channel punjabi
Canada News North America

BREAKING : ਮਿਸੀਸਾਗਾ ਦੇ ਕੇਂਦਰੀ ਇਲਾਕੇ ‘ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਸਹਿਮ ਦਾ ਮਾਹੌਲ

ਮਿਸੀਸਾਗਾ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਸਹਿਮ ਦਾ ਮਾਹੌਲ

ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ

ਰਿਹਾਇਸ਼ੀ ਇਲਾਕੇ ਵਿੱਚ ਮਿਲੀ ਲਾਸ਼ ਤੋਂ ਬਾਅਦ ਸੜਕ ਨੂੰ ਕੀਤਾ ਸੀਲ

ਪੁਲਿਸ ਨੇ ਬਦਲਵੇਂ ਰੂਟਾਂ ਦਾ ਕੀਤਾ ਪ੍ਰਬੰਧ

ਮਿਸੀਸਾਗਾ : ਕੈਨੇਡਾ ਦੇ ਉਂਟਾਰੀਓ ਸੂਬੇ ਦੇ ਵੱਡੇ ਸ਼ਹਿਰਾਂ ਵਿਚ ਸ਼ੁਮਾਰ ਮਿਸੀਸਾਗਾ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਕੇਂਦਰੀ ਇਲਾਕੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ । ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ਵਿਚ ਆ ਗਈ ।

ਇਸ ਸੰਬੰਧ ਵਿਚ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਐਤਵਾਰ ਨੂੰ ਕੇਂਦਰੀ ਮਿਸੀਸਾਗਾ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੇ ਹਨ ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11:48 ਵਜੇ ਬਰਨਥਾਰੀਓ ਸਟ੍ਰੀਟ ਅਤੇ ਬਰਨਹੈਥੋਰਪ ਰੋਡ ਦੇ ਬਿਲਕੁਲ ਦੱਖਣ ਵਿੱਚ ਮੈਥਿਉਜ਼ ਗੇਟ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਲਾਸ਼ ਰਿਹਾਇਸ਼ੀ ਇਮਾਰਤ ਦੇ ਬਾਹਰ ਮਿਲੀ ਹੈ। ਮੌਤ ਦੇ ਹਾਲਾਤ ਅਸਪਸ਼ਟ ਹਨ, ਫਿਲਹਾਲ ਜਾਂਚ ਜਾਰੀ ਹੈ, ਅਧਿਕਾਰੀਆਂ ਦੀ ਜਾਂਚ ਸਮੇਂ ਖੇਤਰ ਵਿਚ ਸੜਕਾਂ ਬੰਦ ਹਨ ਇਸ ਦੌਰਾਨ ਬਦਲਵੇਂ ਰੂਟਾਂ ਦਾ ਪ੍ਰਬੰ ਧਖ੍ਯਏ ਕੀਤਾ ਗਿਆ ।

ਪੁਲਿਸ ਇਸ ਮਾਮਲੇ ਸਬੰਧੀ ਕੁਝ ਜ਼ਿਆਦਾ ਨਹੀਂ ਦੱਸ ਰਹੀ, ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।

Related News

ਬਰੈਂਪਟਨ : ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ਸੇਵੀ ਸੰਸਥਾਂ ‘ਕੇਅਰ ਫਾਰ ਕੋਜ਼’ ਲੋੜਵੰਦਾ ਲਈ ਆਈ ਅੱਗੇ

team punjabi

ਬਰੈਂਪਟਨ ਵਿੱਚ ਛੁਰੇਬਾਜ਼ੀ ਦੀ ਵਾਪਰੀ ਦੂਹਰੀ ਘਟਨਾ ਤੋਂ ਬਾਅਦ ਤਿੰਨ ਵਿਅਕਤੀ ਹਿਰਾਸਤ ‘ਚ

Rajneet Kaur

ਸੁਪਰ 30 ਦੇ ਆਨੰਦ ਕੁਮਾਰ ਦੀ ਕੈਨੇਡੀਅਨ ਸੰਸਦ ‘ਚ ਹੋਈ ਤਾਰੀਫ਼

Rajneet Kaur

Leave a Comment