channel punjabi
Canada International News North America

ਬਰੈਂਪਟਨ ਦੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਕੀਤਾ ਗਿਆ ਮੁਅੱਤਲ

ਬਰੈਂਪਟਨ:  ਬਰੈਂਪਟਨ ਦੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਉੱਤੇ ਨਵੰਬਰ 2019 ਵਿੱਚ ਤੁਰਕੀ ਦੇ ਦੌਰੇ ਦੌਰਾਨ ਇੱਕ ਮਹਿਲਾ ਦੇ ਕਥਿਤ ਤੌਰ ਉੱਤੇ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਆਉਣ ਤੋਂ ਬਾਅਦ ਬੁੱਧਵਾਰ ਨੂੰ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਇਹ ਮੁੱਦਾ ਮੁੜ ਵਿਚਾਰਿਆ ਗਿਆ ਤੇ ਇਸ ਸਬੰਧੀ ਵੋਟਿੰਗ ਕਰਵਾਈ ਗਈ। ਬਰੈਂਪਟਨ ਕਾਉਂਸਲ ਨੇ ਵਾਰਡ ਨੰਬਰ 9 ਤੇ 10 ਤੋਂ ਸਿਟੀ ਤੇ ਪੀਲ ਰੀਜਨਲ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੂੰ ਤਿੰਨ ਮਹੀਨਿਆਂ ਲਈ ਬਿਨਾਂ ਤਨਖਾਹ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਹੋਇਆਂ ਢਿੱਲੋਂ ਦੀ ਪਬਲਿਕ ਤੇ ਸਿਟੀ ਹਾਲ ਤੱਕ ਪਹੁੰਚ ਉੱਤੇ ਵੀ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। ਬਰੈਂਪਟਨ ਕਾਉਂਸਲ ਨੇ ਸਰਬਸੰਮਤੀ ਨਾਲ ਇੰਟੇਗ੍ਰਿਟੀ ਕਮਿਸ਼ਨਰ ਦੀਆਂ ਸਿਫਾਰਸ਼ਾਂ ਦਾ ਸਮਰਥਨ ਕੀਤਾ।

ਦਸ ਦਈਏ ਢਿੱਲੋਂ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਬਾਕੀ 10 ਕਾਉਂਸਲ ਮੈਂਬਰਾਂ ਨੇ ਇਨ੍ਹਾਂ ਸਾਰੀਆਂ ਸਿਫਾਰਸ਼ਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ 2019 ਵਿੱਚ ਢਿੱਲੋਂ ਨਾਲ ਟਰੇਡ ਮਿਸ਼ਨ ਉੱਤੇ ਤੁਰਕੀ ਗਈ ਬਰੈਂਪਟਨ ਦੀ ਬਿਜ਼ਨਸ ਵੁਮਨ ਵੱਲੋਂ ਇਹ ਦੋਸ਼ ਲਾਏ ਗਏ ਸਨ ਜਿਨ੍ਹਾਂ ਦੀ ਜਾਂਚ ਇੰਟੇਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਨੇ ਕੀਤੀ। ਇਹ ਮਿਸ਼ਨ ਕੈਨੇਡਾ-ਤੁਰਕੀ ਬਿਜ਼ਨਸ ਕਾਉਂਸਲ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਮਹਿਲਾ ਨੇ ਦੋਸ਼ ਲਾਏ ਸਨ ਕਿ ਉਸ ਉੱਤੇ ਜਿਨਸੀ ਹਮਲਾ 14 ਨਵੰਬਰ, 2019 ਨੂੰ ਅੰਕਾਰਾ ਦੇ ਉਸ ਦੇ ਹੋਟਲ ਦੇ ਕਮਰੇ ਵਿੱਚ ਹੋਇਆ ਸੀ।

ਇੰਟੇਗ੍ਰਿਟੀ ਕਮਿਸ਼ਨਰ ਨੇ ਇਹ ਵੀ ਆਖਿਆ ਕਿ ਢਿੱਲੋਂ ਨੇ ਜਾਂਚ ਦੌਰਾਨ ਉਸ ਨਾਲ ਸਹਿਯੋਗ ਨਹੀਂ ਕੀਤਾ। ਦੂਜੇ ਪਾਸੇ ਢਿੱਲੋਂ ਵੱਲੋਂ ਆਪਣੇ ਵਕੀਲ ਰਾਹੀਂ ਜਾਰੀ ਕੀਤੇ ਗਏ ਪੱਤਰ ਵਿੱਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਇਸ ਰਿਪੋਰਟ ਵਿੱਚ ਲਾਏ ਗਏ ਸਾਰੇ ਦੋਸ਼ਾਂ ਤੇ ਕੱਢੇ ਗਏ ਸਿੱਟਿਆਂ ਤੋਂ ਇਨਕਾਰ ਕਰਦੇ ਹਨ। ਇਸ ਮਾਮਲੇ ਦੀ ਜਾਂਚ ਵਿੱਚ ਸ਼ੁਰੂ ਤੋਂ ਹੀ ਕਮੀਆਂ ਰਹੀਆਂ ਹਨ ਤੇ ਇਹ ਬੇਮੇਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਇੱਕ-ਪਾਸੜ ਹੈ ਤੇ ਸਿਆਸੀ ਤੌਰ ਉੱਤੇ ਉਨ੍ਹਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਢਿੱਲੋਂ ਵੱਲੋਂ ਆਪਣੇ ਵਕੀਲ ਨਾਦਰ ਆਰ ਹਸਨ ਰਾਹੀਂ ਡਵੀਜ਼ਨਲ ਕੋਰਟ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਦੀ ਇਸ ਰਿਪੋਰਟ ਦੇ ਨਿਆਂਇਕ ਮੁਲਾਂਕਣ ਲਈ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ।

ਇੰਟੇਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਵੱਲੋਂ 268 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ। ਇਸ ਰਿਪੋਰਟ ਵਿੱਚ ਢਿਲੋਂ ਖਿਲਾਫ ਅਨੁਸ਼ਾਸਕੀ ਕਾਰਵਾਈ ਕਰਨ ਲਈ ਕਈ ਹੋਰ ਸਿਫਾਰਿਸ਼ਾਂ ਵੀ ਕੀਤੀਆਂ ਗਈਆਂ ਸਨ। ਇਹ ਵੀ ਆਖਿਆ ਗਿਆ ਸੀ ਕਿ ਢਿੱਲੋਂ ਨੂੰ ਲੋਕਾਂ ਸਾਹਮਣੇ ਸਬੰਧਤ ਮਹਿਲਾ ਤੋਂ ਰਸਮੀ ਮੁਆਫੀ ਮੰਗਣੀ ਚਾਹੀਦੀ ਹੈ। ਵੱਖ ਵੱਖ ਕਮੇਟੀਆਂ ਤੋਂ ਢਿੱਲੋਂ ਨੂੰ ਹਟਾ ਦੇਣਾ ਚਾਹੀਦਾ ਹੈ ਤੇ ਸਿਟੀ ਦੇ ਬਿਜ਼ਨਸ ਲਈ ਵੀ ਢਿੱਲੋਂ ਨੂੰ ਪ੍ਰੋਵਿੰਸ ਤੋਂ ਬਾਹਰ ਟਰੈਵਲ ਨਹੀਂ ਕਰਨ ਦੇਣਾ ਚਾਹੀਦਾ ਹੈ। ਜਨਤਾ ਦੇ ਨਾਲ ਢਿੱਲੋਂ ਨੂੰ ਸਿਰਫ ਈ-ਮੇਲ ਰਾਹੀਂ ਹੀ ਸੰਪਰਕ ਸਾਧਨ ਦੇਣਾ ਚਾਹੀਦਾ ਹੈ।

ਨਵੰਬਰ ਵਿੱਚ ਵਾਪਰੀ ਇਸ ਕਥਿਤ ਘਟਨਾ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ ਤੇ ਮੁੱਦੇ ਨੂੰ ਵਿਚਾਰੇ ਜਾਣ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਾਉਂਸਲ ਨੂੰ ਆਖਿਆ ਕਿ ਸਾਡੇ ਕੋਲ ਇੱਕ ਸ਼ਿਕਾਇਤਕਰਤਾ ਹੈ ਜਿਸ ਨੇ ਸਬੂਤ ਪੇਸ਼ ਕੀਤੇ ਹਨ ਕਿ ਬਹੁਤ ਕੁੱਝ ਮਾੜਾ ਵਾਪਰਿਆ ਹੈ। ਉਨ੍ਹਾਂ ਆਖਿਆ ਕਿ ਇੰਟੇਗ੍ਰਿਟੀ ਕਮਿਸ਼ਨਰ ਦੀ ਜਾਂਚ ਵਿੱਚ ਕੀਤੀਆਂ ਗਈਆਂ ਸਿਫਾਰਸ਼ਾਂ ਬਹੁਤ ਸਖ਼ਤ ਹਨ ਪਰ ਮਿਉਂਸਪਲ ਐਕਟ ਤਹਿਤ ਇਹ ਸੱਭ ਤੋਂ ਵੱਡੀ ਪੈਨਲਟੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਕਾਉਂਸਲ ਨੂੰ ਇਨ੍ਹਾਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਅਪਨਾਉਣ ਦੀ ਸਲਾਹ ਦਿੰਦੇ ਹਨ। ਬਿਨਾਂ ਤਨਖਾਹ ਤਿੰਨ ਮਹੀਨੇ ਸਸਪੈਂਡ ਕੀਤੇ ਜਾਣ ਤੋਂ ਇਲਾਵਾ ਢਿੱਲੋਂ ਨੂੰ ਕਥਿਤ ਵਿਕਟਿਮ ਤੋਂ ਰਸਮੀ ਤੌਰ ਉੱਤੇ ਮੁਆਫੀ ਮੰਗਣ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕਨੌਮਿਕ ਡਿਵੈਲਪਮੈਂਟ ਐਂਡ ਕਲਚਰ ਕਮੇਟੀ ਦੇ ਚੇਅਰ ਵਜੋਂ ਹਟਾ ਦਿੱਤਾ ਗਿਆ ਹੈ। ਈ-ਮੇਲ ਤੋਂ ਇਲਾਵਾ ਸਥਾਨਕ ਵਾਸੀਆਂ ਨਾਲ ਸਿੱਧੇ ਗੱਲ ਕਰਨ ਤੋਂ ਵਰਜਿਆ ਗਿਆ ਹੈ।

Related News

ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਵਿੱਚ ਹੋਰ ਹੋ ਸਕਦੈ ਇਜ਼ਾਫਾ

team punjabi

ਓਂਟਾਰੀਓ: ਸਰਦੀਆਂ ਦੀ ਪਹਿਲੀ ਬਰਫਬਾਰੀ ਦੇਖ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ, ਡਰਾਇਵਰਾਂ ਨੂੰ ਦਿਕਤਾਂ ਦਾ ਕਰਨਾ ਪਿਆ ਸਾਹਮਣਾ

Rajneet Kaur

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

Leave a Comment