channel punjabi
Canada International News North America

ਟੋਰਾਂਟੋ ‘ਚ ਰਨੀਮੇਡ ਰੋਡ ਅਤੇ ਲਿਵਰਪੂਲ ਸਟਰੀਟ ‘ਤੇ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਜ਼ਖ਼ਮੀ

ਟੋਰਾਂਟੋ : ਟੋਰਾਂਟੋ ਵਿਚ ਅੱਧੀ ਰਾਤੀਂ ਹੋਈ ਇੱਕ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਟੋਰਾਂਟੋ ਪੁਲਿਸ ਮੁਤਾਬਕ ਰਾਤ 11.15 ਵਜੇ ਉਨ੍ਹਾਂ ਨੂੰ ਫੋਨ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਕਿ ਰਨੀਮੇਡ ਰੋਡ ਅਤੇ ਲਿਵਰਪੂਲ ਸਟਰੀਟ ਕੋਲ ਗੋਲੀਬਾਰੀ ਹੋਈ ਹੈ। ਪੁਲਿਸ ਮੁਤਾਬਕ ਗੋਲੀ ਲੱਗਣ ਕਾਰਨ ਜ਼ਖ਼ਮੀ ਵਿਅਕਤੀ ਡਿੱਗਿਆ ਹੋਇਆ ਸੀ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।

ਮਿਲੀ ਜਾਣਕਾਰੀ ਅਨੁਸਾਰ ਗੋਲੀ ਲੱਗਣ ਵਾਲੇ ਵਿਅਕਤੀ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਫਿਲਹਾਲ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਗੋਲੀਬਾਰੀ ਕਿਉਂ ਹੋਈ। ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਇਸ ਗੋਲੀਬਾਰੀ ਸਬੰਧੀ ਕੋਈ ਵੀਡੀਓ ਜਾਂ ਜਾਣਕਾਰੀ ਹੈ ਤਾਂ ਇਸ ਬਾਰੇ ਪੁਲਿਸ ਨੂੰ ਦੱਸਿਆ ਜਾਵੇ।

Related News

ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ ‘ਚ 6 ਵਿਅਕਤੀ ਜ਼ਖਮੀ

Rajneet Kaur

ਨਹੀਂ ਰਹੇ ਫਾਈਬਰ ਆਪਟਿਕ ਦੀ ਖ਼ੋਜ ਕਰਨ ਵਾਲੇ ਭਾਰਤੀ-ਅਮਰੀਕੀ ਵਿਗਿਆਨੀ ਨਰਿੰਦਰ ਸਿੰਘ ਕਪਾਨੀ

Vivek Sharma

ਟਰੂਡੋ ਨੇ ਟਰੰਪ ਦੇ ਅਲਮੀਨੀਅਮ ਅਤੇ ਸਟੀਲ ‘ਤੇ ਟੈਰਿਫ ਲਾਉਣ ਦੇ ਫੈਸਲੇ ‘ਤੇ ਜ਼ਾਹਰ ਕੀਤੀ ਚਿੰਤਾ

Rajneet Kaur

Leave a Comment