channel punjabi
Canada News North America

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਦਾ ਦੇਹਾਂਤ

ਬੀ.ਸੀ. : ਕੈਨੇਡਾ ਦੇ 17 ਵੇਂ ਪ੍ਰਧਾਨਮੰਤਰੀ, ਜੌਨ ਟਰਨਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹਨਾਂ 91 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ । ਟ੍ਰਨਰ ਦੇ ਰਿਸ਼ਤੇਦਾਰਾਂ ਦੇ ਪਰਿਵਾਰਕ ਦੋਸਤ ਇੱਕ ਸਾਬਕਾ ਸਹਾਇਕ ਮਾਰਕ ਕੈਲੀ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਟਰਨਰ ਦੀ ਸ਼ੁੱਕਰਵਾਰ ਰਾਤ ਨੂੰ ਘਰ ਵਿੱਚ ਸੌਂਦਿਆਂ ਸ਼ਾਂਤੀਪੂਰਵਕ ਮੌਤ ਹੋ ਗਈ । ਕੈਨੇਡਾ ਦੇ ਸਿਆਸੀ ਆਗੂਆਂ ਵੱਲੋਂ ਜੌਹਨ ਟਰਨਰ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ । ਸਿਆਸੀ ਆਗੂਆਂ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਪ੍ਰਧਾਨ ਮੰਤਰੀ ਜੌਨ ਟਰਨਰ ਨੂੰ ਜੈਂਟਲਮੈਨ ਪਾਲੀਟੀਸ਼ਅਨ ਆਖਿਆ ।

ਸਿਆਸੀ ਆਗੂਆਂ ਵੱਲੋਂ ਟਵੀਟ ਰਾਹੀਂ ਮਰਹੂਮ ਪ੍ਰਧਾਨ ਮੰਤਰੀ ਟਰਨਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਟਰਨਰ ਨੇ ਇੱਕ ਮੁਸ਼ਕਲ ਸਮੇਂ 1984 ਦੀ ਗਰਮੀਆਂ ਵਿੱਚ ਸਿਰਫ 79 ਦਿਨਾਂ ਲਈ ਸ਼ਾਸਨ ਕੀਤਾ ਅਤੇ ਉਹ ਕੈਨੇਡਾ ਦੇ 17ਵੇਂ ਪ੍ਰਧਾਨ ਮੰਤਰੀ ਵਜੋਂ ਜਾਣੇ ਜਾਂਦੇ ਨੇ਼। 1929 ਵਿਚ ਇੰਗਲੈਂਡ ਦੇ ਰਿਚਮੰਡ ਵਿਚ ਜੰਮੇ, ਟਰਨਰ ਛੋਟੀ ਉਮਰ ਚ ਕੈਨੇਡਾ ਆਏ ਸਨ। ਕਨੈਡਾ ਵਿਖੇ ਉਹਨਾਂ ਦਾ ਜ਼ਿਆਦਾਤਰ ਸਮਾਂ ਓਟਾਵਾ ਵਿਚ ਬੀਤਿਆ, ਬਾਅਦ ਵਿਚ ਉਹ ਬੀ.ਸੀ. ਚਲੇ ਗਏ।
ਜੌਨ ਟਰਨਰ ਇੱਕ ਸ਼ਾਨਦਾਰ ਐਥਲੀਟ ਵੀ ਸਨ।
ਟਰਨਰ ਨੇ ਇਕ ਵਾਰ 100 ਮੀਟਰ ਡੈਸ਼ ਲਈ ਕੈਨੇਡੀਅਨ ਰਿਕਾਰਡ ਆਪਣੇ ਨਾਂ ਕੀਤਾ ਅਤੇ 1948 ਦੇ ਓਲੰਪਿਕ ਲਈ ਕੁਆਲੀਫਾਈ ਕੀਤਾ । ਉਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਬੇਹਤਰੀਨ ਵਿਦਿਆਰਥੀ ਸਨ । ਇੱਕ ਸੱਟ ਨੇ ਉਨ੍ਹਾਂ ਨੂੰ ਓਲੰਪਿਕ ਤੋਂ ਬਾਹਰ ਕਰ ਦਿੱਤਾ ।ਹਾਲਾਂਕਿ ਉਸਦੀ ਅਥਲੈਟਿਕਸ ਅਤੇ ਵਿਦਵਤਾਪੂਰਣ ਅਕਲ ਨੇ ਉਸ ਨੂੰ ਰੋਡਜ਼ ਸਕਾਲਰਸ਼ਿਪ ਜਿੱਤਣ ਵਿੱਚ ਸਹਾਇਤਾ ਕੀਤੀ‌।

Related News

ਕੈਨੇਡਾ : ਸਰਕਾਰ ਵੱਲੋਂ CRS ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਦਿੱਤਾ ਮੌਕਾ

Rajneet Kaur

ਵੈਸਟਜੈੱਟ ‘ਚ ਨਵਾਂ ਨਿਯਮ ਹੋਵੇਗਾ ਲਾਗੂ, ਜੇ ਕਰੋਗੇ ਇਨਕਾਰ ਤਾਂ ਜਹਾਜ਼ ਤੋਂ ਉਤਾਰ ਦਿਤਾ ਜਾਵੇਗਾ: CEO Ed Sims

Rajneet Kaur

ਕੈਨੇਡਾ ਦੇ ਅਨੇਕਾਂ ਸੂਬਿਆਂ ‘ਚ ਖੁੱਲ੍ਹ ਗਏ ਸਕੂਲ , ਕੋਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ !

Vivek Sharma

Leave a Comment