channel punjabi
International News North America

ਅਮਰੀਕਾ ਚੋਣਾਂ 2020: ਜੋ ਬਿਡੇਨ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ, ਡੋਨਾਲਡ ਟਰੰਪ ਨੂੰ ਦੇਣਗੇ ਟੱਕਰ

ਵਾਸ਼ਿੰਗਟਨ : ਅਮਰੀਕਾ ‘ਚ ਨਵੰਬਰ ‘ਚ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਵੇਗੀ। ਅਜਿਹੇ ‘ਚ ਡੈਮੋਕ੍ਰੇਟਿਕ ਪਾਰਟੀ ਨੇ ਮੰਗਲਵਾਰ ਜੋ ਬਿਡੇਨ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ, ਜੋ ਕਿ  ਚੋਣਾਂ ‘ਚ ਮੌਜੂਦ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਟੱਕਰ ਦੇਣਗੇ।

ਇਹ ਐਲਾਨ ਪਾਰਟੀ ਦੇ ਚਾਰ ਦਿਵਸੀ ਰਾਸ਼ਟਰੀ ਸੰਮੇਲਨ ‘ਚ ਕੀਤਾ ਗਿਆ। ਇਸ ਦੌਰਾਨ ਸਾਬਕਾ ਅਤੇ ਮੌਜੂਦਾ ਡੈਮੋਕ੍ਰੇਟਿਕ ਲੀਡਰਾਂ ਅਤੇ ਸਪੀਕਰਾਂ ਨੇ ਬਿਡੇਨ ਨੂੰ ਆਪਣਾ ਸਮੱਰਥਨ ਦਿੱਤਾ। ਹਾਲਾਂਕਿ ਇਨ੍ਹਾਂ ਚੋਣਾਂ ਲਈ ਉਨ੍ਹਾਂ ਦਾ ਨਾਮ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਪਰ ਇਸ ਦਾ ਅਧਿਕਾਰਕ ਤੌਰ ਉੱਤੇ ਐਲਾਨ ਹੋਣਾ ਅਜੇ ਬਾਕੀ ਸੀ।

ਇਸ ਵਾਰ ਰਾਸ਼ਟਰਪਤੀ ਚੋਣ ‘ਚ ਉਮੀਦਵਾਰ ਬਣਨ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਕਿਹਾ ਕਿ ‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਹੈ।’ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਦੇ ਦੂਜੇ ਦਿਨ ਬਾਇਡਨ ਦਾ ਨਾਂ ਨੌਮੀਨੇਟ ਕੀਤਾ ਗਿਆ।

Related News

ਬਰੈਂਪਟਨ’ਚ ਇਕ ਵਾਹਨ ਖੰਭੇ ਨਾਲ ਟਕਰਾਇਆ, ਡਰਾਇਵਰ ਦੀ ਮੌਤ

Rajneet Kaur

ਕੈਨੇਡਾ ਨੂੰ ਚੀਨ ਸਬੰਧੀ ਮਹੱਤਵਪੂਰਨ ਚਿੰਤਾਵਾਂ ਹਨ : ਹਰਜੀਤ ਸੱਜਣ

Vivek Sharma

ਸਨਸਪ੍ਰਾਉਟ ਬ੍ਰਾਂਡ ਮਾਈਕ੍ਰੋ-ਗ੍ਰੀਨਜ਼ ਅਲਫਾਲਫਾ ਨੂੰ ਸੈਲਮੋਨੇਲਾ ਬੀਮਾਰੀ ਕਾਰਨ ਜਾਰੀ ਕੀਤਾ ਰੀਕਾਲ

Rajneet Kaur

Leave a Comment