channel punjabi
Canada International News North America

COVID-19 ਨਾਲ ਸੰਕਰਮਿਤ ਯਾਤਰੀਆਂ ਨਾਲ ਲਗਭਗ ਦੋ ਦਰਜਨ ਹੋਰ ਉਡਾਣਾਂ ਪਹੁੰਚੀਆਂ ਕੈਨੇਡਾ

COVID-19 ਨਾਲ ਸੰਕਰਮਿਤ ਯਾਤਰੀਆਂ ਨਾਲ ਲਗਭਗ ਦੋ ਦਰਜਨ ਹੋਰ ਉਡਾਣਾਂ ਕੈਨੇਡਾ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਪਹੁੰਚੀਆਂ ਹਨ।

ਫੈਡਰਲ ਸਰਕਾਰ ਦੇ ਅਨੁਸਾਰ, 1 ਅਗਸਤ ਤੋਂ 18 ਅਗਸਤ ਦਰਮਿਆਨ 55 ਤੋਂ ਵੱਧ ਉਡਾਣਾਂ ਕੈਨੇਡਾ ਵਿੱਚ ਉਤਰੀਆਂ, ਜਿਨ੍ਹਾਂ ਦੇ ਯਾਤਰੀਆਂ ਨੇ ਦੇਸ਼ ਵਿੱਚ ਪਹੁੰਚਣ ਤੋਂ ਬਾਅਦ COVID-19 ਲਈ ਸਕਾਰਾਤਮਕ ਟੈਸਟ ਦਿੱਤੇ। COVID-19 ਯਾਤਰੀਆਂ ਦੇ ਨਾਲ ਵੱਡੀ ਗਿਣਤੀ ਵਿੱਚ ਉਡਾਣਾਂ ਟੋਰਾਂਟੋ ਵਿੱਚ ਉਤਰੀਆਂ, ਪਰ ਉਹਨਾਂ ਵਿੱਚੋਂ ਬਹੁਤ ਸਾਰੀਆਂ ਮੌਂਟਰੀਅਲ, ਵੈਨਕੂਵਰ ਅਤੇ ਕੈਲਗਰੀ ਵਿੱਚ ਲੈਂਡ ਹੋਈਆਂ ।

ਹਾਲਾਂਕਿ ਕੁਝ ਏਅਰਲਾਈਜ਼ ਅਤੇ ਟਰੈਵਲ ਏਜੰਸੀਆਂ ਅੰਤਰਰਾਸ਼ਟਰੀ ਯਾਤਰਾ ਨੂੰ ਮੁੜ ਉਤਸ਼ਾਹਿਤ ਕਰ ਰਹੀਆਂ ਹਨ, ਫੈਡਰਲ ਸਰਕਾਰ ਅਜੇ ਵੀ ਕੈਨੇਡੀਅਨਾਂ ਨੂੰ ਗ਼ੈਰ ਜ਼ਰੂਰੀ ਕੰਮਾਂ ਲਈ ਸਫਰ ਨਾ ਕਰਨ ਦੀ ਸਲਾਹ ਦੇ ਰਹੇ ਹਨ। ਜਿਹੜੇ ਲੋਕ ਸਫਰ ਕਰਦੇ ਹਨ ਉਨ੍ਹਾਂ ਨੂੰ 14 ਦਿਨ੍ਹਾਂ ਲਈ ਸਵੈ-ਅਲੱਗ ਰਹਿਣਾ ਲਾਜ਼ਮੀ ਹੈ।

ਵੈਸਟਜੈੱਟ ਅਤੇ ਏਅਰ ਕੈਨੇਡਾ, ਉੱਤਰੀ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਏਅਰਲਾਈਜ਼ ਨੇ 1 ਜੁਲਾਈ ਨੂੰ ਆਪਣੀ ਅੱਧ-ਅਕਾਰ ਦੀਆਂ ਸੀਟਾਂ ਦੀ ਵਿਕਰੀ ਮੁੜ ਸ਼ੁਰੂ ਕੀਤੀ, ਮਹੀਨਿਆਂ ਬਾਅਦ ਸਰੀਰਕ ਦੂਰੀ ਦੀ ਸਹੂਲਤ ਲਈ ਵਿਕਲਪ ਹਟਾ ਦਿੱਤਾ ਗਿਆ। ਯਾਤਰੀਆਂ ਨੂੰ ਮਾਸਕ ਲਗਾ ਕੇ ਸਫਰ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ।

Related News

ਤਕਰੀਬਨ ਤਿੰਨ ਮਹੀਨੇ ਤੋਂ ਤ੍ਰਿਨਾ ਹੰਟ ਲਾਪਤਾ, ਮਾਂਪਿਆ ਨੇ ਫੇਸਬੁੱਕ ‘ਤੇ ਪੋਸਟ ਕੀਤੀ ਸ਼ੇਅਰ,ਪੁਲਿਸ ਵਲੋਂ ਭਾਲ ਜਾਰੀ

Rajneet Kaur

ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਸਲਾਹ, ਹਾਲੇ ਨਾ ਆਓ ਕੈਨੇਡਾ !

Vivek Sharma

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

Rajneet Kaur

Leave a Comment