channel punjabi
International News

100 ਦਿਨਾਂ ਬਾਅਦ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਦਸਤਕ, ਮੁੜ ਲਾਗੂ ਕੀਤੀ ਗਈ ਸਖ਼ਤ ਤਾਲਾਬੰਦੀ

ਕੋਰੋਨਾ ਨੇ ਇੱਕ ਵਾਰ ਫਿਰ ਤੋਂ ਨਿਊਜ਼ੀਲੈਂਡ ਵਿਚ ਦਿੱਤੀ ਦਸਤਕ

100 ਦਿਨਾਂ ਤੱਕ ਕੋਈ ਵੀ ਨਵਾਂ ਮਾਮਲਾ ਨਹੀਂ ਹੋਇਆ ਸੀ ਦਰਜ

ਕੋਰੋਨਾ ਦੇ 4 ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਸਰਕਾਰ ਨੇ ਚੁੱਕੇ ਵੱਡੇ ਕਦਮ

ਦੇਸ਼ ਭਰ ਵਿੱਚ ਤਾਲਾਬੰਦੀ ਮੁੜ ਤੋਂ ਸਖ਼ਤੀ ਨਾਲ ਲਾਗੂ

ਸਰਕਾਰ ਨੇ ਲੋਕਾਂ ਨੂੰ ਪਾਬੰਦੀਆਂ ਮੰਨਣ ਲਈ ਕੀਤੀ ਅਪੀਲ

ਵੈਲਿੰਗਟਨ: ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਰੂਸ ਨੇ ਕੋਰੋਨਾ ਦੀ ਦਵਾ ਤਿਆਰ ਕਰ ਲਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪਰ ਜ਼ਿਆਦਾਤਰ ਦੇਸ਼ਾਂ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਬਰਕਰਾਰ ਹੈ। ਕੋਰੋਨਾ ਦੀ ਲਪੇਟ ਵਿਚ ਹੋਣ ਉਹ ਦੇਸ ਵੀ ਆ ਰਹੇ ਨੇ, ਜਿਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਵਿੱਚ ਪੂਰੀ ਇਹਤਿਆਤ ਵਰਤੀ । ਇਸ ਸੰਬੰਧ ਵਿਚ ਨਿਊਜ਼ੀਲੈਂਡ ਸਭ ਲਈ ਵੱਡੀ ਮਿਸਾਲ ਬਣ ਕੇ ਉਭਰਿਆ ਸੀ। ਨਿਊਜ਼ੀਲੈਂਡ ਦੀ ਜੇਸਿੰਡਾ ਸਰਕਾਰ ਨੇ 100 ਦਿਨਾਂ ਤਕ ਆਪਣੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਈ ਰੱਖਿਆ ।
ਪਰ ਹੁਣ ਨਿਊਜ਼ੀਲੈਂਡ ਵਿੱਚ 100 ਦਿਨਾਂ ਤੋਂ ਬਾਅਦ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਕਾਰ ਨੇ ਮੁੜ ਤੋਂ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਇਕ ਵਾਰ ਮੁੜ ਤੋਂ ਦੇਸ਼ ਅੰਦਰ ਸਖ਼ਤ ਲੌਕਡਾਊਨ ਨੂੰ ਲਾਗੂ ਕਰ ਦਿੱਤਾ ਹੈ ।

ਤਸਵੀਰ : ਜੈਸਿੰਡਾ ਆਰਡਰਨ, ਪ੍ਰਧਾਨ ਮੰਤਰੀ ਨਿਊਜ਼ੀਲੈਂਡ

100 ਤੋਂ ਜ਼ਿਆਦਾ ਦਿਨ ਕੋਰੋਨਾ ਤੋਂ ਦੂਰ ਰਹਿਣ ਮਗਰੋਂ ਦੇਸ਼ ‘ਚ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਸਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਾਰੇ ਲੋਕ ਜੋ ਇਸ ਪਰਿਵਾਰ ਦੇ ਸੰਪਰਕ ਵਿੱਚ ਆਏ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਸਰਕਾਰ ਨੇ ਮਾਰਚ ਦੇ ਅਖੀਰ ਵਿੱਚ ਸਖ਼ਤੀ ਨਾਲ ਲੌਕਡਾਊਨ ਲਾਗੂ ਕਰਕੇ ਲਾਗ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕੀਤਾ ਸੀ। ਉਸ ਸਮੇਂ ਇੱਥੇ ਸਿਰਫ 100 ਲੋਕ ਵਾਇਰਸ ਨਾਲ ਪੀੜਤ ਹੋਏ ਸੀ। ਐਤਵਾਰ ਨੂੰ ਹੀ ਘਰੇਲੂ ਪੱਧਰ ‘ਤੇ ਕੋਰੋਨਾ ਦਾ ਇੱਕ ਵੀ ਕੇਸ ਨਾ ਹੋਣ ਦੇ 100 ਦਿਨ ਪੂਰੇ ਹੋ ਗਏ ਸੀ।

ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਰਫ ਕੁਝ ਲੋਕਾਂ ਨੂੰ ਨਿਊਜ਼ੀਲੈਂਡ ਵਿੱਚ ਸੰਕਰਮਿਤ ਪਾਇਆ ਗਿਆ। ਉਨ੍ਹਾਂ ‘ਚ ਉਹ ਲੋਕ ਵੀ ਹਨ ਜੋ ਵਿਦੇਸ਼ ਤੋਂ ਵਾਪਸ ਆਏ। ਉਨ੍ਹਾਂ ਨੂੰ ਸਰਹੱਦ ‘ਤੇ ਹੀ ਆਈਸੋਲੇਟ ਕੀਤਾ ਗਿਆ

Related News

ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਭੱਖਿਆ, ਮੌਰੀਸਨ ਨੇ ਇਸ ਮੁੱਦੇ ‘ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਕੀਤੀ ਗੱਲ

Rajneet Kaur

ACCIDENT : ਜੈਸਪਰ ਪਾਰਕ ਸੈਲਾਨੀ ਬੱਸ ਹਾਦਸੇ ਵਿੱਚ ਤਿੰਨ ਦੀ ਗਈ ਜਾਨ, ਦੋ ਦਰਜਨ ਤੋਂ ਵੱਧ ਜ਼ਖ਼ਮੀ

Vivek Sharma

ਹੈਲਥ ਕੇਅਰ ਸੈਂਟਰ ਸੁਧਾਰਾਂ ਲਈ ਚੁੱਕੇ ਅਹਿਮ ਕਦਮ : ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

Vivek Sharma

Leave a Comment