channel punjabi
International News

ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

ਪੋਰਟ ਲੂਈਸ: ਮੌਰੀਸ਼ਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਪਾਨੀ ਮਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰੀ ਕੰਢੇ ‘ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ, ਜਿਸ ਕਾਰਨ ਹਜ਼ਾਰ ਟਨ ਤੇਲ ਦਾ ਲੀਕੇਜ਼ ਹੋਈ ਤੇ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਸਮੁੰਦਰੀ ਜਹਾਜ਼ ਦੇ ਐਮਵੀ ਵਕਾਸੋ 25 ਜੁਲਾਈ ਨੂੰ ਇੱਥੇ ਪਹੁੰਚੇ ਸੀ ਤੇ ਲਗਪਗ ਹਫਤੇ ਬਾਅਦ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ ਸੀ।

 

ਅਧਿਕਾਰੀਆਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਜਹਾਜ਼ ਆਖਿਰਕਾਰ ਮੌਰੀਸ਼ਸ ਪਹੁੰਚਿਆ ਕਿਵੇਂ ਅਤੇ ਵਾਤਾਵਰਣ ਸੰਤੁਲਨ ਦੇ ਲਿਹਾਜ ਨਾਲ ਖਤਰਾ ਬਣ ਗਿਆ । ਬੁਲਾਰੇ ਇੰਸਪੈਕਟਰ ਸ਼ਿਵਾ ਕੁਥਨ ਨੇ ਦੱਸਿਆ, ‘ਅਸੀਂ ਜਹਾਜ਼ ਦੇ ਕਪਤਾਨ ਤੇ ਸੇਂਕਡ ਇਨ ਕਮਾਂਡ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਲਿਜਾਇਆ ਗਿਆ। ਚਾਲਕ ਦਲ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।”

ਜਹਾਜ਼ ਦੇ ਕੈਪਟਨ ਭਾਰਤੀ ਮੂਲ ਦੇ ਨਾਗਰਿਕ ਅਤੇ ਉਸ ਦੇ ਡਿਪਟੀ ਪਾਇਰੇਸੀ ‘ਤੇ ਸਮੁੰਦਰੀ ਕਾਨੂੰਨ ਦੀ ਉਲੰਘਣਾ ਤਹਿਤ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੂੰ 25 ਅਗਸਤ ਨੂੰ ਦੁਬਾਰਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਬਾਲਣ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਈ ਜਦੋਂ ਕਿ ਬਾਕੀ ਤਿੰਨ ਹਜ਼ਾਰ ਟਨ ਬਾਲਣ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ।

ਤੇਲ ਦੀ ਸਫਾਈ ਦੀ ਮੁਹਿੰਮ ਲਈ ਜਾਪਾਨ ਆਪਣੇ 6 ਲੋਕਾਂ ਦੀ ਟੀਮ ਮੋਰੀਸ਼ਸ ਭੇਜ ਚੁਕਿਆ ਹੈ।  ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸੱਤ ਮਾਹਿਰਾਂ ਦੀ ਇੱਕ ਹੋਰ ਟੀਮ ਭੇਜਣ ਦਾ ਐਲਾਨ ਕੀਤਾ ਹੈ।

Related News

ਗਰਭਵਤੀ ਔਰਤਾਂ ਜਲਦੀ ਹੀ ਕੋਵਿਡ -19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ :ਸੂਤਰ

Rajneet Kaur

ਅਮਰੀਕਾ ‘ਚ ਕੋਵਿਡ-19 ਦੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ‘ਚ ਪੁੱਜਾ, ਛੇਤੀ ਹੀ ਮਿਲੇਗੀ ਖੁਸ਼ਖਬਰੀ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰ ਜੌਨ ਹੋਰਗਨ ਨੂੰ ਉਨ੍ਹਾਂ ਦੀ ਪਾਰਟੀ ਦੀ ਜਿੱਤ ਲਈ ਦਿੱਤੀ ਵਧਾਈ

Rajneet Kaur

Leave a Comment