channel punjabi
Canada International News North America

ਮਾਂਟਰੀਅਲ ‘ਚ 22 ਸਾਲਾ ਵਿਅਕਤੀ ਹਿੱਟ-ਐਂਡ-ਰਨ ਮਾਮਲੇ ‘ਚ ਗ੍ਰਿਫਤਾਰ ,ਦੋ ਔਰਤਾਂ ਨੂੰ ਲੱਗੀਆਂ ਮਾਮੂਲੀ ਸੱਟਾਂ

ਮਾਂਟਰੀਅਲ : ਪੁਲਿਸ ਦਾ ਕਹਿਣਾ ਹੈ ਕਿਟੇ-ਕੈਥਰੀਨ ਤੇ ਕ੍ਰੇਸੈਂਟ ਸਟ੍ਰੀਟਸ ਦੇ ਕੋਰਨਰ ਨੇੜੇ  ਦੋ 20 ਸਾਲਾਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ।

ਪੁਲਿਸ ਨੇ ਦੱਸਿਆ ਕਿ ਇਕ 22 ਸਾਲਾ ਵਿਅਕਤੀ ਨੂੰ ਦੋ ਮਹਿਲਾਵਾਂ ਨੂੰ ਕਾਰ ਨਾਲ ਹਿੱਟ ਕਰਕੇ ਭੱਜਣ ਤੋਂ ਕੁਝ ਘੰਟੇ ਬਾਅਦ ਹੀ ਸੂਬਾਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ।

ਮਾਂਟਰੀਅਲ ਪੁਲਿਸ ਦੇ ਬੁਲਾਰੇਰਾਫਲ ਬੈਰਗਰੋਨ ਨੇ ਕਿਹਾ ਕਿ ਵਿਅਕਤੀ ਤੇ ਖਤਰਨਾਕ ਡਰਾਈਵਿੰਗ ਅਤੇ ਹਿੱਟ-ਐਂਡ-ਰਨ ਦੇ ਕਾਰਨ ਸਰੀਰਕ ਨੁਕਸਾਨ ਪਹੁੰਚਾਉਣ ਦਾ ਮਾਮਲਾ ਬਣਾਇਆ ਗਿਆ ਹੈ । ਇਹ ਘਟਨਾ ਸ਼ਨੀਵਾਰ ਸ਼ਾਮ 3 ਵਜੇ ਡਾਊਨਟਾਉਨ ਮਾਂਟਰੀਅਲ ‘ਚ ਸਟੇ-ਕੈਥਰੀਨ ਤੇ ਕ੍ਰੇਸੈਂਟ ਸਟ੍ਰੀਟਸ ਦੇ ਕੋਰਨਰ ਨੇੜੇ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਸਟੀਲ-ਕੈਥਰੀਨ ਗਲੀ ਤੇ ਪੈਦਲ ਚੱਲਣ ਵਾਲੇ ਰਸਤੇ ਵਿੱਚੋਂ ਲੰਘਿਆ ਜਦੋਂ ਉਸਨੇ ਦੋ ਪੀੜਤਾਂ ਨੂੰ ਟੱਕਰ ਮਾਰ ਦਿੱਤੀ।

ਨਾਵਲ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਬਿਹਤਰ ਸਮਾਜਿਕ ਦੂਰੀਆਂ ਦੀ ਮਨਜੂਰੀ ਲਈ ਪ੍ਰਸਿੱਧ ਸਟ੍ਰੀਟ ਨੂੰ ਵੀਕੈਂਡ ਤੇ ਕਾਰਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਘਟਨਾ ਦੇ ਹਾਲਾਤਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਗਵਾਹਾਂ ਨਾਲ ਮੁਲਾਕਾਤ ਕਰਨਗੇ। ਪੁਲਿਸ ਦਾ ਕਹਿਣਾ ਹੈ ਕਿ ਪੀੜਿਤਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

 

 

Related News

ਦਿੱਲੀ ਦੀ ਚੈਤਨਯਾ ਵੈਂਕਟੇਸ਼ਵਰਨ ਬਣੀ ਭਾਰਤ ‘ਚ ਬ੍ਰਿਟੇਨ ਦੀ ਹਾਈ ਕਮਿਸ਼ਨਰ, ਪਰ ਸਿਰਫ ਇੱਕ ਦਿਨ ਲਈ

Vivek Sharma

ਨੈਸ਼ਵਿਲ ਵਿੱਚ ਹੋਏ ਧਮਾਕੇ ਦੀ ਜਾਂਚ ਤੇਜ਼ੀ ਨਾਲ ਜਾਰੀ, ਜਾਂਚ ਏਜੰਸੀਆਂ ਦੇ ਹੱਥ ਲੱਗੇ ਅਹਿਮ ਸੁਰਾਗ

Vivek Sharma

ਭਾਰੀ ਬਰਫ਼ਬਾਰੀ ਕਾਰਨ ਸ਼ਹਿਰ ‘ਚ 261 ਵਾਹਨਾਂ ਦੀ ਹੋਈ ਟੱਕਰ: ਅਡਮਿੰਟਨ ਪੁਲਿਸ

Rajneet Kaur

Leave a Comment