channel punjabi
Canada International News North America

MLB ਨੇ ਕੈਨੇਡੀਅਨ ਸਰਕਾਰ ਨੂੰ ਟੋਰਾਂਟੋ ‘ਚ ਖੇਡਣ ਲਈ ਸੌਂਪੀ ਯੋਜਨਾ

ਟੋਰਾਂਟੋ: ਮੇਜਰ ਲੀਗ ਬੇਸਬਾਲ ਨੇ ਇਸ ਸਾਲ ਟੋਰਾਂਟੋ ‘ਚ ਖੇਡਣ ਲਈ ਕੈਨੇਡੀਅਨ ਸਰਕਾਰ ਨੂੰ ਇਕ ਯੋਜਨਾ ਸੌਂਪੀ ਹੈ ਅਤੇ ਸਿਹਤ ਅੀਧਕਾਰੀ ਇਸ ਦੀ ਜਾਂਚ ਕਰ ਰਹੇ ਹਨ। ਫੈਡਰਲ ਸਰਕਾਰ ਦੇ ਇੱਕ ਉੱਚ ਅੀਧਕਾਰੀ ਨੇ ਕਿਹਾ ਹੈ ਕਿ ਜੇਕਰ ਐੱਮ.ਐੱਲ.ਬੀ ਲੀਗ ਨੂੰ ਦੋਬਾਰਾ ਸ਼ੁਰੂ ਕਰਨ ਦੀ ਸਵਿਕਾਰਯੋਗ ਯੋਜਨਾ ਸਰਕਾਰ ਨੂੰ ਸੌਂਪਦੀ ਹੈ ਤਾਂ ਉਸੇ ਤਰ੍ਹਾਂ ਦਾ ਛੋਟ ਪੱਤਰ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਨੈਸ਼ਨਲ ਹਾਕੀ ਲੀਗ ਨੂੰ ਦਿੱਤਾ ਗਿਆ ਹੈ।ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਗਰਮੀ ਟੋਰਾਂਟੋ ‘ਚ ਮੇਜਰ ਲੀਗ ਬੇਸਬਾਲ ਦੇ ਆਯੋਜਨ ਲਈ ਤਿਆਰ ਹੈ। ਅਧਿਾਕਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ।ਐਮ.ਐਲ.ਬੀ ਨੇ ਮੰਗਲਵਾਰ ਰਾਤ ਘੋਸ਼ਣਾ ਕੀਤੀ ਸੀ ਕਿ ਇਸ ਵਿੱਚ 60 ਗੇਮਾਂ ਦਾ ਨਿਯਮਤ ਸੀਜ਼ਨ ਹੋਵੇਗਾ ਜੋ 23 ਜਾਂ 24 ਜੁਲਾਈ ਨੂੰ ਬਿਨ੍ਹਾਂ ਕਿਸੇ ਪ੍ਰਸ਼ੰਸਕਾਂ ਦੇ ਬਾਲਪਾਰਕਸ ਵਿੱਚ ਸ਼ੁਰੂ ਹੋਵੇਗਾ।

Related News

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

Rajneet Kaur

ਬਰੈਂਪਟਨ ‘ਚ ਪੰਜਾਬੀ ਨੌਜਵਾਨ ਸੂਰਜਦੀਪ ਸਿੰਘ ਦੇ ਇਨਸਾਫ ਲਈ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਕੱਢਿਆ ਜਾਵੇਗਾ ਮਾਰਚ

Rajneet Kaur

ਸਰਹੱਦ ‘ਤੇ ਭਾਰਤ-ਚੀਨ ਦਰਮਿਆਨ ਹੋਈਆਂ ਝੜਪਾਂ ਦੇ ਸਬੰਧ ‘ਚ ਬਾਇਡਨ ਪ੍ਰਸ਼ਾਸਨ ਦੀ ਪਹਿਲੀ ਪ੍ਰਤੀਕਿਰਿਆ, ਹਿੰਦ-ਪ੍ਰਸ਼ਾਂਤ ‘ਚ ਭਾਰਤੀ ਹਿੱਤਾਂ ਨਾਲ ਖੜ੍ਹਾ ਹੋਇਆ ਅਮਰੀਕਾ

Vivek Sharma

Leave a Comment