channel punjabi
Canada International News North America

ਕੈਨੇਡਾ ‘ਚ ਗੋਰੇ ਨੇ ਸਿੱਖ ‘ਤੇ ਕੀਤੀਆਂ ਨਸਲੀ ਟਿੱਪਣੀਆਂ

ਐਡਮਿੰਟਨ : ਐਡਮਿੰਟਨ ‘ਚ ਇਕ ਸਿਖ ਨੌਜਵਾਨ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਥੇ ਉਹ ਇਕ ਗੋਰੇ ਵਿਅਕਤੀ ਨੂੰ ਮਾਸਕ ਪਹਿਨਣ ਲਈ ਕਹਿੰਦਾ ਹੈ।

ਕੈਨੇਡਾ ਦੇ ਇਕ ਲਿਕੌਰ ਸਟੋਰ ‘ਚ ਜਿਥੇ ਬਿਨ੍ਹਾਂ ਮਾਸਕ ਤੋਂ ਦਾਖਲ ਹੋ ਰਹੇ ਗੋਰੇ ਵਿਅਕਤੀ  ਨੂੰ ਸਿੱਖ ਨੇ ਮਾਸਕ ਪਾਉਣ ਲਈ ਕਿਹਾ ਤਾਂ ਉਹ ਇਸ ਗੱਲ ਤੋਂ ਇੰਨਾ ਭੜਕ ਗਿਆ ਕਿ ਉਸ ਨੇ ਨਵਦੀਪ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।  ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।

ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਵਿਚ 137 ਐਵੇਨਿਊ ਵਿਖੇ ਸਥਿਤ ਓਲੰਪੀਆ ਲਿਕੌਰ ਸਟੋਰ ਦੇ ਸੁਪਰਵਾਈਜ਼ਰ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਵਿਅਕਤੀ ਨੂੰ ਸਿਰਫ ਮਾਸਕ ਪਹਿਨਣ ਲਈ ਕਿਹਾ ਸੀ ਤੇ ਇਸੇ ਗੱਲ ‘ਤੇ ਉਹ ਭੜਕ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗਿਆ।ਸਟੋਰ ਵਿਚ ਮੌਜੂਦ ਦੂਜੇ ਗਾਹਕਾਂ ਨੇ ਗੋਰੇ ਨੂੰ ਸ਼ਾਂਤ ਹੋਣ ਨੂੰ ਕਿਹਾ ਪਰ ਉਹ ਉਨ੍ਹਾਂ ਨੂੰ ਵੀ ਗਾਲਾਂ ਕੱਢਣ ਲੱਗਿਆ।

ਨਸਲੀ ਟਿਪਣੀਆਂ ‘ਚ ਗੋਰੇ ਨੇ ਨਵਦੀਪ ਨੂੰ ਦਾੜ੍ਹੀ ਬਾਰੇ ਵੀ ਬੋਲਿਆ, ਨਵਦੀਪ ਸਿੰਘ ਨੇ ਇਸ ਟਿੱਪਣੀ ਦਾ ਜਵਾਬ ਦਿੰਦੇ ਕਿਹਾ ਕਿ ਦਾੜ੍ਹੀ ਵਾਰੇ ਕੁਝ ਨਾ ਬੋਲੋ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੈਨੇਡੀਅਨ ਲੋਕ ਨਵਦੀਪ ਸਿੰਘ ਤੋਂ ਉਸ ਗੋਰੇ ਦੀ ਹਰਕਤ ਲਈ ਮੁਆਫ਼ੀ ਮੰਗ ਰਹੇ ਹਨ।

Related News

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

Rajneet Kaur

ਮੈਨੀਟੋਬਾ RCMP ਨੇ ਗ੍ਰੇਟਨਾ ਮੈਨੀਟੋਬਾ ‘ਚ ਇਕ ਹਿੱਟ ਐਂਡ ਰਨ ਦੀ ਵੀਡੀਓ ਫੁਟੇਜ ਕੀਤੀ ਜਾਰੀ

Rajneet Kaur

ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ‘ਤੇ ਮੁੜ ਸਾਧੇ ਨਿਸ਼ਾਨੇ,ਕਿਸਾਨੀ ਅੰਦੋਲਨ ਦੀ ਕੀਤੀ ਜ਼ੋਰਦਾਰ ਪੈਰਵੀ

Vivek Sharma

Leave a Comment