channel punjabi
Canada International News North America

ਕਿਉਬਿਕ 2022 ਤੱਕ 3,500 ਪ੍ਰਾਈਵੇਟ ਡੇਅ ਕੇਅਰ ਸਪਾਟਸ ਨੂੰ ਸਬਸਿਡੀ ‘ਚ ਕਰੇਗਾ ਤਬਦੀਲ

ਮਾਂਟਰੀਅਲ : ਸੂਬਾ ਕੁਝ ਖੇਤਰਾਂ ਵਿੱਚ ਚਾਈਲਡ ਕੇਅਰ ਨੂੰ ਵਧੇਰੇ ਕਿਫਾਇਤੀ ਬਣਾ ਰਿਹਾ ਹੈ। ਕਿਉਬਿਕ ਦੇ ਪਰਿਵਾਰਾਂ ਬਾਰੇ ਮੰਤਰੀ ਮੈਥੀਯੂ ਲੈਕੋਮਬੇ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਸਰਕਾਰ 3,500 ਨਿਜੀ ਡੇਅ ਕੇਅਰ ਸਪਾਟਸ ਨੂੰ ਸਬਸਿਡੀ ਵਿਚ ਤਬਦੀਲ ਕਰੇਗੀ। ਪੈਸਾ ਉਨ੍ਹਾਂ ਖੇਤਰਾਂ ਵਿੱਚ ਡੇਅ ਕੇਅਰ ਨੂੰ ਦਿੱਤਾ ਜਾਵੇਗਾ ਜਿੱਥੇ ਸਬਸਿਡੀ ਵਾਲੀਆਂ ਥਾਂਵਾਂ ਦੀ ਘਾਟ ਹੈ ।

ਮਾਂਟਰੀਅਲ ਵਿਚ, ਇਸ ਵਿਚ ਪਿਅਰੇਫਾਂਡਸ, ਕੋਟ-ਡੇਸ-ਨੀਗੇਸ ਅਤੇ ਸੇਂਟ-ਲਿਓਨਾਰਡ ਸ਼ਾਮਲ ਹਨ।

ਲੈਕੋਮਬੇ ਨੇ ਕਿਹਾ ਕਿ ਅਸੀਂ ਉਨ੍ਹਾਂ ਇਲਾਕਿਆਂ ਨੂੰ ਟਾਰਗੇਟ ਕੀਤਾ ਹੈ ਜਿੱਥੇ ਸਬਸਿਡੀ ਵਾਲੇ ਡੇਅ ਕੇਅਰ ਸਪਾਟਸ ਦੀ ਗਿਣਤੀ ਸੂਬੇ ‘ਚ 76 ਪ੍ਰਤੀਸ਼ਤ ਤੋਂ ਘਟ ਹੈ । ਉਨ੍ਹਾਂ ਕਿਹਾ ਕਿ 2021 ਦੇ ਪਤਝੜ ਵਿਚ ਪਹਿਲੇ 1,750 ਸਪਾਟਸ ਨੂੰ ਬਦਲਿਆ ਜਾਵੇਗਾ, ਦੂਜੇ ਪੜਾਅ ਵਿਚ 2022 ਦੇ ਪਤਝੜ ਵਿਚ ਬਦਲੇ ਗਏ 1,750 ਹੋਰ ਸਪਾਟਸ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਲਈ ਸਿਰਫ ਪੰਜ ਸਾਲਾਂ ਤੋਂ ਵੱਧ ਦਾ ਪਰਮਿਟ ਰੱਖਣ ਵਾਲੇ ਡੇਅਕੇਅਰਸ ਅਰਜ਼ੀ ਦੇ ਸਕਦੇ ਹਨ।

ਕਿਉਬਿਕ ਐਸੋਸੀਏਸ਼ਨ ਆਫ ਡੇਅਕੇਅਰਸ ਇਸ ਖ਼ਬਰ ਦਾ ਸਵਾਗਤ ਕਰਦਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਉਬਿਸਰਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ। ਐਸੋਸੀਏਸ਼ਨ ਦੇ ਬੁਲਾਰੇ ਮੈਰੀ-ਕਲਾਉਡ ਲੇਮੀਅਕਸ ਨੇ ਕਿਹਾ ਕਿ ਸਰਕਾਰ ਨੂੰ ਸਪਾਟਸ ਨੂੰ ਸਬਸਿਡੀ ਦੇਣ ਦੀ ਬਜਾਏ ਅੱਗੇ ਜਾਣਾ ਚਾਹੀਦਾ ਹੈ ਅਤੇ ਪ੍ਰੋਫਿਟ ਡੇਅਕੇਅਰਸ ਨੂੰ ਸਰਵਜਨਕ-ਫੰਡ ਵਿੱਚ ਬਦਲਣਾ ਚਾਹੀਦਾ ਹੈ। ਇਕ ਸਰਕਾਰੀ ਸਬਸਿਡੀ ਡੇਅ ਕੇਅਰ ਸਪਾਟ ਇਕ ਦਿਨ ਵਿਚ 8.35 ਡਾਲਰ ਤੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਇਕ ਪ੍ਰਾਈਵੇਟ ਸਪਾਟ ਇਕ ਦਿਨ ਵਿਚ 30-60 ਡਾਲਰ ਦੇ ਵਿਚਕਾਰ ਸ਼ੁਰੂ ਹੁੰਦਾ ਹੈ ।

ਲੈਕੋਮਬੇ ਨੇ ਕਿਹਾ ਕਿ ਦਿਲਚਸਪੀ ਵਾਲੇ ਡੇਅਕੇਅਰਜ਼ ਲਈ ਅਪਲਾਈ ਕਰਨ ਦਾ ਸਮਾਂ 15 ਜਨਵਰੀ, 2021 ਤੱਕ ਹੈ।

Related News

ਕੈਨੇਡਾ ਵਿੱਚ ਇੱਕ ਦਿਨ ਅੰਦਰ 1241 ਨਵੇਂ ਮਾਮਲੇ ਆਏ ਸਾਹਮਣੇ । ਵਧਦੇ ਮਾਮਲੇ ਦੂਜੀ ਲਹਿਰ ਦਾ ਸੰਕੇਤ !

Vivek Sharma

ਬੀ.ਸੀ ‘ਚ ਕੋਵਿਡ 19 ਨਵੀਂ ਪਾਬੰਦੀਆਂ ‘ਚ ਮਾਸਕ ਪਾਉਣਾ ਲਾਜ਼ਮੀ, ਸਮਾਜਿਕ ਇਕੱਠ ਦੀ ਪਾਬੰਦੀ

Rajneet Kaur

PETERBOROUGH: ਨੌਰਥਮਬਰਲੈਂਡ ਕਾਉਂਟੀ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment