channel punjabi
Canada International News North America

ਟੋਰਾਂਟੋ: ਵਿੱਤ ਮੰਤਰੀ ਰੌਡ ਫਿਲਿਪਜ਼ ਨੇ ਐਲਾਨਿਆ, ਤਿੰਨ ਮਹੀਨਿਆਂ ‘ਚ ਹੀ ਪ੍ਰੋਵਿੰਸ ਦਾ ਘਾਟਾ ਦੁੱਗਣਾ ਹੋ ਕੇ 38.5 ਬਿਲੀਅਨ ਡਾਲਰ ਤੱਕ ਵਧਿਆ

ਟੋਰਾਂਟੋ: ਓਂਟਾਰੀਓ ਦੇ ਵਿੱਤ ਮੰਤਰੀ ਰੌਡ ਫਿਲਿਪਜ਼ ਨੇ ਕੱਲ੍ਹ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਸਾਡੇ ਪ੍ਰੋਵਿੰਸ ਨੂੰ ਕਾਫੀ ਉਤਰਾਅ ਚੜ੍ਹਾਅ ਵਿੱਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਤਿੰਨ ਮਹੀਨਿਆਂ ਵਿੱਚ ਹੀ ਪ੍ਰੋਵਿੰਸ ਦਾ ਘਾਟਾ ਦੁੱਗਣਾ ਹੋ ਕੇ 38.5 ਬਿਲੀਅਨ ਡਾਲਰ ਤੱਕ ਵਧ ਗਿਆ ਹੈ।

ਵਿੱਤ ਮੰਤਰੀ ਨੇ ਆਖਿਆ ਕਿ ਮਹਾਂਮਾਰੀ ਕਾਰਨ ਸਿਹਤ ਸੰਕਟ ਪੈਦਾ ਹੋ ਗਿਆ ਤੇ ਪ੍ਰੋਵਿੰਸ ਨੂੰ ਹੈਲਥ ਕੇਅਰ ਸੈਕਟਰ ਉੱਤੇ ਕਈ ਬਿਲੀਅਨ ਡਾਲਰ ਖਰਚ ਕਰਨ ਤੋਂ ਇਲਾਵਾ ਕਾਰੋਬਾਰਾਂ ਤੇ ਸਥਾਨਕ ਵਾਸੀਆਂ ਦੀ ਮਦਦ ਲਈ ਵੀ ਕਈ ਬਿਲੀਅਨ ਡਾਲਰ ਵਾਧੂ ਖਰਚ ਕਰਨੇ ਪਏ। ਮਾਰਚ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਸੀ ਕਿ ਸਾਲ 2020-21 ਦੇ ਅੰਤ ਤੱਕ ਘਾਟਾ 20.5 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਪਰ ਫਿਲਿਪਜ਼ ਨੇ ਆਖਿਆ ਕਿ ਮਹਾਂਮਾਰੀ ਕਾਰਨ ਅਜੇ ਸਾਨੂੰ ਕਈ ਬਿਲੀਅਨ ਡਾਲਰ ਹੋਰ ਖਰਚਣ ਦੀ ਲੋੜ ਹੈ।

ਸੂਬੇ ਨੇ ਮਹਾਂਮਾਰੀ ਦੇ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ 17-ਬਿਲੀਅਨ ਡਾਲਰ ਦੇ ਖਰਚੇ ਦੇ ਪੈਕੇਜ ਦਾ ਐਲਾਨ ਕੀਤਾ। ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਕੋਵਿਡ -19 ਰਾਹਤ ਖਰਚਾ ਹੁਣ ਵਿੱਤੀ ਸਾਲ ਦੇ ਅੰਤ ਤੱਕ ਕੁਲ 30 ਅਰਬ ਡਾਲਰ ਹੋ ਜਾਵੇਗਾ।

ਪ੍ਰਾਂਤ ਨੇ ਇਸ ਸਾਲ ਦੇ ਸ਼ੁਰੂ ਵਿਚ ਜੋ ਟੈਕਸ ਲਗਾਏ ਸਨ ਉਹ ਸਾਰੇ 1 ਅਕਤੂਬਰ ਤੱਕ ਵਧਾਏ ਜਾਣਗੇ, ਜਿਸਦਾ ਅਨੁਮਾਨ ਹੈ ਕਿ $ 1.3 ਬਿਲੀਅਨ ਦਾ ਖਰਚਾ ਆਵੇਗਾ।

Related News

ਮਾਲਟਨ: ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਜੋਤੀ ਸਿੰਘ ਮਾਨ ਤੇ ਸਾਥੀਆ ਵੱਲੋ ਕੱਢੀ ਸ਼ਾਂਤਮਈ ਰੈਲੀ

Rajneet Kaur

ਚੀਨ ਨੇ ਟਰੂਡੋ ਨੂੰ ਦਿੱਤੀ ਚਿਤਾਵਨੀ, ਕਿਹਾ ਗੈਰ-ਜ਼ਿੰਮੇਵਾਰਾਨਾ ਟਿਪਣੀਆਂ ਬੰਦ ਕਰਨ

team punjabi

Fire in Navy Vessel : ਸੈਨ ਡਿਏਗੋ ਸਮੁੰਦਰੀ ਜਹਾਜ਼ ਦੇ ਧਮਾਕੇ ‘ਚ 17 ਮਲਾਹਾਂ ਸਮੇਤ 21 ਲੋਕ ਜ਼ਖਮੀ,

Rajneet Kaur

Leave a Comment