channel punjabi
Canada International News

ਗੂਗਲ ਦੇ GMAIL ਵਿੱਚ ਆਈ ਖ਼ਰਾਬੀ, ਦੁਨੀਆ ਭਰ ਦੇ ਈ-ਸੰਚਾਰ ਵਿੱਚ ਆਈ ਰੁਕਾਵਟ

ਜੀਮੇਲ ਦੀ ਖ਼ਰਾਬੀ ਨੇ ਰੋਕਿਆ ਦੁਨੀਆ ਦਾ ਆਪਸੀ ਸੰਚਾਰ

ਘੰਟਿਆਂ ਤਕ ਰਹੀ ਹੈ ਖ਼ਰਾਬੀ ਕਾਰਨ ਦੁਨੀਆ ਭਰ ਵਿੱਚ ਯੂਜ਼ਰਸ ਨੂੰ ਆਈਆਂ ਮੁਸ਼ਕਲਾਂ

Google Drive ‘ਚ ਵੀ ਆਈ ਰੁਕਾਵਟ

ਗੂਗਲ ਨੇ ਨਹੀਂ ਦੱਸੀ ਖ਼ਰਾਬੀ ਦੀ ਕੋਈ ਪੁਖ਼ਤਾ ਵਜਾਹ

ਟੋਰਾਂਟੋ : ਪੂਰੀ ਦੁਨੀਆ ‘ਚ ਵੀਰਵਾਰ ਨੂੰ ਗੂਗਲ ਦੀ ਹਰਮਨ ਪਿਆਰੀ ਈ-ਮੇਲ ਸਰਵਿਸ (ਜੀਮੇਲ) ਅਤੇ ਗੂਗਲ ਡਰਾਈਵ ਦਾ ਸਰਵਰ ਡਾਊਨ ਹੋ ਗਿਆ। ਸਭ ਤੋਂ ਜ਼ਿਆਦਾ ਦਿੱਕਤ ਜੀਮੇਲ ਯੂਜ਼ਰਜ਼ ਨੂੰ ਹੋਈ। ਉਨ੍ਹਾਂ ਨੂੰ ਲਾਗ-ਇਨ ਕਰਨ, ਅਟੈਚਮੈਂਟ ਜੋੜਨ ਅਤੇ ਮੈਸੇਜ ਨਾ ਮਿਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ‘ਚ ਕੰਪਨੀ ਵੱਲੋਂ ਦੱਸਿਆ ਕਿ ਕੁਝ ਯੂਜ਼ਰਜ਼ ਲਈ ਜੀਮੇਲ ਸਰਵਿਸ ਸ਼ੁਰੂ ਕਰ ਦਿੱਤੀ ਗਈ ਤੇ ਛੇਤੀ ਹੀ ਨੇੜਲੇ ਭਵਿੱਖ ‘ਚ ਇਹ ਦਿੱਕਤ ਪੂਰੀ ਤਰ੍ਹਾਂ ਹੱਲ ਕਰ ਲਈ ਜਾਵੇਗੀ। ਖ਼ਰਾਬੀ ਦੀ ਅਸਲ ਵਜ੍ਹਾ ਕੀ ਸੀ, ਇਹ ਕੰਪਨੀ ਵੱਲੋਂ ਨਹੀਂ ਦੱਸੀ ਗਈ ਹੈ।

ਵੀਰਵਾਰ ਸਵੇਰੇ ਵੱਖ-ਵੱਖ ਗੂਗਲ ਸੇਵਾਵਾਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਦੇਣ ਵਾਲੇ ਜੀਸੂਟ ਸਟੇਟਸ ਡੈਸ਼ਬੋਰਡ ਨੇ ਕਿਹਾ ਕਿ ਕੰਪਨੀ ਜੀਮੇਲ ‘ਚ ਆਈਆਂ ਦਿੱਕਤਾਂ ਦੀ ਜਾਂਚ ਕਰ ਰਹੀ ਹੈ।
ਹਾਲਾਂਕਿ ਦਿਨ ‘ਚ 3.10 ਮਿੰਟ ‘ਤੇ ਦਿੱਤੇ ਗਏ ਆਪਣੇ ਅਪਡੇਟ ‘ਚ ਕੰਪਨੀ ਨੇ ਕਿਹਾ, ‘ਜੀਮੇਲ ਸੇਵਾ ਕੁਝ ਯੂਜ਼ਰਜ਼ ਲਈ ਬਹਾਲ ਕੀਤੀ ਜਾ ਚੁੱਕੀ ਹੈ ਤੇ ਨੇੜਲੇ ਭਵਿੱਖ ‘ਚ ਸਾਰੇ ਯੂਜ਼ਰਜ਼ ਲਈ ਉਪਲੱਬਧ ਹੋਣ ਦੀ ਉਮੀਦ ਹੈ। ਸੇਵਾ ਆਮ ਹੋਣ ਬਾਰੇ ਦਿੱਤੀ ਗਈ ਮਿਆਦ ਇਕ ਅੰਦਾਜ਼ਾ ਹੈ ਤੇ ਇਹ ਬਦਲੀ ਵੀ ਸਕਦੀ ਹੈ।’

ਕੰਪਨੀ ਨੇ ਵੀਰਵਾਰ ਨੂੰ ਕਈ ਅਪਡੇਟ ਦਿੱਤੇ, ਜਿਸ ‘ਚ ਕਿਹਾ ਗਿਆ ਕਿ ਉਹ ਈ-ਮੇਲ ਭੇਜਣ, ਮੀਟ ਰਿਕਾਰਡਿੰਗ, ਡਰਾਈਵ ‘ਚ ਫਾਈਲ ਬਣਾਉਣ, ਗੂਗਲ ਚੈਟ ‘ਚ ਮੈਸੇਜ ਪੋਸਟ ਕਰਨ ‘ਚ ਆ ਰਹੀਆਂ ਦਿੱਕਤਾਂ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਆਖ਼ਰ ਕਿੰਨੇ ਯੂਜ਼ਰ ਪ੍ਰਭਾਵਿਤ ਹੋਏ ਹਨ ।

Related News

ਮਾਂਟਰੀਅਲ: ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ.ਮੈਕਡਾਨਲਜ਼ ਦਾ ਬੁੱਤ ਸੁੱਟਿਆ ਹੇਠਾਂ, ਮੇਅਰ ਵੈਲਰੀ ਪਲਾਂਟ ਨੇ ਕੀਤੀ ਨਿੰਦਾ

Rajneet Kaur

ਕੈਨੇਡਾ ਨੂੰ ਅਪ੍ਰੈਲ ਤੋਂ ਹਰ ਹਫ਼ਤੇ ਪ੍ਰਾਪਤ ਹੋਣਗੀਆਂ ਇਕ ਮਿਲੀਅਨ ਕੋਵਿਡ-19 ਟੀਕਾ ਖੁਰਾਕਾਂ : ਡੇਨੀ ਫੋਰਟਿਨ

Vivek Sharma

ਕਿੰਗ ਸਿਟੀ ਐਂਟੀ-ਮਾਸਕਰ ਨੂੰ ਥੰਡਰ ਬੇਅ ਵਿੱਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਗ੍ਰਿਫਤਾਰ

Rajneet Kaur

Leave a Comment