channel punjabi
Canada International News North America

ਸਿੱਖ ਮੋਟਰਸਾਇਕਲ ਕਲੱਬ ਆੱਫ ੳਨਟਾਰੀੳ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਇਕਲ ਰਾਈਡ ਦਾ ਕੀਤਾ ਅਯੋਜਨ

ਬਰੈਂਪਟਨ: ਸਿੱਖ ਮੋਟਰਸਾਇਕਲ ਕਲੱਬ ਆੱਫ ੳਨਟਾਰੀੳ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਇਕਲ ਰਾਈਡ ਦਾ ਅਯੋਜਨ ਕੀਤਾ ਗਿਆ । ਇਹ ਰਾਈਡ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਲੱਗਭੱਗ 400 ਕਿੱਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਵਾਪਸ ਡਿਕਸੀ ਗੁਰੂ-ਘਰ ਵਿਖੇ ਸਮਾਪਿਤ ਹੋਈ ।

ਪ੍ਰਬੰਧਕਾਂ ਅਨੁਸਾਰ ਇਹ ਰਾਈਡ ਉਹਨਾਂ ਇਲਾਕਿਆਂ ਵਿੱਚ ਕੱਢੀ ਗਈ ਹੈ ਜਿੱਥੇ ਸਿੱਖ ਘੱਟ ਗਿਣਤੀ ‘ਚ ਵਸਦੇ ਹਨ । ਕੈਨੇਡਾ ਦੀ ਨਵੀਂ ਜਨਰੇਸ਼ਨ  ਨੂੰ ਦਸਤਾਰ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਵੀ ਇਸ ਰਾਈਡ ਦਾ ਮੁੱਖ ਮਕਸਦ ਰਿਹਾ ਹੈ ।

ਬਰੈਂਪਟਨ ਸਿਟੀ ਕੌਂਸਲ ਵੱਲੋਂ 6 ਸਤੰਬਰ ਦੇ ਦਿਨ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਨੂੰ ਮਾਨਤਾ ਦੇਣ ਦੇ ਮਾਣ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਵੀ ਹਾਜ਼ਰੀ ਭਰੀ।

Related News

ਕੋਰੋਨਾਵਾਇਰਸ: ਕੈਨੇਡਾ ਵਿੱਚ ਵੀਰਵਾਰ ਨੂੰ 374 ਨਵੇਂ ਕੇਸਾਂ ਦੀ ਹੋਈ ਪੁਸ਼ਟੀ, 4 ਮੌਤਾਂ

Rajneet Kaur

ਸਿੱਖ ਮੋਟਰਸਾਈਕਲ ਕਲੱਬ ਆਫ ਉਨਟਾਰੀੳ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕੱਢੀ ਗਈ ਮੋਟਰਸਾਈਕਲ ਰੈਲੀ

Rajneet Kaur

ਅਮਰੀਕਾ ਨੇ MODERNA ਵੈਕਸੀਨ‌ ਨੂੰ ਦਿੱਤੀ ਪ੍ਰਵਾਨਗੀ,ਵੈਕਸੀਨ 94% ਪ੍ਰਭਾਵੀ

Vivek Sharma

Leave a Comment