channel punjabi
Canada International News North America

ਕੈਲਗਰੀ ਸਕੂਲ ਦੇ ਇਕ ਵਿਦਿਆਰਥੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ

ਕੈਲਗਰੀ: ਸੇਂਟ ਫ੍ਰਾਂਸਿਸ ‘ਚ ਗਰਮੀਆਂ ਦੀਆਂ ਕਲਾਸਾਂ ‘ਚ ਭਾਗ ਲੈਣ ਵਾਲਾ ਇਕ ਵਿਦਿਆਰਥੀ ਕੋਰੋਨਾ ਪੋਜ਼ਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਪੁਰੀ ਕਲਾਸ ਦੇ ਵਿਦਿਆਰਥੀਆਂ  ਅਤੇ ਅਧਿਆਪਕਾਂ ਨੂੰ 14 ਦਿਨਾਂ ਲਈ ਅਲੱਗ ਰਖਣ ਦੀ ਹਦਾਇਤ ਦਿੱਤੀ ਗਈ ਹੈ।

ਇਸ ਮੌਕੇ ਤੇ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਇਹ ਸੂਬੇ ਦੀ ਵਾਪਸ ਸਕੂਲ ਜਾਣ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।ਸਕੂਲ ਗਰਮੀਆਂ ਦੇ ਰਹਿੰਦੇ ਸੈਸ਼ਨ ਤੱਕ ਖੁੱਲ੍ਹੇ ਰਹਿਣਗੇ।

ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ (ਸੀ.ਸੀ.ਐਸ.ਡੀ) ਨੇ ਕਿਹਾ ਕਿ ਅਲਬਰਟਾ ਹੈਲਥ ਸਰਵਿਸਿਜ਼ ਨਾਲ ਮਿਲ ਕੇ ਕੰਮ ਕਰ ਰਹੇ ਹਨ ਕਿਉਂਕਿ ਉਹ ਇਹ ਨਿਧਾਰਿਤ ਕਰਨ ਲਈ ਜਾਂਚ ਕਰ ਰਹੇ ਹਨ ਕਿ ਵਿਦਿਆਰਥੀ ਨੂੰ ਸੰਕਰਮਣ ਕਿਥੋਂ ਹੋਇਆ ਅਤੇ ਉਹ ਕਿਸ ਦੇ ਸਪੰਰਕ ‘ਚ ਸੀ। ਉਨ੍ਹਾਂ ਕਿਹਾ ਕਿ ਅਸੀ ਸਕੂਲ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰ ਰਹੇ ਹਾਂ।

ਸੀ.ਸੀ.ਐਸ.ਡੀ ਕਿਹਾ ਕਿ ਗਰਮੀਆਂ ਦੀਆਂ ਕਲਾਸਾਂ ਦੁਬਾਰਾ ਸ਼ੁਰੂ ਹੋਈਆਂ ਹਨ ਜਿੰਨ੍ਹਾਂ ‘ਚ 200 ਵਿਦਿਆਰਥੀ  ਪੜ ਰਹੇ ਹਨ। ਇਕ ਕਲਾਸ ‘ਚ ਵੱਧ ਤੋਂ ਵੱਧ 15 ਵਿਦਿਆਰਥੀ ਬੈਠ ਸਕਦੇ ਹਨ ਅਤੇ ਡੈਸਕ 2 ਮੀਟਰ ਦੀ ਦੂਰੀ ‘ਤੇ ਲਗਾਏ ਗਏ ਹਨ।

ਦੱਸ ਦਈਏ ਅਲਬਰਟਾ ‘ਚ ਮੰਗਲਵਾਰ ਨੂੰ 80 ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। 88 ਲੋਕ ਹਸਪਤਾਲ ‘ਚ ਹਨ ਅਤੇ 16 ਗੰਭੀਰ ਦੇਖਭਾਲ ‘ਚ ਹਨ।

Related News

ਭਾਰਤ ਸਰਕਾਰ ਦਾ ਆਮ ਬਜਟ ਅੱਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਪੇਸ਼ ਕਰਨਗੇ ਬਜ਼ਟ

Vivek Sharma

ਵਾਲਮਾਰਟ ਦੇ ਕਰਮਚਾਰੀ ਨੂੰ ਮਾਸਕ ਪਹਿਨਣ ਦੀ ਅਪੀਲ ਕਰਨਾ ਪਿਆ ਮਹਿੰਗਾ, ਗ੍ਰਾਹਕ ਨੇ ਜੜ੍ਹੇ ਤਾਬੜਤੋੜ ਮੁੱਕੇ ! ਪੁਲਿਸ ਨੂੰ ਸੱਦਣਾ ਪਿਆ

Vivek Sharma

8 ਸਤੰਬਰ ਨੂੰ ਖੁੱਲਣਗੇ ਬੀਸੀ ਦੇ ਸਾਰੇ ਸਕੂਲ

Rajneet Kaur

Leave a Comment