channel punjabi
Canada International News North America

ਐਡਮਿੰਟਨ ਪੁਲਿਸ ਨੇ 78 ਸਾਲਾਂ ਬਜ਼ੁਰਗ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਐਡਮਿੰਟਨ:  ਪੁਲਿਸ ਨੇ ਸੋਮਵਾਰ ਰਾਤ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ 78 ਸਾਲਾਂ ਬਜ਼ੁਰਗ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ। ਪੁਲਿਸ ਨੇ ਦਸਿਆ ਕਿ ਉਸਨੂੰ ਆਖਰੀ ਵਾਰ ਦੱਖਣੀ ਐਡਮਿੰਟਨ ‘ਚ ਦੇਖਿਆ ਗਿਆ ਸੀ।

ਖਬਰ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਐਡਵਰਡ ਕਾਈਟ (Edward Kyte ) ਨੂੰ ਆਖਰੀ ਵਾਰ 69 ਐਵੇਨਿਊ ਅਤੇ 104 ਸਟ੍ਰੀਟ ਨੇੜੇ ਸੋਮਵਾਰ ਨੂੰ ਤਕਰੀਬਨ ਦੁਪਹਿਰ 2 ਵਜੇ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਅਲਬਰਟਾ ਲਾਇਸੈਂਸ ਪਲੇਟ RET 244.ਵਾਲੀ ਬੇਜ (beige)–ਜਾਂ ਕਰੀਮ ਰੰਗ 2009 ਫੋਰਡ ਫਿਊਸ਼ਨ ਚਲਾ ਰਿਹਾ ਹੋਵੇ।

ਪੁਲਿਸ ਨੇ ਦਸਿਆ ਕਿ ਕਾਈਟ ਨੂੰ ਸ਼ੂਗਰ  ਹੈ ਜਿਸਦੇ ਚਲਦਿਆਂ ਉਸਨੂੰ ਦਵਾਈ ਦੀ ਜ਼ਰੂਰਤ ਵੀ ਹੁੰਦੀ ਹੈ। ਕਾਈਟ ਦਾ ਕੱਦ 5 ਫੁੱਟ 7 ਇੰਚ ਹੈ। ਉਸਦੇ ਗਰੇਅ ਵਾਲ ਹਨ।

ਪੁਲਿਸ ਨੇ ਨੰਬਰ  EPS at 780-423-4567 or #377 ਜਾਰੀ ਕਰਦਿਆ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਸਪੰਰਕ ਕਰਨ।
ਅਗਿਆਤ ਜਾਣਕਾਰੀ ਵਾਲੇ Crime Stoppers at 1-800-222-8477  ਸਪੰਰਕ ਕਰ ਸਕਦੇ ਹਨ ਜਾਂ ਫਿਰ ਆਨਲਈਨ ਵੀ ਦਸ ਸਕਦੇ ਹਨ।

Related News

WINNIPEG: ਨਾਰਵੇ ਹਾਊਸ ‘ਚ ਇਕ ਅਜੀਬ ਘਟਨਾ ਤੋਂ ਬਾਅਦ 21 ਸਾਲਾਂ ਵਿਅਕਤੀ ਗ੍ਰਿਫਤਾਰ

Rajneet Kaur

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦਾ ਕੀਤਾ ਐਲਾਨ

Rajneet Kaur

Leave a Comment