channel punjabi
International News USA

ਚੀਨ ਦੇ ਮਿਸਾਇਲ ਅਭਿਆਸ ਤੋਂ ਅਮਰੀਕਾ ਔਖਾ, ਤਣਾਅ ਹੋਰ ਵਧਣ ਦੀ ਸੰਭਾਵਨਾ

ਦੱਖਣੀ ਚੀਨ ਸਾਗਰ ਵਿੱਚ ਤਨਾਅ ਬਰਕਰਾਰ, ਅਮਰੀਕਾ ਅਤੇ ਚੀਨ ਆਹਮੋ ਸਾਹਮਣੇ

ਚੀਨ ਨੇ ਕੀਤਾ ਸੈਨਿਕ ਅਭਿਆਸ, ਅਮਰੀਕਾ ਨੂੰ ਚੀਨ ‘ਤੇ ਸ਼ੱਕ

ਪੈਂਟਾਗਨ ਅਨੁਸਾਰ ਗੁਆਂਢੀਆਂ ਨੂੰ ਧਮਕਾਉਣ ਲਈ ਕੀਤਾ ਜਾ ਰਿਹਾ ਸੈਨਿਕ ਅਭਿਆਸ

ਸਮੁੰਦਰੀ ਇਲਾਕੇ ਸੰਬੰਧੀ ਚੀਨ ਦੇ ਦਾਅਵੇ ਬੇਬੁਨਿਆਦ : ਅਮਰੀਕਾ

ਵਾਸ਼ਿੰਗਟਨ: ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੀਆਂ ਪਹਿਲਾਂ ਐਲਾਨੀਆਂ ਗਈਆਂ ਅਭਿਆਸ ਗਤੀਵਿਧੀਆਂ ਵਿੱਚ ਚਾਰ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਦਾਗੀਆਂ। ਪੈਂਟਾਗਨ ਨੇ ਮ ਇਹ ਜਾਣਕਾਰੀ ਦਿੱਤੀ ਹੈ। ਚੀਨ ਵੱਲੋਂ ਇਹ ਮਿਜ਼ਾਈਲਾਂ ਹੈਨਨ ਆਈਲੈਂਡ ਤੇ ਪੈਰਾਸਲ ਆਈਲੈਂਡਜ਼ ਦੇ ਵਿਚਕਾਰਲੇ ਇਲਾਕਿਆਂ ਵਿੱਚ ਦਾਗੀਆਂ ਗਈਆਂ।

ਪੈਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੱਖਿਆ ਮੰਤਰਾਲੇ ਦੱਖਣੀ ਚੀਨ ਸਾਗਰ ਦੇ ਪਾਰਸਲ ਆਈਸਲੈਂਡ ਦੇ ਆਲੇ-ਦੁਆਲੇ 23 ਤੋਂ 29 ਅਗਸਤ ਤੱਕ ਬੈਲਿਸਟਿਕ ਮਿਜ਼ਾਈਲਾਂ ਦੀ ਜਾਂਚ ਸਮੇਤ ਹੋਰ ਸੈਨਿਕ ਅਭਿਆਸਾਂ ਨੂੰ ਲੈ ਕੇ ਚੀਨ ਦੇ ਤਾਜ਼ਾ ਫੈਸਲੇ ਬਾਰੇ ਚਿੰਤਤ ਹੈ। ਪੈਂਟਾਗਨ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਵਿਵਾਦਤ ਖੇਤਰ ਵਿੱਚ ਸੈਨਿਕ ਅਭਿਆਸ ਕਰਨਾ ਤਣਾਅ ਨੂੰ ਘਟਾਉਣ ਤੇ ਸਥਿਰਤਾ ਕਾਇਮ ਰੱਖਣ ਦੇ ਉਲਟ ਹੈ।

ਪੈਂਟਾਗਨ ਅਨੁਸਾਰ ਸੈਨਿਕ ਅਭਿਆਸ ਚੀਨ ਦੁਆਰਾ ਦੱਖਣੀ ਚੀਨ ਸਾਗਰ ਵਿੱਚ ਗੈਰਕਾਨੂੰਨੀ ਸਮੁੰਦਰੀ ਦਾਅਵਿਆਂ ‘ਤੇ ਜ਼ੋਰ ਦੇਣ ਤੇ ਇਸ ਦੇ ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਭ ਤੋਂ ਤਾਜ਼ਾ ਕਾਰਵਾਈ ਹੈ।

ਇਸ ਦੇ ਨਾਲ ਹੀ ਪੈਂਟਾਗਨ ਨੇ ਕਿਹਾ ਕਿ ਉਸ ਨੇ ਜੁਲਾਈ ਵਿੱਚ ਚੀਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸਥਿਤੀ ਦੀ ਨਿਗਰਾਨੀ ਕਰਦਾ ਰਹੇਗਾ, ਉਮੀਦ ਹੈ ਕਿ ਚੀਨ ਦੱਖਣੀ ਚੀਨ ਸਾਗਰ ਵਿੱਚ ਆਪਣੇ ਸੈਨਿਕ ਕਾਰਵਾਈ ਤੇ ਗੁਆਂਢੀਆਂ ‘ਤੇ ਦਬਾਅ ਘਟਾਏਗਾ।

ਇਸ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਬੈਲਿਸਟਿਕ ਮਿਜ਼ਾਈਲਾਂ ਫੂਕ ਕੇ ਆਪਣੀ ਅਭਿਆਸ ਦੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਚੋਣ ਕੀਤੀ। ਇਸ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਕਾਬੂ ਰੱਖਣ ਤੇ ਅਜਿਹੀ ਕੋਈ ਫੌਜੀ ਗਤੀਵਿਧੀਆਂ ਨਾ ਕਰਨ ਜੋ ਦੱਖਣੀ ਚੀਨ ਸਾਗਰ ਵਿੱਚ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਖ਼ਤਰੇ ਵਿੱਚ ਪਾਉਣ ਤੇ ਵਿਵਾਦਾਂ ਨੂੰ ਵਧਾਉਣ।

Related News

ਟੋਰਾਂਟੋ ‘ਚ ਰਨੀਮੇਡ ਰੋਡ ਅਤੇ ਲਿਵਰਪੂਲ ਸਟਰੀਟ ‘ਤੇ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਜ਼ਖ਼ਮੀ

Rajneet Kaur

ਕਿੰਗਸਟਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਘਰ ‘ਚ ਹੀ ਕਰਦੇ ਸਨ fentanyl ਦਾ ਕਾਰੋਬਾਰ

Rajneet Kaur

MP TIM UPPAL GET NEW RESPONSIBILITY

Vivek Sharma

Leave a Comment