channel punjabi
Canada International News North America

ਟੋਰਾਂਟੋ: ਹਥਿਆਰਾਂ ਨਾਲ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਦੋ ਫਰਾਰ

ਟੋਰਾਂਟੋ: ਸੋਮਵਾਰ ਅੱਧੀ ਰਾਤ ਨੂੰ ਹਥਿਆਰਾਂ ਨਾਲ ਕਾਰਜੈਕਿੰਗ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਦਕਿ ਦੋ ਮਸ਼ਕੂਕ ਫਰਾਰ ਹਨ।

ਟੋਰਾਂਟੋ ਪੁਲਿਸ ਨੇ ਆਖਿਆ ਕਿ ਚਾਰ ਵਿਅਕਤੀਆਂ ਦੇ ਇੱਕ ਗਰੁੱਪ ਵੱਲੋਂ ਡਫਰਿਨ ਸਟਰੀਟ ਤੇ ਯੌਰਕਡੇਲ ਰੋਡ ਨੇੜੇ ਬੰਦੂਕ ਦੀ ਨੋਕ ਉੱਤੇ ਕਾਲੇ ਰੰਗ ਦੀ ਰੇਂਜ ਰੋਵਰ ਨੂੰ ਅਗਵਾ ਕਰ ਲਿਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀ ਗੱਡੀ ਚੋਰੀ ਕਰਕੇ ਫਰਾਰ ਹੋ ਗਏ ਜਦਕਿ ਦੋ ਹੋਰ ਕਾਲੇ ਰੰਗ ਦੀ ਕੀਆ ( Kia) ਵਿੱਚ ਬਚ ਨਿਕਲੇ। ਪੁਲਿਸ ਅਨੁਸਾਰ ਅਧਿਕਾਰੀਆਂ ਵੱਲੋਂ ਮਸ਼ਕੂਕਾਂ ਦਾ ਉਦੋਂ ਤੱਕ ਪਿੱਛਾ ਕੀਤਾ ਗਿਆ ਜਦੋਂ ਤੱਕ ਉਹ ਫੇਅਰਵਿਊ ਮਾਲ ਲਾਗੇ ਗੱਡੀ ਨਹੀਂ ਛੱਡ ਗਏ|

ਫਿਰ ਮਸ਼ਕੂਕ ਉੱਥੋਂ ਪੈਦਲ ਹੀ ਭੱਜ ਨਿਕਲੇ| ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ| ਪੁਲਿਸ ਅਜੇ ਵੀ ਕਾਲੇ ਰੰਗ ਦੀ ਕੀਆ ਲੈ ਕੇ ਫਰਾਰ ਹੋਏ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ।

Related News

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਸਹੀ ਫ਼ੈਸਲਾ: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ

Vivek Sharma

ਤਿੰਨ ਸਾਲ ਪਹਿਲਾਂ ਸਕਾਰਬੋਰੋ ਖੇਡ ਦੇ ਮੈਦਾਨ ‘ਚ ਗੋਲੀਬਾਰੀ ਦੀ ਘਟਨਾ ਨੂੰ ਦੋ ਭੈਣਾ ਨੇ ਲਿਖਤੀ ਅਤੇ ਡਰਾਇੰਗ ਦੇ ਜ਼ਰੀਏ ਕੀਤਾ ਬਿਆਨ

Rajneet Kaur

ਵਾਲਮਾਰਟ ਕੈਨੇਡਾ ਵੱਲੋਂ ਆਪਣੇ ਛੇ ਸਟੋਰਜ਼ ਨੂੰ ਬੰਦ ਕੀਤਾ ਜਾ ਰਿਹੈ,ਕੰਪਨੀ ਆਪਣੇ ਬਾਕੀ ਸਟੋਰਜ਼ ਨੂੰ ਅਪਗ੍ਰੇਡ ਕਰਨ ਲਈ 500 ਮਿਲੀਅਨ ਡਾਲਰ ਖਰਚਣ ਦੀ ਤਿਆਰੀ ‘ਚ

Rajneet Kaur

Leave a Comment