channel punjabi
Canada International News North America Sticky

ਸਾਬਕਾ ਬੀ.ਸੀ ਐਨਡੀਪੀ ਕੈਬਨਿਟ ਮੰਤਰੀ ਐਡ ਕਨਰੋਏ ਦਾ 73 ਸਾਲ ਦੀ ਉਮਰ ‘ਚ ਦਿਹਾਂਤ

ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ  ਐਨ.ਡੀ.ਪੀ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਐਡ ਕਨਰੋਏ ਦਾ 73 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਮੌਜੂਦਾ ਸਰਕਾਰ ‘ਚ ਬਾਲ ਤੇ ਪਰਿਵਾਰ ਵਿਕਾਸ ਮੰਤਰੀ ਹੈ।

ਡੈਮੋਕਰੇਟ ਬੀ.ਸੀ ਸਰਕਾਰ ਕਾਕਸ ਨੇ ਇਕ ਖ਼ਬਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਐਡ ਕਨਰੋਏ ਦੀ ਸ਼ੁਕਰਵਾਰ ਨੂੰ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ ਹੈ।
ਦੱਸ ਦਈਏ ਕਨਰੋਏ ਨੇ ਵਿਧਾਨ ਸਭਾ ਵਿੱਚ ਰੋਸਲੈਂਡ-ਟ੍ਰੇਲ ਦੀ ਨੁਮਾਇੰਦਗੀ ਕੀਤੀ ਅਤੇ ਖੇਤੀਬਾੜੀ,ਖੁਰਾਕ ਤੇ ਮੱਛੀ ਪਾਲਣ ਮੰਤਰੀ ਅਤੇ 2000 ਤੋਂ 2001 ਤੱਕ ਪੇਂਡੂ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਵਜੋਂ ਕੰਮ ਕੀਤਾ ਸੀ।

2001 ਵਿੱਚ ਉਹ ਮੁੜ ਚੋਣ ਲੜਨ ਲਈ ਆਪਣੀ ਬੋਲੀ ਗੁਆ ਬੈਠੇ ਸਨ ਅਤੇ ਉਨ੍ਹਾਂ ਦੀ ਪਤਨੀ ਕੈਟਰੀਨ ਕਨਰੋਏ 2005 ਵਿੱਚ ਇਸ ਖੇਤਰ ਵਿੱਚ ਵਿਧਾਇਕ ਬਣੀ। ਉਹ ਇਸ ਸਮੇਂ ਬਾਲ ਤੇ ਪਰਿਵਾਰ ਵਿਕਾਸ ਮੰਤਰੀ ਹੈ।
ਐਡ ਕਨਰੋਏ ਦੇ ਦਿਹਾਂਤ ਦੀ ਖ਼ਬਰ ਮਿਲਣ ਤੇ ‘ਤੇ ਪ੍ਰੀਮੀਅਰ ਜੌਨ ਹੋਰਗਨ ਨੇ ਟਵਿਟਰ ‘ਤੇ ਸੋਗ ਪ੍ਰਗਟ ਕੀਤਾ ।

Related News

ਕੈਲਗਰੀ ਸਕੂਲ ਦੇ ਇਕ ਵਿਦਿਆਰਥੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ

Rajneet Kaur

ਗ੍ਰੇਟਰ ਟੋਰਾਂਟੋ ਏਰੀਆ ਵਿੱਚ ਮੌਸਮ ਦੀ ਪਹਿਲੀ ਸਨੋਅ ਦੇਖਣ ਨੂੰ ਮਿਲੀ,ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਘੱਟ ਵਿਜ਼ੀਬਿਲੀਟੀ ਦੀ ਚੇਤਾਵਨੀ

Rajneet Kaur

ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆ

team punjabi

Leave a Comment