channel punjabi
Canada International News North America Uncategorized

ਰੇਜੀਨਾ ਦੇ ਏਥਲ ਮਿਲਿਕਿਨ ਸਕੂਲ ਦੇ ਦੋ ਵਿਦਿਆਰਥੀਆਂ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ : ਰੇਜੀਨਾ ਪਬਲਿਕ ਸਕੂਲ

ਰੇਜੀਨਾ ਪਬਲਿਕ ਸਕੂਲ ਨੇ ਕਿਹਾ ਹੈ ਕਿ ਰੇਜੀਨਾ ਦੇ ਏਥਲ ਮਿਲਿਕਿਨ ਸਕੂਲ ਦੇ ਦੋ ਵਿਦਿਆਰਥੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਈ ਹੈ। ਸਕੂਲ ਡਿਵੀਜ਼ਨ ਨੇ ਸਸਕੈਚਵਾਨ ਹੈਲਥ ਅਥਾਰਟੀ ਤੋਂ ਨਤੀਜਿਆਂ ਦਾ ਪਤਾ ਲੱਗਣ ਤੋਂ ਬਾਅਦ ਬੁੱਧਵਾਰ ਸ਼ਾਮ ਟਵਿੱਟਰ ‘ਤੇ ਇਹ ਐਲਾਨ ਕੀਤਾ।

RPS ਨੇ ਕਿਹਾ ਹੈ ਕਿ ਇਹ ਕੇਸ ਦੋ ਵੱਖ-ਵੱਖ ਕਲਾਸਰੂਮਾਂ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਹੈ।

ਸਕੂਲ ਡਿਵੀਜ਼ਨ ਨੇ ਕਿਹਾ ਕਿ ਪ੍ਰਭਾਵਿਤ ਕਲਾਸਾਂ ਦੇ ਵਿਦਿਆਰਥੀ ਘਰ ਰਹਿ ਕੇ ਆਨਲਾਈਨ ਲਰਨਿੰਗ ਕਰਨਗੇ ਅਤੇ ਉਹ 23 ਅਕਤੂਬਰ ਨੂੰ ਸਕੂਲ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਈਥਲ ਮੈਕਮਿਲਨ ਸਕੂਲ ਵੀਰਵਾਰ ਨੂੰ ਹੋਰ ਸਾਰੇ ਵਿਦਿਆਰਥੀਆਂ ਲਈ ਖੁਲ੍ਹੇਗਾ।

SHA ਨੇ ਕਿਹਾ ਹੈ ਕਿ ਉਹ ਕਿਸੇ ਵੀ ਵਿਦਿਆਰਥੀਆਂ ਜਾਂ ਸਟਾਫ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੂੰ ਨੇੜਲੇ ਸੰਪਰਕ ਮੰਨਿਆ ਜਾਂਦਾ ਹੈ।

Related News

ਕੀ ਡਾਕਟਰਾਂ ਦੀ ਮੰਗ ਅੱਗੇ ਝੁਕੇਗੀ ਕੈਨੇਡਾ ਸਰਕਾਰ ? 80 ਦੇ ਕਰੀਬ ਡਾਕਟਰਾਂ ਨੇ ਲਿਖਿਆ ਮੰਗ ਪੱਤਰ !

Vivek Sharma

U.S. ELECTION RESULTS : ਪੱਛੜਣ ਤੋਂ ਬਾਅਦ ਟਰੰਪ ਨੇ ਕੀਤੀ ਵਾਪਸੀ, ਟੱਕਰ ਹੁਣ ਕਾਂਟੇ ਦੀ

Vivek Sharma

ਸਿੱਖ ਪੁਲਿਸ ਅਧਿਕਾਰੀ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਹੋਵੇਗਾ ਹਿਊਸਟਨ ਦਾ ਡਾਕਘਰ, ਬਿੱਲ ਦਸਤਖ਼ਤ ਲਈ ਹੁਣ ਟਰੰਪ ਕੋਲ ਭੇਜਿਆ ਗਿਆ

Vivek Sharma

Leave a Comment