channel punjabi
Canada International News North America Sticky

ਟੋਰਾਂਟੋ ‘ਚ ਟਾਇਗਰ ਜੀਤ ਸਿੰਘ ਅਤੇ ਕੇਅਰ ਫਾਰ ਕੌਜ ਸੰਸਥਾਵਾਂ, ਲੋੜਵੰਦਾ ਲਈ ਆਈਆਂ ਅੱਗੇ

ਟੋਰਾਂਟੋ :  ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾਂ ਸਮਾਜ ਸੇਵੀ ਸੰਸਥਾਵਾਂ  ਲੋੜਵੰਦਾ ਲਈ ਅੱਗੇ ਆ ਰਹੀਆਂ ਹਨ ।ਟਾਇਗਰ ਜੀਤ ਸਿੰਘ ਸੰਸਥਾ ਅਤੇ ਕੇਅਰ ਫਾਰ ਕੌਜ ਸੰਸਥਾ ਵੱਲੋਂ ਪਿਛਲੇ ਦਿਨੀਂ ਲੋੜਵੰਦ ਲੋਕਾਂ ਲਈ ਜ਼ਰੂਰੀ ਵਸਤਾਂ ਦੀਆਂ ਸੌ ਕਿੱਟਾਂ ਵੰਡੀਆਂ ਗਈਆਂ । 2019 ਵਿੱਚ ਹੋਂਦ ਵਿੱਚ ਆਈ ਕੇਅਰ ਫਾਰ ਕੌਜ ਵੀ ਇਕ ਅਜਿਹੀ  ਸੰਸਥਾ ਹੈ ਜੋ ਸ਼ੈਲਟਰਾਂ ਵਿੱਚ ਰਹਿ ਰਹੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਪਹੁੰਚਾਉਣ ਦਾ ਕੰਮ ਕਰ ਰਹੀ ਹੈ ।ਇਸ ਸੰਸਥਾ ਵੱਲੋਂ ਟੋਰੰਟੋ ਤੋਂ ਇਲਾਵਾ ਨਿਆਗਰਾ ਫਾਲ਼ , ਕਿਚਨਰ , ਵਾਟਰਲੂ ਦੇ ਸ਼ੈਲਟਰਾਂ ਵਿੱਚ ਵੀ ਭੋਜਨ ਮੁਹੱਇਆ ਕਰਵਾਇਆ ਜਾ ਰਿਹਾ ਹੈ । ਇਸ ਸਮਾਜ ਸੇਵਾ ਨੂੰ ਅੱਗੇ ਤੋਰਦੇ ਹੋਏ ਇਸ ਸੰਸਥਾ ਵੱਲੋਂ ਰੋਜ਼ਾਨਾ ਜ਼ਿੰਦਗੀ ਚ ਕੰਮ ਆਉਣ ਵਾਲੇ ਸਮਾਨ ਦੀਆ ਇੱਕ ਹਜ਼ਾਰ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਵੱਖ ਵੱਖ ਸ਼ੈਲਟਰਾਂ ਵਿੱਚ ਤਕਸੀਮ ਕੀਤੀਆਂ ਜਾਣਗੀਆਂ  ।

 

ਇਹ ਦੋਵੇਂ ਸੰਸਥਾਵਾਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਜੁਟੀਆਂ ਹੋਈਆਂ ਹਨ । ਬਰੈਂਪਟਨ ਦੇ ਇੱਕ ਸ਼ੈਲਟਰ ਹਾਊਸ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਦੋਵੇਂ ਸੰਸਥਾਵਾਂ ਦੇ ਨੁਮਾਂਇੰਦਿਆਂ ਵੱਲੋਂ ਲੋੜਵੰਦ ਲੋਕਾਂ ਨੂੰ ਰੋਜਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਕਰਨ ਵਾਲੇ ਸਮਾਨ ਦੀਆਂ ਕਿੱਟਾਂ ਦਿੱਤੀਆਂ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ , ਪੁਲੀਸ ਚੀਫ , ਸਿਟੀ ਕੌਂਸਲਰਾਂ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ ਸੀ।

Related News

Toolkit Case: ਬੰਬੇ ਹਾਈਕੋਰਟ ਨੇ ਟੂਲਕਿੱਟ ਮਾਮਲੇ ’ਚ ਮੁਲਜ਼ਮ ਨਿਕਿਤਾ ਜੈਕਬ ਨੂੰ ਰਾਹਤ ਦਿੰਦਿਆਂ ਗ੍ਰਿਫ਼ਤਾਰੀ ’ਤੇ ਤਿੰਨ ਹਫ਼ਤਿਆਂ ਲਈ ਲਗਾਈ ਰੋਕ

Rajneet Kaur

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

Vivek Sharma

ਬੀ.ਸੀ. ਹੋਟਲ ਵਰਕਰਾਂ ਨੇ ਬੀ.ਸੀ ਦੀ ਵਿਧਾਨ ਸਭਾ ਸਾਹਮਣੇ ਭੁੱਖ ਹੜਤਾਲ ਕਰਨ ਦਾ ਕੀਤਾ ਐਲਾਨ

Rajneet Kaur

Leave a Comment