇ ਹਨ।ਦੱਸ ਦਈਏ ਭਾਂਵੇ ਸਭ ਕੁਝ ਖੋਲਣ ਦੀ ਇਜਾਜ਼ਤ ਦੇ ਦਿਤੀ ਹੈ ਪਰ ਨਾਲ ਹੀ ਲੋਕਾਂ ਨੂੰ ਧਿਆਨ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਸਾਰਿਆਂ ਨੂੰ ਇਕ ਦੂਜੇ ਤੋਂ ਦੂਰੀ ਬਣਾਈ ਰਖਣ ਲਈ ਕਿਹਾ ਹੈ ਤੇ ਨਾਲ ਹੀ ਦਸਿਆ ਬਾਹਰ ਨਿਕਲਣ ਲਗਿਆ ਮਾਸਕ ਹੋਣਾ ਜ਼ਰੂਰੀ ਹੈ।

ਓਂਟਾਰੀਓ ਵਿੱਚ ਕੁਲ 32,370 ਕੋਰੋਨਾ ਵਾਰਿਸ ਮਰੀਜ਼ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ 27,213 ਠੀਕ ਹੋ ਚੁੱਕੇ ਨੇ ਤੇ 2,527 ਕੋਰੋਨਾ ਮਰੀਜ਼ਾਂ ਦੀ ਮੌਤ ਗਈ ਹੈ।

Related News

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

Rajneet Kaur

ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਘੱਟੋ ਘੱਟ ਇਕ ਹੋਰ ਮਹੀਨੇ ਲਈ ਗੈਰ-ਜ਼ਰੂਰੀ ਯਾਤਰਾ ਲਈ ਰਹੇਗੀ ਬੰਦ: Bill Blair

Rajneet Kaur

ਕੈਪਟਨ ਵੀ ਤੁਰੇ ਕੇਜਰੀਵਾਲ ਵਾਲੀ ਰਾਹ, ਪੰਜਾਬ ‘ਚ ਔਰਤਾਂ ਲਈ ਅੱਜ ਤੋਂ ਮੁਫ਼ਤ ਸਫ਼ਰ ਸੁਵਿਧਾ ਹੋਈ ਸ਼ੁਰੂ

Vivek Sharma

Leave a Comment