channel punjabi
Canada International News North America

ਚੀਨ ਨੂੰ ਲੈ ਕੇ ਨਰਮ ਪਏ ਟਰੰਪ ਦੇ ਸੁਰ ! ਵੈਕਸੀਨ ਲਈ ਚੀਨ ਨਾਲ ਕੰਮ ਕਰਨ ਨੂੰ ਤਿਆਰ ਅਮਰੀਕਾ !

‘ਕੋਰੋਨਾ ਟੈਸਟ ਲਈ ਅਸੀਂ ਪੰਜ ਕਰੋੜ ਟੈਸਟ ਦਾ ਅੰਕੜਾ ਕੀਤਾ ਪਾਰ’

ਕੋਰੋਨਾ ਜਾਂਚ ‘ਚ ਅਮਰੀਕਾ ਤੋਂ ਬਾਅਦ ਭਾਰਤ ਦੂਜੇ ਨੰਬਰ ‘ਤੇ : ਟਰੰਪ

ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਅਕਸਰ ‘ਚੀਨੀ ਵਾਇਰਸ’ ਕਹਿਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨੂੰ ਲੈ ਕੇ ਲਗਾਤਾਰ ਬਿਆਨ ਬਦਲ ਰਹੇ ਨੇ। ਕਈ ਵਾਰ ਚੀਨ ‘ਤੇ ਤਿੱਖੇ ਹਮਲੇ ਕਰਨ ਵਾਲੇ ਟਰੰਪ ਵੱਲੋਂ ਹੁਣ ਕੁਝ ਨਰਮੀ ਵੀ ਵਰਤੀ ਜਾ ਰਹੀ ਹੈ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ, ਵਾਇਰਸ ਦੀ ਵੈਕਸੀਨ ਬਣਾਉਣ ਲਈ ਚੀਨ ਨਾਲ ਮਿਲ ਕੇ ਕੰਮ ਕਰ ਸਕਦਾ ਹੈ ।

ਚੀਨੀ ਹੈਕਰਜ਼ ‘ਤੇ ਕੋਰੋਨਾ ਵੈਕਸੀਨ ਦੇ ਅਧਿਐਨ ਨਾਲ ਜੁੜੇ ਡਾਟੇ ਨੂੰ ਚੋਰੀ ਕਰਨ ਦੇ ਦੋਸ਼ ਲਾਉਣ ਦੇ ਅਗਲੇ ਹੀ ਦਿਨ ਅਮਰੀਕਾ ਦੇ ਸੁਰ ਬਦਲ ਗਏ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ, ਚੀਨ ਸਮੇਤ ਕਿਸੇ ਨਾਲ ਵੀ ਕੰਮ ਕਰਨ ਦਾ ਇਛੁੱਕ ਹੈ, ਜੇ ਉਹ ਟੀਕਾ ਬਣਾਉਣ ‘ਚ ਸਭ ਤੋਂ ਅੱਗੇ ਹੁੰਦਾ ਹੈ। ਟਰੰਪ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਜੇ ਚੀਨ ਸਭ ਤੋਂ ਪਹਿਲਾਂ ਵੈਕਸੀਨ ਬਣਾ ਲੈਂਦਾ ਹੈ ਤਾਂ ਕੀ ਉਹ ਉਸ ਨਾਲ ਕੰਮ ਕਰਨ ਲਈ ਤਿਆਰ ਹੋਣਗੇ? ਉਨ੍ਹਾਂ ਕਿਹਾ ਕਿ ਜੇ ਚੰਗੇ ਨਤੀਜੇ ਮਿਲਣਗੇ ਤਾਂ ਹਰਜ਼ ਹੀ ਕੀ ਹੈ। ਅਮਰੀਕਾ, ਚੀਨ ‘ਤੇ ਕੋਰੋਨਾ ਵਾਇਰਸ ਲੁਕਾਉਣ, ਫਿਰ ਪੂਰੀ ਦੁਨੀਆ ‘ਚ ਫੈਲਾਉਣ ਤੇ ਆਪਣੀਆਂ ਕਰਤੂਤਾਂ ‘ਤੇ ਪਰਦਾ ਪਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ।

ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਕੋਰੋਨਾ ਟੈਸਟ ‘ਚ ਅਮਰੀਕਾ ਦੁਨੀਆ ‘ਚ ਸਭ ਤੋਂ ਅੱਗੇ ਹੈ। ਭਾਰਤ ਦੂਜੇ ਨੰਬਰ ‘ਤੇ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਪਰਵਾਸੀਆਂ ਦੀ ਚਰਚਾ ਕਰਦਿਆਂ ਟਰੰਪ ਨੇ ਕਿਹਾ, ‘ਅਸੀਂ ਪੰਜ ਕਰੋੜ ਟੈਸਟ ਦਾ ਅੰਕੜਾ ਪਾਰ ਕਰਨ ਜਾ ਰਹੇ ਹਾਂ। ਇਸ ਮਾਮਲੇ ‘ਚ ਭਾਰਤ ਦੂਜੇ ਨੰਬਰ ‘ਤੇ ਹੈ, ਜਿਥੇ 1.2 ਕਰੋੜ ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਮੈਨੂੰ ਲੱਗਦਾ ਹੈ, ਅਸੀਂ ਵੱਡੇ ਪੱਧਰ ‘ਤੇ ਜਾਂਚ ਕਰ ਰਹੇ ਹਾਂ। ਚੀਨੀ ਵਾਇਰਸ ਬਹੁਤ ਖ਼ਤਰਨਾਕ ਬਿਮਾਰੀ ਹੈ।’ ਅਮਰੀਕਾ ‘ਚ ਹੁਣ ਤਕ ਇਕ ਲੱਖ 40 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਨਫੈਕਸ਼ਨ ਦੇ 38 ਲੱਖ ਮਾਮਲੇ ਸਾਹਮਣੇ ਆਏ ਹਨ। ਅਮਰੀਕੀ ਅਰਥਚਾਰਾ ਹੁਣ ਹੌਲੀ-ਹੌਲੀ ਪਟੜੀ ‘ਤੇ ਪਰਤ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਕ ਪਰਿਵਾਰ ਹੋਣ ਨਾਤੇ ਅਸੀਂ ਹਰ ਮੌਤ ‘ਤੇ ਸ਼ੋਕ ਪ੍ਰਗਟ ਕਰਦੇ ਹਾਂ। ਮਹਾਮਾਰੀ ਨਾਲ ਮਾਰੇ ਗਏ ਲੋਕਾਂ ਦੇ ਸਨਮਾਨ ‘ਚ ਮੈਂ ਪ੍ਰਤਿੱਗਿਆ ਕਰਦਾ ਹਾਂ ਕਿ ਅਸੀਂ ਵੈਕਸੀਨ ਬਣਾਵਾਂਗੇ ਤੇ ਵਾਇਰਸ ਨੂੰ ਮਾਤ ਦਿਆਂਗੇ। ਅਸੀਂ ਟੀਕਾ ਬਣਾਉਣ ਤੇ ਡਾਕਟਰੀ ਹੱਲ ਲੱਭਣ ਦੀ ਦਿਸ਼ਾ ‘ਚ ਬਿਹਤਰ ਕੰਮ ਕਰ ਰਹੇ ਹਾਂ’।


ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਬਿਮਾਰੀ ਬਾਰੇ ਬਹੁਤ ਕੁਝ ਜਾਨ ਲਿਆ ਹੈ। ਸਾਨੂੰ ਪਤਾ ਹੈ ‘ਕੌਣ ਖ਼ਤਰੇ ‘ਚ ਹੈ ਤੇ ਅਸੀਂ ਉਨ੍ਹਾਂ ਦੀ ਹਿਫਾਜ਼ਤ ਕਰਾਂਗੇ। ਮੈਨੂੰ ਭਰੋਸਾ ਹੈ ਕਿ ਕੋਰੋਨਾ ਦੀ ਵੈਕਸੀਨ ਉਮੀਦ ਤੋਂ ਪਹਿਲਾਂ ਆ ਜਾਵੇਗੀ।’

ਟਰੰਪ ਨੇ ਇੱਕ ਵਾਰ ਫਿਰ ਮਾਸਕ ਪਹਿਨਣ ਦੀ ਕੀਤੀ ਵਕਾਲਤ

ਰਾਸ਼ਟਰਪਤੀ ਟਰੰਪ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, ‘ਬਦਕਿਸਮਤੀ, ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ।’ ਉਨ੍ਹਾਂ ਨੇ ਮਾਸਕ ਪਾਉਣ ਤੇ ਸਰੀਰਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ, ‘ਤੁਹਾਨੂੰ ਚੰਗਾ ਲੱਗੇ ਜਾਂ ਨਾ ਪਰ ਇਸ ਨਾਲ ਫਾਇਦਾ ਹੋ ਰਿਹਾ ਹੈ।’

Related News

ਚੀਨ ਨੇ ਕੈਨੇਡਾ ਤੋਂ ਆਉਣ ਵਾਲਿਆਂ ‘ਤੇ ਲਾਈ ਰੋਕ

Vivek Sharma

ਟਰੂਡੋ ਨੇ ਸਮੀਖਿਆ ਲਈ WE ਚੈਰਿਟੀ ਦੇ ਦਸਤਾਵੇਜ਼ ਕੀਤੇ ਜਾਰੀ

Rajneet Kaur

ਕੰਪਨੀਆਂ ਵੱਲੋਂ ਖ਼ੁਦ ਨੂੰ ਦੀਵਾਲ਼ੀਆ ਐਲਾਨ ਕੀਤੇ ਜਾਣ ‘ਚ ਆਈ 42 ਫ਼ੀਸਦੀ ਤੋਂ ਵੱਧ ਦੀ ਕਮੀ

Vivek Sharma

Leave a Comment