channel punjabi
International News North America

ਚੀਨ ਵਿੱਚ ਮੁੜ ਹੋਇਆ ਕੋਰੋਨਾ ਧਮਾਕਾ, ਇੱਕੋ ਦਿਨ 101 ਨਵੇਂ ਮਾਮਲੇ ਹੋਏ ਦਰਜ

ਚੀਨ ‘ਚ ਮੁੜ ਹੋਇਆ ‘ਕੋਰੋਨਾ ਧਮਾਕਾ’

ਸਾਢੇ ਤਿੰਨ ਮਹੀਨੇ ਬਾਅਦ ਚੀਨ ‘ਤੋਂ ਮਾੜੀ ਖ਼ਬਰ

ਚੌਵੀ ਘੰਟਿਆਂ ਵਿੱਚ 101 ਮਾਮਲੇ ਆਏ ਸਾਹਮਣੇ

ਸਭ ਤੋਂ ਵੱਧ ਮਾਮਲੇ ਉਰੁਮਕੀ ਖੇਤਰ ‘ਤੋਂ

ਬੀਜਿੰਗ : ਚੀਨ ‘ਚ ਇਕ ਦਿਨ ‘ਚ ਕੋਰੋਨਾ ਦੇ 101 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 98 ਮਾਮਲੇ ਸਥਾਨਕ ਇਨਫੈਕਸ਼ਨ ਨਾਲ ਜੁੜੇ ਹਨ ਜਦਕਿ ਤਿੰਨ ਮਰੀਜ਼ ਵਿਦੇਸ਼ ਤੋਂ ਆਏ ਸਨ। ਸਾਢੇ ਤਿੰਨ ਮਹੀਨਿਆਂ ‘ਚ ਇਹ ਪਹਿਲੀ ਵਾਰ ਹੈ ਜਦੋਂ ਇਕ ਦਿਨ ‘ਚ ਏਨੀ ਵੱਡੀ ਗਿਣਤੀ ‘ਚ ਮਰੀਜ਼ਾਂ ਦਾ ਪਤਾ ਲੱਗਿਆ ਹੈ। ਸਿਹਤ ਕਮਿਸ਼ਨ ਨੇ ਆਪਣੀ ਰੋਜ਼ਾਨਾ ਰਿਪੋਰਟ ‘ਚ ਕਿਹਾ ਹੈ ਕਿ 98 ਸਥਾਨਕ ਇਨਫੈਕਸ਼ਨ ਦੇ ਮਾਮਲਿਆਂ ‘ਚ 89 ਸ਼ਿਨਜਿਆਂਗ ਉਈਗਰ ਖ਼ੁਦਮੁਖ਼ਤਿਆਰ ਖੇਤਰ ‘ਚ ਸਾਹਮਣੇ ਆਏ ਹਨ। ਸਾਰੇ ਮਰੀਜ਼ ਰਾਜਧਾਨੀ ਉਰੁਮਕੀ ਦੇ ਰਹਿਣ ਵਾਲੇ ਹਨ।

43 ਮਰੀਜ਼ ਅਜਿਹੇ ਹਨ, ਜਿਨ੍ਹਾਂ ‘ਚ ਪਹਿਲਾਂ ਲੱਛਣ ਨਹੀਂ ਦਿਖਾਈ ਦੇ ਰਹੇ ਸਨ। ਅੱਠ ਮਰੀਜ਼ ਲਿਓਨਿੰਗ ਸੂਬੇ ਤੇ ਇਕ ਬੀਜਿੰਗ ਨਗਰ ਪਾਲਿਕਾ ‘ਚ ਸਾਹਮਣੇ ਆਇਆ ਹੈ। ਸਰਕਾਰ ਵੱਲੋਂ ਚਲਾਏ ਜਾਂਦੇ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ, ਚੀਨ ਦੇ ਉੱਤਰ ਪੂਰਬ ‘ਚ ਸਥਿਤ ਲਿਓਨਿੰਗ ਸੂਬੇ ਦੇ ਡਾਲੀਅਨ ‘ਚ ਪਿਛਲੇ ਹਫ਼ਤੇ ਇਕ ਸੀਫੂਡ ਪ੍ਰਰੋਸੈਸਿੰਗ ਕੰਪਨੀ ‘ਚ ਕੋਰੋਨਾ ਦਾ ਕਲਸਟਰ ਪਾਇਆ ਗਿਆ ਸੀ, ਇਸ ਤੋਂ ਬਾਅਦ ਤੋਂ ਸ਼ਹਿਰ ‘ਚ ਹੁਣ ਤਕ 44 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ।

