channel punjabi
Canada News North America

ਕੈਨੇਡੀਅਨ ਫ਼ੌਜੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਇਕਾਂਤਵਾਸ ਵਿੱਚ ਭੇਜਿਆ ਗਿਆ

ਓਟਾਵਾ : ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਕੈਨੇਡੀਅਨ ਫ਼ੌਜੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਇਹ ਦੋਵੇਂ ਮੱਧ ਪੂਰਬੀ ਦੇਸ਼ ਵਿਚੋਂ ਵਾਪਸ ਆਏ ਸਨ ਤੇ ਟੈਸਟ ਵਿਚ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ।

ਸ਼ਨੀਵਾਰ ਨੂੰ ਮੰਤਰਾਲੇ ਵਲੋਂ ਜਾਰੀ ਸਟੇਟਮੈਂਟ ਵਿਚ ਕਿਹਾ ਗਿਆ ਹੈ ਕਿ ਇਹ ਦੋਵੇਂ ਫ਼ੌਜੀ 35 ਕੈਨੇਡੀਅਨ ਹਵਾਈ ਫੌਜ ਕਰਮਚਾਰੀਆਂ ਨਾਲ ਇਕ ਜਹਾਜ਼ ਵਿਚ ਸਵਾਰ ਸਨ। ਇਹ ਉਡਾਣ ਆਪ੍ਰੇਸ਼ਨ ਇਮਪੈਕਟ ਦਾ ਹਿੱਸਾ ਸੀ, ਜਿਸ ਵਿਚ ਇਰਾਕ, ਜਾਰਡਨ, ਲੈਬਨਾਨ ਅਤੇ ਕੁਵੈਤ ਵਿਚ ਤਾਇਨਾਤ 850 ਕੈਨੇਡੀਅਨਾਂ ਦੀ ਵਾਪਸੀ ਹੋਈ ਹੈ।

ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਸਾਰਿਆਂ ਨੇ ਕੋਰੋਨਾ ਕਾਰਨ ਲਾਗੂ ਨਿਯਮਾਂ ਦੀ ਪਾਲਣਾ ਕੀਤੀ ਸੀ। ਇਹ ਦੋਵੇਂ ਕੋਰੋਨਾ ਦੇ ਸ਼ਿਕਾਰ ਕਿਵੇਂ ਹੋਏ ਅਜੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ 24 ਅਗਸਤ ਨੂੰ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿਚ ਰੁਕੀ ਤੇ ਸਾਰੇ ਕਰੂ ਮੈਂਬਰ ਤੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ।

Related News

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੀ ਰਿਸਰਚ ਟੀਮ ਨੇ ਜਿੱਤਿਆ 1 ਲੱਖ ਡਾਲਰ ਦਾ ਇਨਾਮ

Rajneet Kaur

ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਨਵੀਂ ਸੇਧ ਜਾਰੀ

Rajneet Kaur

Leave a Comment