channel punjabi
Canada International News North America

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਇਕ ਵਿਅਕਤੀ ਨੇ ਛੁਰੇ ਨਾਲ ਕੀਤਾ ਹਮਲਾ, ਔਰਤ ਗੰਭੀਰ ਰੂਪ ‘ਚ ਜ਼ਖਮੀ

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਮੰਗਲਵਾਰ ਸ਼ਾਮ ਨੂੰ ਮਿਡਟਾਊਨ ਇੰਨਟੈਰਿਮ ਹਾਉਸਿੰਗ ਅਪਾਰਟਮੈਂਟ ਸਾਈਟ( midtown interim housing apartment site ) ਦੇ ਬਾਹਰ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿਤਾ। ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਐਮਰਜੈਂਸੀ ਚਾਲਕਾਂ ਨੂੰ ਸ਼ਾਮ 7 ਵਜੇ   ਬ੍ਰੋਡਵੇ ਐਵਨਿਊ, ਯੋਂਜ ਸਟਰਿਟ ਦੇ ਪੂਰਬ ਅਤੇ ਐਲਿੰਗਟਨ ਐਵਨਿਊ ‘ਚ ਕਾਲ ਕਰਕੇ ਬੁਲਾਇਆ ਗਿਆ।

ਟੋਰਾਂਟੋ ਪੁਲਿਸ ਵਲੋਂ ਟਵਿੱਟਰ ‘ਤੇ ਇਕ ਪੋਸਟ ‘ਚ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੂੰ ਅਜਿਹੀਆਂ ਖਬਰਾਂ ਪ੍ਰਾਪਤ ਹੋਈਆਂ ਕਿ ਇਕ ਵਿਅਕਤੀ ਨੇ ਇਮਾਰਤ ਦੀ ਲਾਬੀ ‘ਚ ਇਕ ਔਰਤ ‘ਤੇ ਚਾਕੂ ਨਾਲ ਹਮਲਾ ਕੀਤਾ ਹੈ।

ਟੋਰਾਂਟੋ ਪੈਰਾਮਿਡਕਸ ਦੇ ਇਕ ਬੁਲਾਰੇ ਨੇ ਦਸਿਆ ਕਿ ਇਕ ਔਰਤ ਜਿਸਦੀ ਉਮਰ 40 ਸਾਲਾਂ ਦੱਸੀ ਜਾ ਰਹੀ ਹੈ ਉਹ ਗੰਭੀਰ ਜ਼ਖਮੀ ਹਾਲਤ ‘ਚ ਸੀ , ਜਿਸਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਛੁਰਾ ਮਾਰਨ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਸਿਟੀ ਆਫ ਟੋਰਾਂਟੋ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਔਰਤ ਆਪਣੀ ਡਿਊਟੀ ‘ਤੇ ਸੀ ਜਦੋਂ ਇਕ ਕਲਾਇੰਟ ਨੇ ਉਸਤੇ ਛੁਰੇ ਨਾਲ ਹਮਲਾ ਕੀਤਾ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

Related News

ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਜਾ ਕੇ ਕੀਤਾ ਦੇਸ਼ ਦਾ ਨਾਂ ਰੋਸ਼ਨ

team punjabi

COVID-19 ਬਣੇਗਾ ਸਸਕੈਚਵਨ ਯੂਨੀਵਰਸਿਟੀ ਦਾ ਅਹਿਮ ਹਿੱਸਾ, ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਕੀਤਾ ਤਿਆਰ !

Vivek Sharma

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,857 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment