channel punjabi
Canada International News North America

ਸੰਯੁਕਤ ਰਾਜ ਦੇ ਨੁਮਾਇੰਦੇ ਕੈਨੇਡੀਅਨਾਂ ਨੂੰ ਪੁਆਇੰਟ ਰਾਬਰਟਸ ਦੇ ਵਸਨੀਕਾਂ ਲਈ ਸਰਹੱਦੀ ਛੋਟਾਂ ਦੀ ਕਰ ਰਹੇ ਨੇ ਮੰਗ

ਸੰਯੁਕਤ ਰਾਜ ਦੇ ਸੰਸਦ ਮੈਂਬਰ ਕੈਨੇਡੀਅਨ ਸਰਕਾਰ ਨੂੰ ਪੁਆਇੰਟ ਰੋਬਰਟਸ ਲਈ ਸਰਹੱਦੀ ਪਾਬੰਦੀਆਂ ਨੂੰ ਅਸਾਨ ਕਰਨ ਦੀ ਮੰਗ ਕਰ ਰਹੇ ਹਨ। ਇਹ ਪਾਬੰਦੀ ‘ਚ ਢਿੱਲ ਦੇਣ ਦੀ ਅਪੀਲ ਪੁਆਇੰਟ ਰੋਬਰਟਸ ਦੇ ਵਸਨੀਕਾਂ ਲਈ ਕੀਤੀ ਜਾ ਰਹੀ ਹੈ। ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਕਾਂਗਰਸੀ ਮਹਿਲਾ ਤੇ ਉਨਾਂ ਦੇ ਇੱਕ ਸਾਥੀ ਨੇ ਕੈਨੇਡੀਅਨ ਜਨਤਕ ਸੁਰਖਿਆ ਮੰਤਰੀ ਬਿੱਲ ਬਲੇਅਰ ਨੂੰ ਇੱਕ ਪੱਤਰ ਭੇਜ ਕੇ ਹਸਤਾਖਸ਼ਰ ਕੀਤੇ ਨੇ ਜਿਸ ਵਿੱਚ ਵਾਸ਼ਿੰਗਟਨ ਰਾਜ ਵਿੱਚ ਡੈਲਟਾ ਤੋਂ ਦੂਰ ਇੱਕ ਪ੍ਰਇਦੀਪ ਪੁਆਇੰਟ ਰੋਬਰਟਸ ਦੇ ਤਕਰੀਬਨ 1300 ਵਸਨੀਕਾਂ ਲਈ ਵਿਸ਼ੇਸ਼ ਸਰਹੱਦੀ ਛੋਟਾਂ ਦੀ ਮੰਗ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸਰਹੱਦੀ ਏਜੰਟਾ ਨੂੰ ਦਿਤੇ ਗਏ ਦਿਸ਼ਾ ਨਿਰਦੇਸ਼ਾ ਦੀ ਵਿਆਖਿਆ ਕੀਤੀ ਗਈ ਹੈ ਤੇ ਕੁਝ ਲੋਕ ਕਰਿਆਨੇ, ਡਾਕਟਰਾਂ ਦੀਆਂ ਮੁਲਾਕਾਤਾ ਜਾਂ ਪਰਿਵਾਰਕ ਮੁਲਾਕਾਤਾਂ ਲਈ ਸੰਯੁਕਤ ਰਾਜ ਦੀ ਮੁੱਖ ਭੂਮੀ ਦੀ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਵਿਸ਼ੇਸ਼ ਛੋਟਾਂ ਜਾਂ ਵਧੇਰੇ ਪਾਰਦਰਸ਼ਿਤਾ ਲਈ ਜ਼ੋਰ ਪਾ ਰਹੇ ਨੇ ਜਦੋਂ ਬਾਰਡਰ ਨੀਤੀ ਵਿੱਚ ਤਬਦੀਲੀ ਜਾਂ ਬਾਰਡਰ ਬੰਦ ਕਰਨ ਦੀ ਵਿਸਥਾਰ ਦੀ ਗੱਲ ਆਉਂਦੀ ਹੈ।

ਸੰਯੁਕਤ ਰਾਜ- ਕੈਨੇਡਾ ਦੀ ਸਰਹੱਦ ਘੱਟੋ-ਘੱਟ 21 ਸਤੰਬਰ ਤੱਕ ਗੈਰ ਜ਼ਰੂਰੀ ਯਾਤਰਾ ਲਈ ਬੰਦ ਰਹੇਗੀ। ਦਸ ਦਈਏ ਕਿ ਪੁਆਇੰਟ ਰਾਬਰਟਸ ਨੂੰ ਬਾਕੀ ਵਾਸ਼ਿੰਗਟਨ ਰਾਜ ਨਾਲ ਜੋੜਨ ਲਈ ਇੱਕ ਮੁਫਤ ਕਿਸ਼ਤੀ ਹੈ,ਪਰ ਇਹ ਹਫਤੇ ਚ ਇੱਕ ਵਾਰ ਚਲਦੀ ਹੈ। ਪੋਰਟ ਆਫ ਬੈਲਿੰਘਮ ਤੇ ਵੈਟਕਾਮ ਟਰਾਂਸਪੋਰਟੇਸ਼ਨ ਅਥਾਰਿਟੀ ਹਰ ਮੰਗਲਵਾਰ ਨੂੰ ਪੋਇੰਟ ਰਾਬਰਟਸ ਤੋਂ ਬਲੇਨ ਤੱਕ ਇੱਕ ਮੁਫਤ ਤੇ ਥੋੜੇ ਸਮੇਂ ਲਈ ਯਾਤਰੀਆਂ ਲਈ ਸਿਰਫ ਆਵਾਜਾਈ ਸੇਵਾ ਪ੍ਰਦਾਨ ਕਰਦੀ ਹੈ। ਪੁਆਇੰਟ ਰਾਬਰਟਸ ਦੇ ਵਸਨੀਕ ਜ਼ਮੀਨ ਰਾਹੀਂ ਕੈਨੇਡਾ ਜਾਣ ਤੇ ਪੀਸ ਆਰਚ ਬਾਰਡਰ ਪਾਰ ਕਰਕੇ ਵਾਸ਼ਿੰਗਟਨ ਜਾਣ ਦੀ ਵਿਸ਼ੇਸ਼ ਛੋਟ ਦੀ ਮੰਗ ਕਰ ਰਹੇ ਹਨ।

ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਯੂਐਸ ਕਾਂਗਰਸ ਦੇ ਚਾਰ ਮੈਂਬਰਾਂ ਨੇ ਕੈਨੇਡਾ ਵਿਚ ਅਮਰੀਕੀ ਰਾਜਦੂਤ ਰਿਚਰਡ ਮਿੱਲ ਨੂੰ ਪੱਤਰ ਲਿਖ ਕੇ ਸਰਹੱਦੀ ਪਾਬੰਦੀਆਂ ਹਟਾਉਣ ਲਈ ਵਕਾਲਤ ਕੀਤੀ ਸੀ।

 

 

Related News

ਓਨਟਾਰੀਓ: ਕਿਸਾਨ ਅੰਦੋਲਨ ਦੇ ਹੱਕ ‘ਚ ਬੋਲੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ,ਕਿਸਾਨ ਸਾਡੀਆਂ ਕਮਿਊਨਿਟੀਜ਼ ਨੂੰ ਅੰਨ ਮੁਹੱਈਆ ਕਰਵਾਉਂਦੇ ਹਨ ਜਿਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ

Rajneet Kaur

ਪੁਰਬੀ ਹਿੱਸੇ ਵਿੱਚ ਛੁਰੇਬਾਜ਼ੀ ਘਟਨਾ ਤੋਂ ਬਾਅਦ ਪੁਲਿਸ ਵਲੋਂ 22 ਸਾਲਾਂ ਵਿਅਕਤੀ ਗ੍ਰਿਫਤਾਰ

team punjabi

ਕਰੀਮਾ ਬਲੋਚ ਦੇ ਕਤਲ ਦੀ ਜਾਂਚ ਦੀ ਉੱਠੀ ਮੰਗ, ਬਲੋਚ ਲੋਕਾਂ ਨੂੰ ਟੋਰਾਂਟੋ ਪੁਲਿਸ ਦੇ ਦਾਅਵਿਆਂ ‘ਤੇ ਨਹੀਂ ਯਕੀਨ

Vivek Sharma

Leave a Comment