channel punjabi
Canada International News North America

‘ਮੈਂ ਪਹਿਲਾਂ ਤਾਰਿਆਂ ਨੂੰ ਕਦੇ ਨਹੀਂ ਵੇਖਿਆ’: ਜੀਨ ਥੈਰੇਪੀ ਨੇ 8 ਸਾਲਾ ਕੈਨੇਡੀਅਨ ਬੱਚੇ ਦੀ ਬਦਲੀ ਜ਼ਿੰਦਗੀ

ਟੋਰਾਂਟੋ: ਹਜ਼ਾਰਾਂ ਕੈਨੇਡੀਅਨਾਂ ਅੱਖਾਂ ਦੀ ਘੱਟ ਰੋਸ਼ਨੀ ਦੀ ਸਮਸਿਆ ਨਾਲ ਲੜ ਰਹੇ ਹਨ ਪਰ ਹੁਣ ਅੱਠ ਸਾਲਾ ਸੈਮ ਨੇ ਉਨ੍ਹਾਂ ‘ਚ ਵੀ ਇਕ ਨਵੀਂ ਕਿਰਨ ਦੀ ਉਮੀਦ ਜਗਾਈ ਹੈ।

ਸੈਮ ਪਹਿਲਾ ਕੈਨੇਡੀਅਨ ਹੈ ਜਿਸਨੇ ਪਹਿਲੀ ਵਾਰ ਜੀਨ ਬਦਲਣ ਵਾਲੀ ਥੈਰੇਪੀ ਨਾਲ ਇਲਾਜ ਕਰਵਾਇਆ ਹੈ। ਬੱਚੇ ਨੇ ਦਸਿਆ ਕਿ ਉਹ ਪਹਿਲੀ ਵਾਰ ਬੱਦਲਾਂ ਨਾਲ ਘਿੱਰੇ ਅਸਮਾਨ ਨੂੰ, ਤਾਰਿਆ ਜਾਂ ਜਹਾਜ਼ਾਂ ਨੂੰ ਦੇਖ ਰਿਹਾ ਹੈ। ਉਨ੍ਹੇ ਦਸਿਆ ਕਿ ਉਸਨੂੰ ਫਰਸ਼ ‘ਤੇ ਪਏ ਬੂਟ ਜਾਂ ਕੋਈ ਹੋਰ ਸਮਾਨ ਨਹੀਂ ਦਿਖਦਾ ਸੀ। ਪਰ ਹੁਣ ਉਸ ਦੀ ਅੱਖਾਂ ਦੀ ਰੋਸ਼ਨੀ ਇਸ ਥੈਰੇਪੀ ਨਾਲ ਵਾਪਸ ਆ ਗਈ ਹੈ ਤੇ ਹੁਣ ਅਗਲਾ ਇਲਾਜ ਚਲ ਰਿਹਾ ਹੈ।

ਦਸ ਦਈਏ ਸੈਮ ਜਨਮ ਤੋਂ ਹੀ ਜੈਨੇਟਿਕ ਵਿਕਾਰ ਨਾਲ ਘਿਰਿਆ ਸੀ ਜਿਸ ਨੂੰ ਰੈਟੀਨਾਈਟਸ ਪਿਗਮੈਂਟੋਸਾ ਕਿਹਾ ਜਾਂਦਾ ਹੈ। ਡਾਕਟਰ ਐਲਿਸ ਹੀਓਨ ਨੇ ਦਸਿਆ ਕਿ ਇਸ ਬੀਮਾਰੀ ਨਾਲ ਹੌਲੀ-ਹੌਲੀ ਅੱਖਾਂ ਦੀ ਰੌਸ਼ਨੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਬੀਮਾਰੀ ਕੈਨੇਡਾ ‘ਚ 4000 ਕੈਨੇਡੀਅਨ ‘ਚੋਂ 1 ਨੂੰ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਨੇ ਪਹਿਲੀ ਵਾਰ ਜੀਨ ਬਦਲਣ ਵਾਲੀ ਥੈਰੇਪੀ ਸ਼ੂਰੂ ਕੀਤੀ ਹੈ। ਡਾਕਟਰ ਨੇ ਦਸਿਆ ਹੈ ਕਿ ਪਹਿਲੀ ਵਾਰ ਕੈਨੇਡਾ ਇਸ ਥੈਰੇਪੀ ਨੂੰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ‘ਚ ਮੁੜ ਖੁਸ਼ੀਆਂ ਲੈ ਕੇ ਆਉਣਗੇ।

Related News

BIG NEWS : ‘ਫਿੱਚ ਰੇਟਿੰਗਜ਼’ ਨੇ ਘਟਾਈ ਕੈਨੇਡਾ ਦੀ ਦਰਜਾਬੰਦੀ

Vivek Sharma

ਕੈਨੇਡਾ ਸਰਕਾਰ ਵਿਰੁੱਧ ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਜੋਰਦਾਰ ਪ੍ਰਦਰਸ਼ਨ

Vivek Sharma

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment