channel punjabi
Canada International News North America

ਵ੍ਹਾਈਟ ਹਾਊਸ ‘ਚ ਰਿਸੀਨ ਭੇਜਣ ਦੇ ਸ਼ੱਕ ‘ਚ ਇਕ ਔਰਤ ਨੂੰ ਕੈਨੇਡਾ ਸਰੱਹਦ ਤੋਂ ਕੀਤਾ ਗਿਆ ਗ੍ਰਿਫਤਾਰ

ਇਕ ਔਰਤ ‘ਤੇ ਵ੍ਹਾਈਟ ਹਾਊਸ ‘ਚ ਜ਼ਹਿਰੀਲੇ ਪਦਾਰਥਾਂ ਵਾਲਾ ਲਿਫ਼ਾਫ਼ਾ ਭੇਜਣ ਦਾ ਸ਼ੱਕ ਹੈ। ਇਸਦੇ ਨਾਲ ਹੀ ਟੈਕਸਾਸ ‘ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਇਸੇ ਤਰ੍ਹਾਂ ਦੇ ਪੰਜ ਜ਼ਹਿਰੀਲੇ ਲਿਫ਼ਾਫ਼ੇ ਭੇਜੇ ਗਏ ਸਨ । ਔਰਤ ਨੂੰ ਨਿਊ ਯਾਰਕ-ਕੈਨੇਡਾ ਦੀ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਲਿਫਾਫੇ ਡੋਨਾਲਡ ਟਰੰਪ ਦੇ ਨਾਂ ਤੋਂ ਭੇਜੇ ਗਏ ਹਨ। ਦਸ ਦਈਏ ਵ੍ਹਾਈਟ ਹਾਊਸ ‘ਚ ਆਉਣ ਵਾਲੀ ਸਾਰੀ ਡਾਕ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਜਾਂਚ ਤੋਂ ਬਾਅਦ ਹੀ ਇਨ੍ਹਾਂ ਨੂੰ ਵ੍ਹਾਈਟ ਹਾਊਸ ਭੇਜਿਆ ਜਾਂਦਾ ਹੈ।

ਅੋਰਤ ਨੂੰ ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਐਤਵਾਰ ਦੇਰ ਸ਼ਾਮ ਬਫੇਲੋ ਨੇੜੇ ਪੀਸ ਬ੍ਰਿਜ ਬਾਰਡਰ ਕਰਾਸਿੰਗ ਤੋਂ ਹਿਰਾਸਤ ‘ਚ ਲੈ ਲਿਆ ਹੈ ਅਤੇ ਉਮੀਦ ਹੈ ਕਿ ਔਰਤ ਨੂੰ ਹੁਣ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ।ਜਾਂਚ ਏਜੰਸੀਆਂ ਨੇ ਅਜੇ ਔਰਤ ਦਾ ਨਾਂ ਜਨਤਕ ਨਹੀਂ ਕੀਤਾ। ਪਰ ਕੈਨੇਡਾ ਅਤੇ ਫਰਾਂਸ ਦੀ ਸਾਂਝੀ ਨਾਗਰਿਕਤਾ ਪ੍ਰਾਪਤ ਕਰਨ ਦੀ ਖਬਰ ਮਿਲੀ ਹੈ। ਔਰਤ ਨੂੰ ਮੰਗਲਵਾਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਸੋਮਵਾਰ ਨੂੰ ਕੈਨੇਡੀਅਨ ਪੁਲਿਸ ਨੇ ਰਸਾਇਣਕ ਹਥਿਆਰਾਂ ਦੇ ਮਾਹਿਰਾਂ ਦੀ ਅਗਵਾਈ ‘ਚ ਮਾਂਟਰੀਅਲ ਉਪਨਗਰ ‘ਚ ਸੈਂਟ-ਹੁਬਰਟ ‘ਚ ਔਰਤ ਨਾਲ ਜੁੜੇ ਇਕ ਅਪਾਰਟਮੈਂਟ ਦੀ ਤਲਾਸ਼ੀ ਲਈ । ਆਰ.ਸੀ.ਐਮ.ਪੀ ਦੇ ਅਧਿਕਾਰੀ ਚਾਰਲਸ ਪੋਇਰੀਅਰ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਕੁਲ ਛੇ ਪੱਤਰ ਭੇਜੇ ਗਏ, ਇਕ ਵ੍ਹਾਈਟ ਹਾਊਸ ਅਤੇ ਪੰਜ ਟੈਕਸਾਸ ਨੂੰ।ਅਸੀ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਅੋਰਤ ਉਸ ਅਪਾਰਟਮੈਂਟ ‘ਚ ਰਹਿੰਦੀ ਸੀ ਪਰ ਇਹ ਉਸ ਨਾਲ ਜੁੜੀ ਹੋਈ ਹੈ।

