channel punjabi
Canada International News North America

ਕੋਰੋਨਾ ਪਾਬੰਦੀਆਂ ਦੀ ਉਲੰਘਣਾ : ਸਰਕਾਰ ਹੁਣ ਸਖਤੀ ਦੇ ਮੂਡ ਵਿੱਚ, 3 ਰੈਸਟੋਰੈਂਟ ਕੀਤੇ ਗਏ ਬੰਦ

ਟੋਰਾਂਟੋ : ਇੱਕ ਸਮੇਂ ਲਗਦਾ ਸੀ ਕਿ ਕੈਨੇਡਾ ‘ਚ ਕੋਰੋਨਾ ਵਾਇਰਸ ਜ਼ਿਆਦਾ ਨਹੀਂ ਫੈਲੇਗਾ , ਪਰ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦਾ ਜ਼ਬਰਦਸਤ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ । ਮਾਹਿਰਾਂ ਅਨੁਸਾਰ ਕੈਨੇਡਾ ਕੋਰੋਨਾ ਵਾਇਰਸ ਦਾ ਦੂਜਾ ਦੌਰ ਝੱਲ ਰਿਹਾ ਹੈ। ਆਮ ਲੋਕ ਪਾਬੰਦੀਆਂ ਦੀ ਪ੍ਰਵਾਹ ਨਹੀਂ ਕਰ ਰਹੇ ਜਿਸ ਕਾਰਨ ਸਰਕਾਰਾਂ ਨੂੰ ਸਖ਼ਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟੋਰਾਂਟੋ ਸਿਹਤ ਅਧਿਕਾਰੀਆਂ ਨੇ ਕੁਝ ਬਾਰਜ਼ ਤੇ ਰੈਸਟੋਰੈਂਟਾਂ ਵਲੋਂ ਕੋਰੋਨਾ ਪਾਬੰਦੀਆਂ ਤੋੜਨ ਦੀ ਹਰਕਤ ‘ਤੇ ਚਾਨਣਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਬਾਰਜ਼ ਤੇ ਰੈਸਟੋਰੈਂਟ ਲੋਕਾਂ ਦੀ ਜਾਨ ਖਤਰੇ ਵਿਚ ਪਾਉਣ ਵਾਲੇ ਕੰਮ ਕਰ ਰਹੇ ਹਨ। ਇਸੇ ਕਾਰਨ ਟੋਰਾਂਟੋ ਦੇ 3 ਕਿੰਗ ਸਟਰੀਟ ਰੈਸਟੋਰੈਂਟਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਨੇ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਕੋਰੋਨਾ ਪੀੜਤ ਸਟਾਫ ਮੈਂਬਰ ਇੱਥੇ ਕੰਮ ਕਰ ਰਹੇ ਸਨ, ਇਸ ਤਰ੍ਹਾਂ ਉਹ ਦੂਜਿਆਂ ਲਈ ਖਤਰਾ ਖੜ੍ਹਾ ਕਰ ਰਹੇ ਸਨ। ਇਹ ਵੀ ਸ਼ੱਕ ਹੈ ਕਿ ਕਾਮਿਆਂ ਨੂੰ ਬੀਮਾਰ ਹੋਣ ਦੇ ਬਾਵਜੂਦ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਮੈਡੀਕਲ ਅਧਿਕਾਰੀ ਡਾ. ਐਲਨ ਡੀ ਵਿਲਾ ਨੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਭੀੜ ਇਕੱਠੀ ਕਰਨੀ ਬਹੁਤ ਗਲਤ ਹੈ ਕਿਉਂਕਿ ਕਈ ਲੋਕ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ। ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੇ ਵਿਚ ਜਦ ਰੈਸਟੋਰੈਂਟਾਂ ਵਿਚ ਸਮਾਜਕ ਦੂਰੀ ਤੇ ਮਾਸਕ ਪਾਉਣ ਵਰਗੀਆਂ ਪਾਬੰਦੀਆਂ ਦੀ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਕੋਰੋਨਾ ਵਾਇਰਸ ਨੂੰ ਸੱਦਾ ਦਿੱਤਾ ਜਾਂਦਾ ਹੈ।

Related News

ਯਾਦਗਾਰੀ ਦਿਵਸ ਤੋਂ ਪਹਿਲਾਂ ਐਬਟਸਫੋਰਡ’ਚ ਪੋਪੀ ਦਾਨ ਬਕਸੇ ਹੋਏ ਚੋਰੀ

Rajneet Kaur

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

Rajneet Kaur

ਪਾਕਿਸਤਾਨੀ ਘੱਟ ਗਿਣਤੀਆਂ ਦਾ ਪ੍ਰਦਰਸ਼ਨ, ਇਮਰਾਨ ਸਰਕਾਰ ਦੀ ਖੁੱਲ੍ਹੀ ਪੋਲ

Vivek Sharma

Leave a Comment