channel punjabi
Canada International North America

ਸਾਬਕਾ ਐਮ.ਪੀ. ਰਾਜ ਗਰੇਵਾਲ ਖਿਲਾਫ ਅਪਰਾਧਿਕ ਮਾਮਲੇ ਦਰਜ

ਸਾਬਕਾ ਐਮ.ਪੀ. ਰਾਜ ਗਰੇਵਾਲ ਖਿਲਾਫ ਚੱਲਣਗੇ ਅਪਰਾਧਕ ਮਾਮਲੇ

ਗਰੇਵਾਲ ‘ਤੇ ਜਾਇਦਾਦ ਦੇ ਵੇਰਵੇ ਸਹੀ ਢੰਗ ਨਾਲ ਨਾ ਦੇਣ ਦਾ ਇਲਜ਼ਾਮ

RCMP ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ

ਮਾਮਲੇ ਦੀ ਅਗਲੀ ਪੇਸ਼ੀ 30 ਅਕਤੂਬਰ 2020 ਨੂੰ

ਓਟਾਵਾ : ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਨੂੰ ਭਰੋਸੇ ਦੀ ਉਲੰਘਣਾ ਅਤੇ ਧੋਖਾਧੜੀ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਹੋਵੇਗਾ । ਆਰਸੀਐਮਪੀ ਨੇ ਸ਼ੁੱਕਰਵਾਰ ਨੂੰ ਇਲਜ਼ਾਮਾਂ ਦੀ ਘੋਸ਼ਣਾ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗਰੇਵਾਲ ਨੇ ਲੱਖਾਂ ਡਾਲਰ ਦੇ ਨਿੱਜੀ ਕਰਜ਼ਿਆਂ ਬਾਰੇ ਜਾਣਕਾਰੀ ਦੇਣ ‘ਚ
ਅਸਫਲ ਰਹਿਣ ‘ਤੇ ਕਾਨੂੰਨ ਤੋੜਿਆ ਹੈ ।

ਇਸ ਤੋਂ ਇਲਾਵਾ ਦੋਸ਼ ਇਹ ਵੀ ਹਨ ਕਿ ਗਰੇਵਾਲ ਨੇ ਆਪਣੇ ਪਬਲਿਕ ਦਫ਼ਤਰ ਦੀ ਵਰਤੋਂ ਦੇ ਸੰਬੰਧ ਵਿੱਚ ਆਪਣੇ ਨਿੱਜੀ ਲਾਭ ਲਈ ਲੋਨ ਮੰਗੇ ਸਨ । ਇਸਦੇ‌ ਨਾਲ ਹੀ ਆਪਣੇ ਸਰਕਾਰੀ ਲਾਭ ਪ੍ਰਾਪਤ ਹਲਕੇ ਦੇ ਦਫ਼ਤਰ ਦਾ ਬਜਟ ਆਪਣੇ ਨਿੱਜੀ ਲਾਭ ਲਈ ਵਰਤਿਆ । ਕਾਨੂੰਨ ਅਨੁਸਾਰ ਇਹ ਸਭ ਅਪਰਾਧਿਕ ਧੋਖਾਧੜੀ ਦੇ ਅਧੀਨ ਆਉਂਦਾ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਭਰੋਸਾ ਤੋੜਨ ਦੇ ਬਰਾਬਰ ਹੈ, ਆਰਸੀਐਮਪੀ (RCMP) ਨੇ ਆਪਣੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ।

ਆਰਸੀਐਮਪੀ ਨੇ ਕਿਹਾ ਕਿ ਦੋਸ਼ ਲਗਾਏ ਜਾਣ ਨਾਲ “ਵਿਆਪਕ ਅਪਰਾਧਿਕ ਜਾਂਚ ਦੀ ਸਮਾਪਤੀ ਹੁੰਦੀ ਹੈ, ਜਿਸ ਦੀ ਸ਼ੁਰੂਆਤ ਸਤੰਬਰ 2017 ਵਿੱਚ ਹੋਈ ਸੀ, ਜਦੋਂ ਆਰਸੀਐਮਪੀ ਵੱਲੋਂ ਗਰੇਵਾਲ ਦੇ ਨਾਲ ਹੋਏ ਸ਼ੱਕੀ ਲੈਣ-ਦੇਣ ਸੰਬੰਧੀ ਕੈਨੇਡਾ ਦੇ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ਕੇਂਦਰ (ਐਫਆਈਐਨਟੀਆਰਏਸੀ) ਵੱਲੋਂ ਸਰਗਰਮ ਖੁਲਾਸੇ ਕੀਤੇ ਗਏ ਸਨ। ਫਿਲਹਾਲ ਇਸ ਸਬੰਧੀ ਓਟਾਵਾ ਦੀ ਇਕ ਅਦਾਲਤ ਵਿਚ ਅਗਲੀ ਪੇਸ਼ੀ 6 ਅਕਤੂਬਰ 2020 ਨੂੰ ਹੋਵੇਗੀ ।

Related News

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ,ਓਨਟਾਰੀਓ ‘ਚ ਸਿੱਖਸ ਐਂਡ ਗੁਰਦੁਆਰਾ ਕੌਂਸਲ ਵਲੋਂ ਭਾਰਤੀ ਕਿਸਾਨਾਂ ਦਾ ਸਮਰਥਨ

Rajneet Kaur

ਟੀਕੇ ਦੀਆਂ ਖੁਰਾਕਾਂ ‘ਚ ਦੇਰੀ ਦਰਮਿਆਨ ਟਰੂਡੋ ਦਾ ਦਾਅਵਾ : ‘ਸਾਡੀ ਯੋਜਨਾ ਸਹੀ ਕੰਮ ਕਰ ਰਹੀ ਹੈ’!

Vivek Sharma

BIG NEWS : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼ ‘ਚ ਹਥਿਆਰਾਂ ਸਮੇਤ ਦਾਖਲ ਹੋਣ ਵਾਲੇ ਨੂੰ 6 ਸਾਲ ਕੈਦ ਦੀ ਸਜ਼ਾ

Vivek Sharma

Leave a Comment