channel punjabi
Canada Frontline International News Uncategorized

ਹੁਣ ਚੀਨ ਅਤੇ ਕੈਨੇਡਾ ਵਿਚਾਲੇ ਖੜਕੀ, ਚੀਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਕੀਤੀ ਜਾਰੀ

ਹੁਣ ਕੈਨੇਡਾ ਨਾਲ ਉਲਝਿਆ ਚੀਨ

ਚੀਨ ਨੇ ਕੈਨੇਡਾ ਜਾ ਰਹੇ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ

ਓਟਾਵਾ ਦੀ ਪ੍ਰਤੀਕਿਰਿਆ ਨਾਲ ਦੁਵੱਲੇ ਸਬੰਧ ਵਿਗੜਨਗੇ : ਚੀਨ

ਓਟਾਵਾ : ਚੀਨ ਦੇ ਤਾਨਾਸ਼ਾਹੀ ਰਵੱਈਏ ਕਾਰਨ ਉਸਦੇ ਸੰਬੰਧ ਵੱਖ-ਵੱਖ ਦੇਸ਼ਾਂ ਨਾਲ ਲਗਾਤਾਰ ਵਿਗੜਦੇ ਜਾ ਰਹੇ ਨੇ । ਹਾਂਗਕਾਂਗ ‘ਚ ਚੀਨ ਵੱਲੋਂ ਵਿਵਾਦਤ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਓਟਾਵਾ ਅਤੇ ਬੀਜਿੰਗ ‘ਚ ਹੋਰ ਖੜਕ ਗਈ ਹੈ। ਬੀਜਿੰਗ ਤੇ ਓਟਾਵਾ ਦਰਮਿਆਨ ਵਧ ਰਹੇ ਤਣਾਅ ਵਿਚਕਾਰ ਸੋਮਵਾਰ ਨੂੰ ਚੀਨ ਨੇ ਕੈਨੇਡਾ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ। ਚੀਨ ਨੇ ਕਿਹਾ ਕਿ ਹਾਂਗਕਾਂਗ ‘ਚ ਰਾਸ਼ਟਰੀ ਸੁਰੱਖਿਆ ਕਾਨੂੰਨ ਬਾਰੇ ਓਟਾਵਾ ਦੀ ਪ੍ਰਤੀਕਿਰਿਆ ਨਾਲ ਦੁਵੱਲੇ ਸਬੰਧ ਹੋਰ ਵਿਗੜ ਸਕਦੇ ਹਨ।

ਚੀਨ ਵਿਚ ਚੀਨੀ ਦੂਤਘਰ ਵਲੋਂ ਪ੍ਰਸਿੱਧ ਮੈਸੇਜਿੰਗ ਐਪ ‘ਵੀਚੈਟ’ ਪਲੇਟਫਾਰਮ ‘ਤੇ ਪ੍ਰਕਾਸ਼ਤ ਕੀਤੀ ਗਈ ਚੇਤਾਵਨੀ ਵਿਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕਾਂ ਨੂੰ ਸਥਾਨਕ ਸੁਰੱਖਿਆ ਸਥਿਤੀ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਇਸ ਸੰਬੰਧ ਵਿਚ ਉਸ ਵਲੋਂ ਕਿਸੇ ਵੀ ਹਿੰਸਕ ਘਟਨਾ ਜਾਂ ਕਾਰਵਾਈ ਦਾ ਕੋਈ ਖਾਸ ਵੇਰਵਾ ਨਹੀਂ ਦਿੱਤਾ ਗਿਆ ਹੈ।

ਇਸ ਵਿਚਾਲੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਿਰਮਾਣ ਅਤੇ ਇਮੀਗ੍ਰੇਸ਼ਨ ਸੰਬੰਧੀ ਕਈ ਕਾਰਜਕਾਰੀ ਹੁਕਮਾਂ ‘ਤੇ ਵਿਚਾਰ ਕਰਨ ਦੀ ਗੱਲ ਆਖੀ ਹੈ, ਜਿਸ ਦੀ ਜਾਣਕਾਰੀ ਟਰੰਪ ਦੇ ਸਟਾਫ ਮੁਖੀ ਮਾਰਕ ਮੈਡੋਜ਼ ਨੇ ਪੱਤਰਕਾਰਾਂ ਨੂੰ ਦਿੱਤੀ।