ਅਮਰੀਕਾ ‘ਚ ਕਰੀਬ 1300 ਲੋਕਾਂ ਦੀ ਮੌਤ

ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ‘ਚ 1292 ਲੋਕਾਂ ਦੀ ਮੌਤ ਹੋਈ ਹੈ। ਇਕੱਲੇ ਤਿੰਨ ਸੂਬਿਆਂ ਕੈਲੀਫੋਰਨੀਆ, ਫਲੋਰੀਡਾ ਤੇ ਟੈਕਸਾਸ ‘ਚ ਹੀ 584 ਲੋਕਾਂ ਦੀ ਮੌਤ ਹੋਈ ਹੈ। ਟੈਕਸਾਸ ‘ਚ ਛੇ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਕੁਲ ਮਾਮਲਿਆਂ ਦੀ ਗਿਣਤੀ 4,01,477 ਹੋ ਗਈ ਹੈ।


ਜ਼ਿਕਰਯੋਗ ਹੈ ਕਿ ਟੈਕਸਾਸ ਤੋਂ ਇਲਾਵਾ ਕੈਲੀਫੋਰਨੀਆ, ਫਲੋਰੀਡਾ ਤੇ ਨਿਊਯਾਰਕ ‘ਚ ਚਾਰ ਲੱਖ ਤੋਂ ਵੱਧ ਮਾਮਲੇ ਹਨ। ਇਹ ਚਾਰੇ ਸੂਬੇ ਅਮਰੀਕਾ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ ਹਨ। ਡਾ. ਐਂਥਨੀ ਫਾਸੀ ਨੇ ਕਿਹਾ ਕਿ ਕੈਲੀਫੋਰਨੀਆ ਤੇ ਟੈਕਸਾਸ ਤੋਂ ਹਸਪਤਾਲ ‘ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਕਮੀ ਆਈ ਹੈ। ਹਾਲਾਂਕਿ ਉਨ੍ਹਾਂ ਨੇ ਓਹੀਓ, ਇੰਡੀਆਨਾ, ਟੈਨੇਸੀ, ਕੇਂਟੁਕੀ ‘ਚ ਇਨਫੈਕਸ਼ਨ ਦੇ ਵਧਣ ਦਾ ਸੰਕੇਤ ਦਿੱਤਾ ਹੈ।

ਕੋਰੋਨਾ ਨੂੰ ਲੈ ਕੇ ਅਮਰੀਕਾ ਵਿਚ ਹਾਲੇ ਵੀ ਦਹਿਸ਼ਤ ਬਰਕਰਾਰ ਹੈ। ਬੇਸ਼ਕ ਕੋਰੋਨਾ ਵੈਕਸੀਨ ਲੱਭ ਲਏ ਜਾਣ ਦਾ ਰੂਸ ਅਤੇ ਕੁਝ ਹੋਰ ਦੇਸ਼ ਦਾਅਵਾ ਕਰ ਚੁੱਕੇ ਹਨ, ਪਰ ਹਾਲੇ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਘੱਟਦੀਆਂ ਦਿਖਾਈ ਨਹੀਂ ਦੇ ਰਹੀਆਂ।

Related News

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ

team punjabi

Leave a Comment