ਵਾਸ਼ਿੰਗਟਨ ‘ਚ ਜੁਆਇੰਟ ਟੈਰੇਰੀਜ਼ਮ ਟਾਸਕ ਫੋਰਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਇਸ ‘ਚ ਨਿਊਯਾਰਕ ਪੁਲਿਸ ਦੀ ਸਪੈਸ਼ਲ ਯੂਨਿਟ ਇਸ ਜਾਂਚ ਏਜੰਸੀ ਦੀ ਮਦਦ ਕਰੇਗੀ। ਉਨ੍ਹਾਂ ਦਸਿਆ ਹੈ ਕਿ ਅਜੇ ਤੱਕ ਰਿਸੀਨ ਵਾਲੇ ਲਿਫਾਫਿਆਂ ਦਾ ਰਾਜਨੀਤਿਕ ਜਾਂ ਅੱਤਵਾਦੀ ਸਮੂਹਾਂ ਨਾਲ ਸਬੰਧ ਨਹੀਂ ਪਾਇਆ ਗਿਆ, ਪਰ ਜਾਂਚ ਜਾਰੀ ਹੈ।

ਆਰਟ ਫਲੋਰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਿਸ਼ਨ, ਟੈਕਸਾਸ ਦੇ ਪੁਲਿਸ ਵਿਭਾਗ ਨੂੰ ਪਿਛਲੇ ਹਫ਼ਤੇ ਦੇ ਅੰਦਰ ਇਕ ਸ਼ੱਕੀ ਪੱਤਰ ਮਿਲਿਆ ਹੈ। ਉਸਨੇ ਕਿਹਾ ਕਿ ਵਿਭਾਗ ਨੇ ਲਿਫਾਫ਼ਾ ਨਹੀਂ ਖੋਲ੍ਹਿਆ ਅਤੇ ਇਸਨੂੰ ਐਫਬੀਆਈ ਦੇ ਹਵਾਲੇ ਕਰ ਦਿੱਤਾ। ਫਲੋਰੇਸ ਨੇ ਇਹ ਵੀ ਕਿਹਾ ਕਿ ਮਿਸ਼ਨ ਪੁਲਿਸ ਨੇ ਅੋਰਤ ਨੂੰ 2019 ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤਾ ਸੀ, ਪਰ ਕਿਹਾ ਕਿ ਉਸਦੀ ਗ੍ਰਿਫਤਾਰੀ ਨਾਲ ਸਬੰਧਤ ਕੋਈ ਰਿਕਾਰਡ ਨਹੀਂ ਹੈ ਅਤੇ ਹੋਰ ਪੁੱਛਗਿੱਛ ਨੂੰ ਐਫਬੀਆਈ ਦੇ ਹਵਾਲੇ ਕਰ ਦਿੱਤਾ ਹੈ।

ਅਜਿਹੀਆਂ ਕਈ ਪਹਿਲੀਆਂ ਉਦਾਹਰਣਾਂ ਆਈਆਂ ਹਨ ਜਿਨ੍ਹਾਂ ਵਿਚ ਮੇਲ ਰਾਹੀਂ ਭੇਜੇ ਰਿਸੀਨ ਨਾਲ ਅਮਰੀਕੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 2018 ‘ਚ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਇਸ ਤਰ੍ਹਾਂ ਦੇ ਲਿਫਾਫੇ ਭੇਜੇ ਗਏ ਸਨ। ਜਾਂਚ ਤੋਂ ਬਾਅਦ ਨੇਵੀ ਸਾਬਕਾ ਅਧਿਕਾਰੀ ਸਿਲਡੇ ਐਲਿਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਲ 2014 ਵਿੱਚ, ਇੱਕ ਮਿਸੀਸਿਪੀ ਵਿਅਕਤੀ ਨੂੰ ਬਰਾਕ ਓਬਾਮਾ ਅਤੇ ਹੋਰ ਅਧਿਕਾਰੀਆਂ ਨੂੰ ਰਿਸੀਨ ਨਾਲ ਭਰੇ ਪੱਤਰ ਭੇਜਣ ਤੋਂ ਬਾਅਦ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

Related News

ਅੰਤਰਰਾਸ਼ਟਰੀ ਯਾਤਰੀਆਂ ਲਈ ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਮੁਫਤ ਕੋਵਿਡ -19 ਟੈਸਟਿੰਗ ਪ੍ਰੋਗਰਾਮ ਦੀ ਸ਼ੁਰੂਆਤ

Rajneet Kaur

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

team punjabi

ਵੈਸਟਜੈੱਟ ‘ਚ ਨਵਾਂ ਨਿਯਮ ਹੋਵੇਗਾ ਲਾਗੂ, ਜੇ ਕਰੋਗੇ ਇਨਕਾਰ ਤਾਂ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ: CEO Ed Sims

Rajneet Kaur

Leave a Comment