channel punjabi
Canada International News

CORONA UPDATE : ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਵਿੱਚ ਰਿਕਾਰਡ ਵਾਧਾ

ਕੋਰੋਨਾ ਦੇ ਫੈਲਣ ਦੀ ਰਫ਼ਤਾਰ ਲਗਾਤਾਰ ਜਾਰੀ

ਦੁਨੀਆ ਭਰ ਵਿਚ ਸਵਾ ਦੋ ਕਰੋੜ ਤੋਂ ਵੱਧ ਲੋਕ ਕੋਰੋਨਾ ਪ੍ਰਭਾਵਿਤ

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ ਸਵਾ ਲੱਖ ਦੇ ਕਰੀਬ ਪੁੱਜਾ

ਵੈਨਕੂਵਰ : ਦੁਨੀਆ ਭਰ ‘ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਮਾਮਲਿਆਂ ਦੀ ਵਧਦੀ ਰਫ਼ਤਾਰ ‘ਤੇ ਕੋਈ ਵਿਰ੍ਹਾਮ ਨਹੀਂ ਲੱਗ ਰਿਹਾ। ਰੋਜ਼ਾਨਾ ਵਾਇਰਸ ਦੇ ਲੱਖਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਦੁਨੀਆ ਭਰ ‘ਚ ਦੋ ਕਰੋੜ 33 ਲੱਖ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ‘ਚੋਂ ਅੱਠ ਲੱਖ, ਸੱਤ ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ, 59 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ ‘ਚ ਅਜੇ ਵੀ 67 ਲੱਖ ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ‘ਚ ਢਾਈ ਲੱਖ ਨਵੇਂ ਮਾਮਲੇ ਸਾਹਮਣੇ ਆਏ ਤੇ 5,089 ਲੋਕਾਂ ਦੀ ਮੌਤ ਹੋ ਗਈ।

ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 58 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਅਤੇ 952 ਲੋਕਾਂ ਦੀ ਮੌਤ ਹੋਈ ਹੈ।

ਬ੍ਰਾਜ਼ੀਲ ‘ਚ 24 ਘੰਟਿਆਂ ‘ਚ 46 ਹਜ਼ਾਰ ਮਮਾਲੇ ਸਾਹਮਣੇ ਆਏ ਹਨ। ਦੁਨੀਆਂ ਭਰ ‘ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਭਾਰਤ ‘ਚ ਸਾਹਮਣੇ ਆ ਰਹੇ ਹਨ ਤੇ ਸਭ ਤੋਂ ਜ਼ਿਆਦਾ ਕੋਰੋਨਾ ਨਾਲ ਮੌਤਾਂ ਅਮਰੀਕਾ ਤੇ ਬ੍ਰਾਜ਼ੀਲ ‘ਚ ਹੋ ਰਹੀਆਂ ਹਨ।
ਉੱਧਰ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 70 ਤੁਹਾਨੂੰ ਪ੍ਰਭਾਵਿਤ ਸਾਹਮਣੇ ਆਏ ਨੇ, ਬੀਤੇ 24 ਘੰਟਿਆਂ ਦੌਰਾਨ 59 ਹਜ਼ਾਰ ਲੋਕ ਸਿਹਤਯਾਬ ਹੋਏ ਹਨ ਜਦੋਂ ਕਿ 918 ਲੋਕਾਂ ਦੀ ਜਾਨ ਗਈ ਹੈ। ਕੋਰੋਨਾ ਨਾਲ ਪ੍ਰਭਾਵਿਤਾਂ ਦਾ ਅੰਕੜਾ ਭਾਰਤ ਵਿਚ 30 ਲੱਖ ਨੂੰ ਪਾਰ ਕਰਕੇ ਦੀ 30 ਲੱਖ 48 ਹਜ਼ਾਰ ਤੱਕ ਜਾ ਪਹੁੰਚਿਆ ਹੈ ।

ਕੈਨੇਡਾ ਵਿਚ ਹੁਣ ਤੱਕ ਕੁੱਲ ਮਿਲਾ ਕੇ 1,24,585 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1,10,842 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ ਇੱਥੇ 9,071 ਲੋਕਾਂ ਦੀ ਮੌਤ ਹੋ ਚੁੱਕੀ ਹੈ ।

Related News

ਅਮਰੀਕਾ ਵਿੱਚ ਸਿੱਖਿਆ ਹਾਸਿਲ ਕਰ ਰਹੇ 48 ਫੀਸਦੀ ਵਿਦਿਆਰਥੀ ਭਾਰਤ ਅਤੇ ਚੀਨ ਦੇ

Vivek Sharma

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

ਟੋਰਾਂਟੋ: ਫਲੇਮਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ, 4 ਮਾਮਲੇ ਆਏ ਸਾਹਮਣੇ

Rajneet Kaur

Leave a Comment