channel punjabi
Canada International News North America

ਭਾਰਤੀ ਬਟਾਲੀਅਨ ਨੇ UNIFIL ਵਾਤਾਵਰਣ ਪੁਰਸਕਾਰ ਕੀਤਾ ਆਪਣੇ ਨਾਮ

UNIFIL ਦੇ ਮਿਸ਼ਨ ਮੁਖੀ ਅਤੇ ਫੋਰਸ ਦੇ ਕਮਾਂਡਰ ਮੇਜਰ ਜਨਰਲ ਸਟੀਫਨੋ ਡੇਲ ਕੋਲ ਨੇ ਵਾਤਾਵਰਣ ਸੁਰੱਖਿਆ ਦੇ ਸੰਭਾਲ ਲਈ ਨਵੀਨਤਾਕਾਰੀ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਲਾਗੂ ਕਰਨ ਲਈ ਸੱਤ ਮਿਸ਼ਨ ਸੰਸਥਾਵਾਂ ਨੂੰ ਸਲਾਨਾ ਵਾਤਾਵਰਣ ਪੁਰਸਕਾਰ ਪ੍ਰਧਾਨ ਕੀਤੇ।

ਲੇਬਨਾਨ ਵਿੱਚ ਸੰਯੇਕਤ ਰਾਸ਼ਟਰ ਦੇ ਅੰਤਰਿਮ ਫੋਰਸ ‘ਚ ਤਾਇਨਾਤ ਇਕ ਭਾਰਤੀ ਬਟਾਲੀਅਨ ਨੇ ਕਚਰਾ ਘੱਟ ਕਰਨ, ਪਲਾਸਟਿਕ ਦੀਆਂ ਬੋਤਲਾਂ ਦੀ ਮੁੜ ਵਰਤੋਂ, ਗ੍ਰੀਨ ਹਾਊਸ ਬਣਾਉਣ ਅਤੇ ਜੈਵਿਕ ਖਾਦ ਅਤੇ ਬੂਟੇ ਲਗਾ ਕੇ ਜਾਗਰੂਕਤਾ ਵਧਾਉਣ ਦੇ ਉਦੇਸ਼ ਵਾਲੇ ਇੱਕ ਪ੍ਰੋਜੈਕਟ ਲਈ ਵਾਤਾਵਰਣ ਸੰਬੰਧੀ ਪਹਿਲਾ ਪੁਰਸਕਾਰ ਜਿੱਤਿਆ ਹੈ।

ਮਿਸ਼ਨ ਦੇ ਸੈਕਟਰ ਵੈਸਟ ਹੈੱਡਕੁਆਰਟਰ ਅਤੇ ਆਇਰਿਸ਼-ਪੋਲਿਸ਼ ਬਟਾਲੀਅਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਸੈਕਟਰ ਵੈਸਟ ਇਨਫਰਾਸਟਰੱਕਚਰ ਮੈਨੇਜਮੈਂਟ ਸੈਂਟਰ (ਆਈ.ਐੱਮ.ਸੀ.) ਪ੍ਰੋਜੈਕਟ ਦਾ ਉਦੇਸ਼ ਭੋਜਨ ਦੀ ਰਹਿੰਦ-ਖੂੰਹਦ ਨੂੰ ਖਾਦ ਵਿਚ ਬਦਲਣਾ ਅਤੇ ਮੇਜ਼ਬਾਨ ਭਾਈਚਾਰਿਆਂ ਨੂੰ ਦਾਨ ਦੇਣਾ ਹੈ।

ਆਈ.ਐਮ.ਸੀ (IMC ) ਮਕੈਨੀਕਲ ਜੈਵਿਕ ਖਾਦ ਬਣਾਉਣ ਵਾਲੀ ਮਸ਼ੀਨ ਵਿੱਚ ਹਰ ਰੋਜ਼ 20 ਟਨ ਖਾਦ ਬਣਾਉਣ ਦੀ ਸਮਰੱਥਾ ਹੁੰਦੀ ਹੈ।

ਇਸ ਪੁਰਸਕਾਰ ਦੀ ਸ਼ੁਰੂਆਤ 4 ਦਸੰਬਰ 2019 ‘ਚ ਕੀਤੀ ਗਈ ਸੀ। ਇਸਦਾ ਉਦੇਸ਼ ਮਿਸ਼ਨ ਦੇ ਕੰਮਕਾਜ ਖੇਤਰਾਂ ਵਿੱਚ ਵਾਤਾਵਰਣ ਦੀਆਂ ਪ੍ਰਾਪਤੀਆਂ ਦੀ ਪਛਾਣ ਕਰਨਾ ਹੈ।

UNIFIL ਪੁਰਸਕਾਰ ਉਹਨਾਂ ਵਿਅਕਤੀਆਂ, ਸੰਯੁਕਤ ਰਾਸ਼ਟਰ ਦੇ ਅਹੁਦਿਆਂ, ਸ਼ਾਖਾਵਾਂ, ਟੁਕੜੀਆਂ, ਭਾਗਾਂ, ਇਕਾਈਆਂ ਦੀ ਪ੍ਰਸ਼ੰਸਾ ਕਰਦੇ ਹਨ ਜਿਨ੍ਹਾਂ ਨੇ ਵਾਤਾਵਰਣ ਦੀ ਸਥਿਤੀ ਦੀ ਰੱਖਿਆ ਜਾਂ ਵਧਾਉਣ ਵਿੱਚ ਅਗਵਾਈ, ਨਵੀਨਤਾ ਜਾਂ ਬੇਮਿਸਾਲ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਹੈ।

Related News

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

Rajneet Kaur

Joe Biden ਨੇ ਸੱਤਾ ਸੰਭਾਲਦੇ ਹੀ Canada ਨੂੰ ਦਿੱਤਾ ਜ਼ੋਰ ਦਾ ਝਟਕਾ, ਟਰੰਪ ਦੇ ਫੈਸਲੇ ਨੂੰ ਪਲਟਿਆ

Vivek Sharma

ਕਿਊਬਿਕ ਵਿੱਚ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, 84 ਸਾਲ ਅਤੇ ਇਸ ਤੋ ਵੱਧ ਉਮਰ ਦੇ ਲੋਕਾਂ ਨੂੰ ਪਹਿਲ

Vivek Sharma

Leave a Comment