channel punjabi
Canada International News North America

ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ, ਇੱਕ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

ਬਰੈਂਪਟਨ:  ਸਵੇਰੇ ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ ਨੂੰ ਬੁਝਾਉਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਇੱਕ ਲਾਸ਼ ਮਿਲੀ| ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ|

ਬਲੈਕਚੈਰੀ ਲੇਨ ਤੇ ਸਨੀ ਮੈਡੋਅ ਬੋਲੀਵੀਆਰਡ ਇਲਾਕੇ ਵਿੱਚ ਸੈਰ ਕਰ ਰਹੇ ਇੱਕ ਵਿਅਕਤੀ ਵੱਲੋਂ ਘਰਾਂ ਦੇ ਬਾਹਰਵਾਰ ਗ੍ਰੀਨ ਸਪੇਸ ਉੱਤੇ ਲੱਗੀ ਅੱਗ ਵੇਖਣ ਤੋਂ ਬਾਅਦ ਸਵੇਰੇ 3:00 ਵਜੇ ਬਰੈਂਪਟਨ ਫਾਇਰ ਨੂੰ ਸੱਦਿਆ ਗਿਆ| ਪੁਲਿਸ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾ ਲਏ ਜਾਣ ਤੋਂ ਬਾਅਦ ਉੱਥੋਂ ਇੱਕ ਲਾਸ਼ ਮਿਲੀ|

ਜਾਂਚਕਾਰਾਂ ਵੱਲੋਂ ਅਜੇ ਮ੍ਰਿਤਕ ਦੀ ਉਮਰ ਤੇ ਲਿੰਗ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ| ਜਾਂਚਕਾਰਾਂ ਵੱਲੋਂ ਇਹ ਵੀ ਨਹੀਂ ਆਖਿਆ ਗਿਆ ਕਿ ਇਹ ਅੱਗ ਸ਼ੱਕੀ ਸੀ ਜਾਂ ਨਹੀਂ ਪਰ ਹੋਮੀਸਾਈਡ ਯੂਨਿਟ ਦੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Related News

4 ਜਨਵਰੀ ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ

Rajneet Kaur

ਕੋਰੋਨਾ ਵੈਕਸੀਨ ਦਾ ਫਾਈਨਲ ਟ੍ਰਾਇਲ ਅੱਜ ਤੋਂ ਸ਼ੁਰੂ, ਅਮਰੀਕੀ ਸਰਕਾਰ ਨੇ ਦੁੱਗਣਾ ਕੀਤਾ ਨਿਵੇਸ਼

Rajneet Kaur

ਬਰੈਂਪਟਨ ‘ਚ ਦੋ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ

Rajneet Kaur

Leave a Comment