channel punjabi
Canada International News North America

ਲੈਬਨਾਨ ਧਮਾਕੇ ‘ਚ ਕੈਨੇਡੀਅਨ ਕਾਰੋਬਾਰੀ ਦੀ ਮੌਤ

ਬੇਰੂਤ ਧਮਾਕੇ ਦੇ ਪੀੜਿਤਾਂ ਦੇ ਵਿੱਚ ਮੋਂਟਰੀਅਲ ਦੇ ਇੱਕ ਕਾਰੋਬਾਰੀ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੀਟੀਵੀ ਨਿਊਜ਼ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਨਜ਼ਾਰ ਨਜੇਰੀਅਨ ਦੀ ਧੀ ਮੁਤਾਬਕ ਉਹ ਪੀੜਿਤਾਂ ‘ਚ ਸ਼ਾਮਿਲ ਸੀ। ਮਿਲੀ ਜਾਣਕਾਰੀ ਮੁਤਾਬਕ ਨਾਜੇਰੀਅਨ ਨੇ ਆਪਣਾ ਸਮਾਂ ਲੇਬਨਾਨ ਦੇ ਵਿਚਕਾਰ ਵੰਡ ਦਿੱਤਾ ਜਿਥੇ ਉਸਨੇ ਇੱਕ ਰਾਜਨਿਤਿਕ ਪਾਰਟੀ ਦੀ ਅਗਵਾਈ ਕਰਨ ਦੇ ਵਿਚ ਸਹਾਇਤਾ ਕੀਤੀ ਤੇ ਮਾਂਟਰੀਅਲ ਜਿਥੇ ਉਸਨੇ ਇੱਕ ਅਯਾਤ ਨਿਰਯਾਤ ਕੰਪਨੀ ਦੀ ਸਥਾਪਨਾ ਕੀਤੀ।

ਮ੍ਰਿਤਕ ਨਾਜੇਰੀਅਨ ਦੀ ਧੀ ਜੋ ਮਾਂਟਰੀਅਲ ‘ਚ ਹੈ , ਜਿਸਨੇ ਭਾਵੁਕ ਹੁੰਦੇ ਕਿਹਾ ਕਿ ਮੇਰੇ ਪਿਤਾ ਸਭ ਤੋਂ ਬੇਹਤਰੀਨ ਸ਼ਕਸ਼ੀਅਤ ਸੀ। ਨਜੇਰੀਅਨ ਦੀ ਪਤਨੀ ਉਸ ਨਾਲ ਬੇਰੂਤ ਵਿਚ ਸੀ। ਪਰ ਧਮਾਕੇ ‘ਚ ਜ਼ਖਮੀ ਨਹੀਂ ਹੋਈ । ਨਾਜੇਰੀਅਨ ਬੇਰੂਤ ਵਿਚ ਹੀ ਵੱਡਾ ਹੋਇਆ ਸੀ ਤੇ ਅਰਮੇਨੀਅਨ ਸੀ। ਉਹ ਪੰਜ ਜਣਿਆਂ ਦੇ ਪਰਿਵਾਰ ਚੋਂ ਸਭ ਤੋਂ ਵੱਡਾ ਭਰਾ ਸੀ। ਨਾਰੇਜੀਅਨ ਕਰੀਸ਼ਚਨ ਡੈਮੋਕਰੇਟਿਕ ਪੋਲੀਟੀਕਲ ਪਾਰਟੀ ਲੈਬਨਾਨ ਦਾ ਜਨਰਲ ਸਕੱਤਰ ਸੀ।  ਰਿਸ਼ਤੇਦਾਰਾਂ ਤੇ ਦੋਸਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਗਭਗ ਸੱਤ ਸਾਲ ਪਹਿਲਾਂ ਕੈਨੇਡਾ ਜਾਣ ਤੋਂ ਬਾਅਦ ਨਾਜੇਰੀਅਨ ਨੇ ਜਲਦੀ ਹੀ ਸਥਾਨਕ ਲੇਬਨਾਨੀ ਕਮਿਊਨੀਟੀ ਦੇ ਲੋਕਾਂ ਚ ਆਪਣੀ ਥਾਂ ਕਾਇਮ ਕੀਤੀ ਤੇ ਲੇਬਨਾਨ ਚ ਆਪਣੇ ਕੰਮ ਚ ਦਿਲ ਲਗਾ ਕੇ ਕੰਮ ਕਰਦਾ ਰਿਹਾ।

ਕਿਹਾ ਜਾ ਰਿਹਾ ਹੈ ਕਿ ਮ੍ਰਿਤਰ ਨਾਜੇਰੀਅਨ ਜਿਨਾਂ ਸੱਚਾ ਲੈਬਨੀਜ ਸੀ ਉਨਾਂ ਹੀ ਵਧੀਆ ਕੈਨੇਡੀਅਨ ਵੀ ਸੀ। ਇਨਾਂ ਹੀ ਨਹੀਂ ਉਨਾਂ ਨੇ ਆਪਣੇ ਚੰਗੇ ਭਵਿਖ ਤੇ ਠਹਿਰਾਵ ਵਾਲੀ ਜਿੰਦਗੀ ਆਪਣੀ ਪਤਨੀ ਤੇ ਬਚਿਆਂ ਨਾਲ ਬਿਤਾਉਣ ਲਈ ਕੈਨੇਡਾ ਜਾਣ ਦਾ ਫੈਸਲਾ ਕੀਤਾ ਸੀ,ਪਰ ਸ਼ਾਇਦ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Related News

ਜਲਦ ਤਿਆਰ ਹੋਵੇਗਾ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ

team punjabi

ਇਕ ਨਿਉਵੈਸਟਮਿਨਸਟਰ ਕੇਅਰ ਹੋਮ ਦੀ ਪੁਨਰਵਾਸ ਇਕਾਈ ਦੇ ਅੱਠ ਵਸਨੀਕਾਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

KISAN ANDOLAN : DAY 25 : ਦੇਸ਼ ਭਰ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਸ਼ਰਧਾਂਜਲੀਆਂ

Vivek Sharma

Leave a Comment