channel punjabi
Canada International News

ਕੈਨੇਡਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 98 ਹਜ਼ਾਰ ਤੋਂ ਹੋਈ ਪਾਰ

ਓਟਾਵਾ: ਕੋਰੋਨਾ ਕਾਰਨ ਹਰ ਦੇਸ਼ ਮੁਸੀਬਤ ਨਾਲ ਜੂਝ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਮੌਤਾਂ ਹੋ ਚੁਕੀਆਂ ਹਨ।ਕੈਨੇਡਾ ਵਿੱਚ ਵੀ ਇਸਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਕੈਨੇਡਾ ਵਿੱਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ 98,787 ਹੋ ਗਈ ਹੈ ਤੇ 60,272 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ ਤੇ 8,146 ਲੋਕਾਂ ਦੀ ਮੌਤ ਹੋ ਚੁਕੀ ਹੈ।
ਦੱਸ ਦਈਏ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀ ਗਿਣਤੀ ਓਂਟਾਈਓ ਤੇ ਕਿਊਬਿਕ ‘ਚੋਂ ਸਾਹਮਣੇ ਆਈ ਹੈ।ਹੁਣ ਇਨ੍ਹਾਂ ਸੂਬਿਆਂ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟਦੀ ਦਿਖਾਈ ਦੇ ਰਹੀ ਹੈ।
ਪਿਛਲੇ ਦਿਨ੍ਹੀ ਕਿਊਬਿਕ ਵਿੱਚ ਕੋੋਵਿਡ-19 ਦੇ 128 ਨਵੇਂ ਮਾਮਲੇ ਸਾਹਮਣੇ ਆਏ ਸਨ।ਇਸ ਵਿੱਚ ਕੋਰੋਨਾ ਮਾਮਲਿਆਂ ਦੀ ਕੁਲ ਗਿਣਤੀ 53,952 ਹੋ ਗਈ ਹੈ ਜਿੰਨ੍ਹਾਂ ‘ਚੋਂ 27 ਲੋਕਾਂ ਦੀ ਮੌਤ ਹੋਣ ਨਾਲ ਕੁਲ਼ ਮਰਨ ਵਾਲਿਆ ਦੀ ਗਿਣਤੀ 5,222 ਤਕ ਪਹੁੰਚ ਗਈ ਹੈ।
ਓਂਟਾਰੀਓ ਵਿੱਚ ਕੋਰੋਨਾਂ ਦੇ ਮਰੀਜ਼ਾਂ ਦੀ ਕੁਲ ਗਿਣਤੀ 32,189 ਹੋ ਗਈ ਹੈ ਜਿੰਨ੍ਹਾਂ ‘ਚੋਂ 197 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 12 ਲੋਕਾਂ ਦੀ ਮੌਤ ਹੋ ਗਈ ਹੈ।ਜਿਸ ਕਾਰਨ ਓਂਟਾਰੀਓ ‘ਚ ਕੁਲ ਮੌਤਾਂ ਦੀ ਗਿਣਤੀ 2,519 ਹੋ ਗਈ ਹੈ।ਦੱਸ ਦਈਏ ਇਨ੍ਹਾਂ ਮੌਤਾਂ ‘ਚ 2,412 ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹੋਈ ਹੈ।
ਅਲਬਰਟਾ ਵਿੱਚ ਵੀ 50 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਵਿਡ-19ਦਾ ਕੈਨੇਡਾ ਦੀ  ਆਰਥਿਕਤਾ ਤੇ ਵੀ ਅਸਰ ਪਿਆ।ਇਸਦੇ ਨਾਲ ਘਰਾਂ ਦੀ ਮਾਰਕਿਟ ਵੀ ਪ੍ਰਭਾਵਿਤ ਹੋਈ ਹੈ।

Related News

ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

Rajneet Kaur

ਓਨਟਾਰੀਓ: ਫਾਈਜ਼ਰ ਤੇ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲਈ ਹੋਰ ਕਰਨਾ ਪੈ ਸਕਦੈ ਇੰਤਜ਼ਾਰ

Rajneet Kaur

ਕੈਨੇਡੀਅਨ ਫੌਜ ਨੂੰ ਮਿਲੀ ਡਿਫੈਂਸ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼, ਲੈਫਟੀਨੈਂਟ-ਜਨਰਲ ਫ੍ਰਾਂਸਿਸ ਜੇ. ਐਲਨ ਸੰਭਾਲਣਗੇ ਅਹੁਦਾ

Vivek Sharma

Leave a Comment