channel punjabi
Canada International News North America

BIG NEWS : ਹੁਣ ਕੈਨੇਡਾ ਦੀ ਕੰਪਨੀ ਨੇ ਬਣਾਈ ਕੋਰੋਨਾ ਦੀ ਵੈਕਸੀਨ ।

ਕੈਨੇਡੀਅਨ ਬਾਇਓ ਫਰਮਾਸਿਊਟੀਕਲ ਕੰਪਨੀ ਮੈਡੀਕਾਗੋ ਦਾ ਦਾਅਵਾ

ਕੋਰੋਨਾ ਲਈ ਵੈਕਸੀਨ ਕੀਤਾ ਤਿਆਰ, ਟਰਾਇਲ ਜਾਰੀ

ਪੌਦਿਆਂ ‘ਤੇ ਆਧਾਰਿਤ ਕਲੀਨਿਕਲ ਟ੍ਰਾਇਲ ਸ਼ੁਰੂ : ਸੀਈਓ

ਟੋਰਾਂਟੋ : ਕੋਰੋਨਾ ਵਾਇਰਸ ਤੋਂ ਮਨੁੱਖਤਾ ਨੂੰ ਬਚਾਉਣ ਵਿੱਚ ਮਾਹਿਰ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਦੁਨੀਆ ਦੇ ਹਰ ਦੇਸ਼ ਦੇ ਵਿਗਿਆਨੀ ਕੋਰੋਨਾ ਦਾ ਤੋੜ ਲੱਭਣ ਲਈ, ਇਸ ਦੀ ਕੋਈ ਵੈਕਸੀਨ ਬਣਾਉਣ ਵਾਸਤੇ ਜੀ ਤੋੜ ਮਿਹਨਤ ਕਰ ਰਹੇ ਹਨ । ਰੂਸ ਤੋਂ ਬਾਅਦ ਹੁਣ ਕੈਨੇਡਾ ਦੀ ਇੱਕ ਕੰਪਨੀ ਨੇ‌ ਵੀ ਆਪਣੇ ਵੱਲੋਂ ਤਿਆਰ ਕੀਤੇ ਗਏ ਟੀਕੇ ਦੇ ਪਰੀਖਣ ਸ਼ੁਰੂ ਕਰ ਦਿੱਤੇ ਹਨ। ਕੈਨੇਡੀਅਨ ਬਾਇਓ ਫਰਮਾਸਿਊਟੀਕਲ ਕੰਪਨੀ ਮੈਡੀਕਾਗੋ ਨੇ ਪੌਦਿਆਂ ‘ਤੇ ਆਧਾਰਿਤ ਕੋਰੋਨਾ ਵਾਇਰਸ ਟੀਕੇ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਹੈ।

ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਦਿੱਤੀ।

Dr. Bruce Clark, president and CEO of the biopharmaceutical company Medicago

ਬਾਇਓ ਫਾਰਮਾਸਿਊਟੀਕਲ ਕੰਪਨੀ ਮੈਡੀਕਾਗੋ ਦੇ ਸੀ.ਈ.ਓ. ਡਾ. ਬਰੂਸ ਕਲਾਰਕ ਨੇ ਕਿਹਾ, “ਅਸੀਂ ਆਪਣੇ ਕੋਵਿਡ-19 ਟੀਕੇ ਦੇ ਪ੍ਰੀਖਣ ਨੂੰ ਪਹਿਲੇ ਪੜਾਅ ਦੇ ਟ੍ਰਾਇਲਾਂ ਵਿਚ ਦਾਖਲ ਹੁੰਦੇ ਵੇਖ ਕੇ ਬਹੁਤ ਖ਼ੁਸ਼ ਹਾਂ ਅਤੇ ਅਸੀਂ ਅਕਤੂਬਰ ਵਿਚ ਸੁਰੱਖਿਆ ਅਤੇ ਇਮਯੂਨੋਜੈਨਸਿਟੀ ਦੇ ਨਤੀਜੇ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ।” ਇਸ ਦੇ ਨਾਲ ਹੀ ਡਾ. ਬਰੂਸ ਨੇ ਇਹ ਵੀ ਕਿਹਾ ਕਿ੍ਰਕਿਸੇ ਵੱਡੇ ਚਮਤਕਾਰ ਦੀ ਆਸ ਨਾ ਰੱਖੀ ਜਾਵੇ ਕਿਉਂਕਿ ਵੈਕਸੀਨ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ। ਇਸ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਨ ਵਿੱਚ ਕਾਫੀ ਸਮਾਂ ਵੀ ਲਗ ਸਕਦਾ ਹੈ।

ਉਨ੍ਹਾਂ ਕਿਹਾ ਕਿ ਟੈਸਟਿੰਗ ਦੇ ਪਹਿਲੇ ਪੜਾਅ ਵਿਚ ਅਸੀਂ 180 ਸਿਹਤਮੰਦ ਕਾਮਿਆਂ ‘ਤੇ ਇਸ ਟੀਕੇ ਦਾ ਪ੍ਰਭਾਵ ਦੇਖਾਂਗੇ, ਜਿਸ ਵਿਚ 18 ਤੋਂ 55 ਸਾਲ ਦੀ ਉਮਰ ਵਾਲੀਆਂ ਔਰਤਾਂ ਅਤੇ ਮਰਦ ਸ਼ਾਮਲ ਹੋਣਗੇ। ਕੰਪਨੀ ਨੇ ਕਿਹਾ ਕਿ ਉਹ ਅਕਤੂਬਰ ਵਿਚ ਇਸ ਟੀਕੇ ਦੇ ਦੂਜੇ ਅਤੇ ਤੀਜੇ ਪੜਾਅ ਦੀ ਸੁਣਵਾਈ ਕਰੇਗੀ ਅਤੇ 2021 ਦੇ ਅੰਤ ਤੱਕ 10 ਕਰੋੜ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕਰਨਗੇ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਈ ਵਾਰ ਜ਼ੋਰ now ਕਹਿ ਚੁੱਕੇ ਨੇ ਕਿ ਬਹੁਤ ਵੱਡੀ ਆਬਾਦੀ ਤਦ ਤਕ ਸਾਧਾਰਣ ਗਤੀਵਿਧੀ ਸ਼ੁਰੂ ਨਹੀਂ ਕਰ ਸਕੇਗੀ ਜਦ ਤਕ ਕਿਸੇ ਟੀਕਾ ਦਾ ਨਿਰਮਾਣ ਸ਼ੁਰੂ ਨਹੀਂ ਹੋ ਜਾਂਦਾ।

Related News

ਖ਼ੁਲਾਸਾ : ਕੈਨੇਡੀਅਨ ਫ਼ੌਜ ਨੇ ਚੀਨ ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਦਿੱਤੀ ਸਿਖਲਾਈ !

Vivek Sharma

ਮਈ ਮਹੀਨੇ ਤੋਂ ਜਿਸ ਵਿਅਕਤੀ ਦੀ ਭਾਲ ਸੀ ਪੁਲਿਸ ਨੇ ਵੈਨਕੂਵਰ ਤੋਂ ਕੀਤਾ ਗ੍ਰਿਫਤਾਰ

Rajneet Kaur

ਯੌਰਕ ਖੇਤਰੀ ਪੁਲਿਸ ਨੇ ਬਹੁ-ਪੁਲਿਸ ਏਜੰਸੀ ਦੇ ‘ਪ੍ਰੋਜੈਕਟ ਚੀਤਾ’ ਅਧੀਨ ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 25 ਤੋਂ ਵੱਧ ਚਾਰਜ

Rajneet Kaur

Leave a Comment