ਦੱਸਣਯੋਗ ਹੈ ਹੈ ਕਿ ਪਿਛਲੇ ਹਫਤੇ ਬੀਜਿੰਗ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ, ਜਿਸ ‘ਚ ਹਾਂਗਕਾਂਗ ‘ਚ ਲੋਕਤੰਤਰ ਪੱਖੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਗਕਾਂਗ ‘ਤੇ ਚੀਨ ਵੱਲੋਂ ਇਹ ਕਾਨੂੰਨ ਥੋਪੇ ਜਾਣ ਦੇ ਜਵਾਬ ‘ਚ ਕੈਨੇਡਾ ਨੇ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਲਾਨ ਸੀ ਕਿ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ। ਬੀਜਿੰਗ ਦੇ ਇਸ ਕਾਨੂੰਨ ਜ਼ਰੀਏ ਹਾਂਗਕਾਂਗ ‘ਤੇ ਪਕੜ ਹੋਣ ਕਾਰਨ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜੋ-ਸਾਮਾਨਾਂ ਦੀ ਬਰਾਮਦ ‘ਤੇ ਵੀ ਰੋਕ ਲਾਈ ਜਾਵੇਗੀ। ਕੈਨੇਡਾ ਨੇ ਕਿਹਾ ਕਿ ਚੀਨ ‘ਚ ਕੋਈ ਨਿਆਂਇਕ ਸੁਤੰਰਤਾ ਨਹੀਂ ਹੈ ਅਤੇ ਸ਼ਾਸਨ ਦੇ ਨਿਰਦੇਸ਼ਾਂ ‘ਤੇ ਦੋਸ਼ ਨਿਰਧਾਰਤ ਅਤੇ ਟ੍ਰਾਇਲ ਹੁੰਦੇ ਹਨ। ਇਸ ਲਈ ਹਵਾਲਗੀ ਸੰਧੀ ਨੂੰ ਰੱਦ ਕਰਨਾ ਪੈ ਰਿਹਾ ਹੈ।

ਇਸ ਦੇ ਜਵਾਬ ‘ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਕਿਹਾ,’ਬੀਜਿੰਗ ਕੈਨੇਡਾ ਦੇ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਅਤੇ ਪ੍ਰਤੀਕਿਰਿਆ ਦੇਣ ਦਾ ਅਧਿਕਾਰ ਰੱਖਦਾ ਹੈ।’ ਉਨ੍ਹਾਂ ਧਮਕੀ ਦਿੱਤੀ ਕਿ ਕੈਨੇਡਾ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਚੀਨ ‘ਤੇ ਦਬਾਅ ਬਣਾਉਣ ਦੀ ਕੋਈ ਵੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ। ਚੀਨ ਨੇ ਕੈਨੇਡਾ ਨੂੰ ਆਪਣੀਆਂ ਗਲਤੀਆਂ ਨੂੰ ਤੁਰੰਤ ਸੁਧਾਰਣ ਅਤੇ ਹਾਂਗਕਾਂਗ ਦੇ ਮਾਮਲੇ ਅਤੇ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਆਖੀ ਹੈ।

Related News

‘ਜਿਹੜਾ ਖ਼ੁਦ ਦੀ ਹਿਫ਼ਾਜ਼ਤ ਨਹੀਂ ਕਰ ਸਕਿਆ,ਉਹ ਸਾਡੀ ਕੀ ਸੁਰਖਿੱਆ ਕਰੇਗਾ?’: ਬਰਾਕ ਓਬਾਮਾ, ਜੋਅ ਬਿਡੇਨ ਦੇ ਹੱਕ ‘ਚ ਪ੍ਰਚਾਰ ਲਈ ਉਤਰੇ ਓਬਾਮਾ ਨੇ ਟਰੰਪ ਨੂੰ ਜੰਮ ਕੇ ਘੇਰਿਆ

Vivek Sharma

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

JOE BIDEN, OBAMA ਅਤੇ ਹੋਰ ਦਿੱਗਜ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਗ੍ਰਾਹਮ ਈਵਾਨ ਕਲਾਰਕ ਨੂੰ ਤਿੰਨ ਸਾਲ ਦੀ ਸਜ਼ਾ

Vivek Sharma

Leave a Comment